ਸੀਨੀਅਰ ਸਿਟੀਜ਼ਨਾਂ ਦੀ ਤੰਦਰੁਸਤੀ ਲਈ ਵਿਸ਼ੇਸ਼ ਯੋਗਾ ਸੈਸ਼ਨ ਸੀਨੀਅਰ ਸਿਟੀਜ਼ਨਾਂ ਦੀ ਤੰਦਰੁਸਤੀ ਲਈ ਵਿਸ਼ੇਸ਼ ਯੋਗਾ ਸੈਸ਼ਨ
Publish Date: Sat, 12 Sep 2026 05:55 PM (IST)
Updated Date: Sun, 13 Sep 2026 04:05 AM (IST)
ਫੋਟੋ ਕੈਪਸ਼ਨ: ਯੋਗਾ ਸੈਸ਼ਨ ’ਚ ਹਿੱਸਾ ਲੈਂਦੇ ਹੋਏ ਸੀਨੀਅਰ ਸਿਟੀਜ਼ਨ। 5ਪੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਸੀਨੀਅਰ ਸਿਟੀਜ਼ਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ’ਤੇ ਤੰਦਰੁਸਤ ਰੱਖਣ ਦੇ ਉਦੇਸ਼ ਨਾਲ ਅਨੁਭਵੀ ਗਰੁੱਪ ਦੇ ਮੈਂਬਰਾਂ ਲਈ ਗਊ ਹਸਪਤਾਲ ਫੇਜ਼-1, ਮੁਹਾਲੀ ਵਿਖੇ ਵਿਸ਼ੇਸ਼ ਯੋਗਾ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਕੇ.ਕੇ. ਸੈਣੀ, ਯੋਗਾ ਟਰੇਨਰ ਅਤੇ ਉਪ ਸਕੱਤਰ (ਸੇਵਾਮੁਕਤ), ਪੰਜਾਬ ਸਟੇਟ ਰੈੱਡ ਕਰਾਸ ਚੰਡੀਗੜ੍ਹ ਵੱਲੋਂ ਮੈਂਬਰਾਂ ਨੂੰ ਵੱਖ-ਵੱਖ ਯੋਗ ਆਸਨਾਂ ਅਤੇ ਕਸਰਤਾਂ ਦੀ ਸਿਖਲਾਈ ਦਿੱਤੀ ਗਈ। ਸ੍ਰੀ ਸੈਣੀ ਨੇ ਯੋਗਾ ਦੇ ਸਰੀਰਕ ਤੇ ਮਾਨਸਿਕ ਸਿਹਤ ਲਈ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਨਿਯਮਿਤ ਯੋਗਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੀਨੀਅਰ ਸਿਟੀਜ਼ਨਾਂ ਨੂੰ ਸੰਤੁਲਿਤ ਖੁਰਾਕ, ਸਾਫ਼-ਸੁਥਰੇ ਜੀਵਨ ਤੇ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਸਬੰਧੀ ਵੀ ਲਾਭਦਾਇਕ ਸੁਝਾਅ ਦਿੱਤੇ। ਉਨ੍ਹਾਂ ਮੌਸਮੀ ਬੁਖਾਰ ਅਤੇ ਸਵਾਈਨ ਫਲੂ ਆਦਿ ਤੋਂ ਬਚਾਅ ਲਈ ਨਿੱਜੀ ਸਫ਼ਾਈ, ਹੱਥਾਂ ਦੀ ਸਫ਼ਾਈ, ਪੌਸ਼ਟਿਕ ਖੁਰਾਕ, ਲੋੜੀਂਦਾ ਆਰਾਮ ਤੇ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਇਸ ਮੌਕੇ ਅਨੁਭਵੀ ਗਰੁੱਪ ਦੇ ਮੈਂਬਰ ਰਾਜ ਕੁਮਾਰ ਬਾਂਸਲ, ਤਰਸੇਮ ਲਾਲ ਗਰਗ, ਅਨੂਪ ਸ਼ਰਮਾ, ਦਲਜੀਤ ਸਿੰਘ, ਕੇਵਲ ਕ੍ਰਿਸ਼ਨ ਮਹਾਜਨ, ਐਸ.ਪੀ. ਜੈਨ, ਰਮੇਸ਼ ਗੁਪਤਾ, ਦੀਨਾ ਨਾਥ, ਮਹਿੰਦਰ ਗੋਇਲ, ਤਾਰਾ ਚੰਦ ਤੇ ਰਾਜੇਸ਼ ਕੁਮਾਰ ਸਮੇਤ ਹੋਰ ਮੈਂਬਰ ਹਾਜ਼ਰ ਸਨ।