ਸਮਾਜ ਸੇਵੀਆਂ ਵੱਲੋਂ ਝੋਟੇ ਦੇ ਕਤਲ ਦੇ ਰੋਸ ਵੱਜੋਂ ਪ੍ਰਦਰਸ਼ਨ ਸਮਾਜ ਸੇਵੀਆਂ ਵੱਲੋਂ ਝੋਟੇ ਦੇ ਕਤਲ ਦੇ ਰੋਸ ਵੱਜੋਂ ਪ੍ਰਦਰਸ਼ਨ
Publish Date: Tue, 13 Oct 2026 06:06 PM (IST)
Updated Date: Tue, 13 Oct 2026 06:08 PM (IST)
ਸ਼੍ਰੀ ਗਣੇਸ਼, ਪੰਜਾਬੀ ਜਾਗਰਣ ਮਾਜਰੀ : ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ, ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਹੋਰ ਸਮਾਜ ਸੇਵੀਆਂ ਵੱਲੋਂ ਪਰਵਿੰਦਰ ਝੋਟੇ ਦੇ ਕਤਲ ਦੇ ਰੋਸ ਵੱਜੋਂ ਮਾਜਰੀ ਬਲਾਕ ਵਿਖੇ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਮਿਸ਼ਨ ਆਗੂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤਮਾਜਰਾ, ਮਨਦੀਪ ਸਿੰਘ ਖਿਜ਼ਰਾਬਾਦ, ਕੁਲਵੰਤ ਸਿੰਘ ਸੰਗਤਪੁਰਾ, ਵਾਰਿਸ ਪੰਜਾਬ ਦੇ ਹਰਜਿੰਦਰ ਸਿੰਘ ਮੁੰਧੋਂ, ਹਰਜਿੰਦਰ ਸਿੰਘ ਦੇਸੂਮਾਜਰਾ, ਸਾਹਿਬ ਸਿੰਘ ਬਡਾਲੀ, ਸਮਾਜ ਸੇਵੀ ਜਗਦੇਵ ਸਿੰਘ ਮਲੋਆ ਤੇ ਸਤਨਾਮ ਸਿੰਘ ਟਾਂਡਾ ਨੇ ਰੋਸ ਪ੍ਰਦਰਸ਼ਨ ਦੌਰਾਨ ਕਿਹਾ ਕਿ ਇਸ ਨਸ਼ੇ ਦਾ ਮੁੱਖ ਸਰਜਨਾ ਸਿਆਸੀ ਆਗੂ ਤੇ ਅਫ਼ਸਰਸ਼ਾਹੀ ਹੈ। ਦੂਜਾ ਸਾਡੀ ਨੀਂਦ ਵੀ ਮੁੱਖ ਕਾਰਨ ਹੈ, ਜਿਸ ਕਾਰਨ ਪੰਜਾਬ ਚ ਇਕ ਕੋਨੇ ਤੋਂ ਲਾਈ ਇਹ ਅੱਗ ਅੱਜ ਹਰ ਪਿੰਡ ਤੇ ਸ਼ਹਿਰ ਪੁੱਜਣ ਤੋਂ ਬਾਅਦ ਹਰ ਘਰ ਦੇ ਦਰਵਾਜ਼ੇ ਵੱਲ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਝੋਟੇ ਦੀ ਕੁਰਬਾਨੀ ਤੋਂ ਬਾਅਦ ਸਾਨੂੰ ਸਾਵਧਾਨ ਹੋ ਕੇ ਖ਼ੁਦ ਲੱਕ ਬੰਨ੍ਹਕੇ ਚਿੱਟੇ ਖ਼ਿਲਾਫ਼ ਮੈਦਾਨ ਚ ਆਉਣਾ ਪਵੇਗਾ, ਨਹੀਂ ਪੰਜਾਬ ਦਾ ਹਰ ਨੌਜਵਾਨ ਸ਼ਿਕਾਰ ਹੋਵੇਗਾ। ਇਸ ਮੌਕੇ ਦਰਸ਼ਨ ਸਿੰਘ ਖੇੜਾ, ਸਰਬਜੀਤ ਸਿੰਘ ਸੰਗਤਪੁਰਾ, ਸਾਧੂ ਸਿੰਘ ਸੰਗਤਪੁਰਾ, ਰਾਮ ਸਿੰਘ ਅਭੀਪੁਰ, ਜਸਵਿੰਦਰ ਸਿੰਘ ਪੱਪਾ, ਗੁਰਦੀਪ ਸਿੰਘ ਮਹਿਰਮਪੁਰ, ਛੱਜੂ ਰਾਣਾ ਮਾਜਰੀ, ਕੁਲਵੰਤ ਸਿੰਘ ਬੂਥਗੜ੍ਹ, ਜਸ਼ਨਪ੍ਰੀਤ ਸਿੰਘ ਮਾਜਰੀ, ਸ਼ੇਰ ਸਿੰਘ ਨੰਬਰਦਾਰ, ਭੀਮ ਸਿੰਘ ਮੁੰਧੋਂ, ਕੁਲਭੂਸ਼ਨ ਸਿੰਘ ਕੰਸਾਲਾ ਆਦਿ ਮੋਹਤਬਰ ਵੀ ਹਾਜ਼ਰ ਸਨ।