ਐੱਸਜੀਪੀਸੀ ਮੈਂਬਰ ਚਾਵਲਾ ਮਾਮਲੇ 'ਚ ਪ੍ਰਧਾਨ ਧਾਮੀ ਤੋਂ ਕੀਤੀ ਅਸਤੀਫ਼ੇ ਦੀ ਮੰਗ ਐੱਸਜੀਪੀਸੀ ਮੈਂਬਰ ਚਾਵਲਾ ਮਾਮਲੇ 'ਚ ਪ੍ਰਧਾਨ ਧਾਮੀ ਤੋਂ ਕੀਤੀ ਅਸਤੀਫ਼ੇ ਦੀ ਮੰਗ
Publish Date: Sat, 19 Sep 2026 07:28 PM (IST)
Updated Date: Sun, 20 Sep 2026 04:08 AM (IST)
ਫੋਟੋ ਕੈਪਸ਼ਨ : ਮਿਸ਼ਨ ਆਗੂ ਗੁਰਮੀਤ ਸਿੰਘ ਸਾਂਟੂ ਸਮੇਤ ਹੋਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। 32ਪੀ ਰੋਹਿਤ ਗੁਪਤਾ, ਪੰਜਾਬੀ ਜਾਗਰਣ ਮਾਜਰੀ : ਸ੍ਰੀ ਅਨੰਦਪੁਰ ਸਾਹਿਬ ਸਰਾਵਾਂ ਚ ਰਹਿ ਰਹੀ ਵਿਦੇਸ਼ੀ ਮਹਿਲਾ ਵੱਲੋਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਕੁਝ ਹੋਰ ਆਗੂਆਂ ’ਤੇ ਲਗਾਏ ਗੰਭੀਰ ਦੋਸ਼ਾਂ ਬਾਰੇ ਲੋਕ ਹਿੱਤ ਮਿਸ਼ਨ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜਾਣਕਾਰੀ ਦੇ ਬਾਵਜੂਦ ਮਾਮਲੇ ਨੂੰ ਦਬਾਉਣ ਬਦਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਵੀ ਇਸ ਮਸਲੇ ’ਤੇ ਆਪਣੀ ਚੁੱਪੀ ਤੋੜ ਕੇ ਜਲਦੀ ਕਾਰਵਾਈ ਲਈ ਆਪਣਾ ਫ਼ਰਜ਼ ਨਿਭਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਮਿਸ਼ਨ ਆਗੂ ਗੁਰਮੀਤ ਸਿੰਘ ਸਾਂਟੂ, ਰਵਿੰਦਰ ਸਿੰਘ ਬਜੀਦਪੁਰ, ਭਗਤ ਸਿੰਘ ਭਗਤ ਮਾਜਰਾ ਤੇ ਮਨਦੀਪ ਸਿੰਘ ਖਿਜ਼ਰਾਬਾਦ ਨੇ ਜਾਰੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਜਿਨ੍ਹਾਂ ਬਾਦਲਾਂ ਦੀ ਸ਼ਹਿ ’ਤੇ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਸਾਜ਼ਿਸ਼ ਰਚਦਿਆਂ ਇਸ ਬੀਬੀ ਨੂੰ ਇਕ ਸਾਲ ਤੋਂ ਵੱਧ ਇਸ ਸਰਾਂ ਚ ਕਮਰਾ, ਗੱਡੀ ਤੇ ਡਰਾਈਵਰ ਦੇ ਕੇ ਕਿਉਂ ਰੱਖਿਆ ਹੋਇਆ ਸੀ ਅਤੇ ਇਕ ਮਹੀਨਾ ਪਹਿਲਾਂ ਇਸ ਬਾਰੇ ਕਾਨੂੰਨੀ ਕਾਰਵਾਈ ਸ਼ੁਰੂ ਹੋਣ ਦੇ ਬਾਵਜੂਦ ਇਸ ਮਸਲੇ ਨੂੰ ਬਾਹਰ ਉਜਾਗਰ ਨਹੀਂ ਹੋਣ ਦਿੱਤਾ ਤੇ ਉਲਟਾ ਦੋਸ਼ੀ ਨੂੰ ਰੂਹ ਪੋਸ਼ ਹੋਣ ਦਿੱਤਾ ਗਿਆ। ਇਨ੍ਹਾਂ ਕਿਹਾ ਕਿ ਇਸ ਤੋਂ ਵੱਡਾ ਕੋਈ ਵੱਡਾ ਪਾਪ ਨਹੀਂ ਹੋ ਸਕਦਾ ਜੋ ਕੁਝ ਇਨ੍ਹਾਂ ਵੱਲੋਂ ਗੁਰਧਾਮਾਂ ’ਤੇ ਲਾਗੂ ਸਿੱਖ ਮਰਿਆਦਾ ਦੀ ਬੇਅਦਬੀ ਇੰਨਾਂ ਵੱਲੋਂ ਖ਼ੁਦ ਕੀਤੀ ਜਾ ਰਹੀ ਹੈ। ਇਸ ਲਈ ਪ੍ਰਧਾਨ ਧਾਮੀ ਨੂੰ ਜਿੱਥੇ ਐਨੇ ਵੱਡੇ ਘਿਨਾਉਣੇ ਜ਼ੁਰਮ ਕਾਰਨ ਆਪਣੀ ਜ਼ਿੰਮੇਵਾਰੀ ਚ ਅਸਫ਼ਲ ਰਹਿਣ ਕਾਰਨ ਅਸਤੀਫ਼ਾ ਦੇਣਾ ਚਾਹੀਦਾ ਹੈ, ਉਥੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗੜਗੱਜ ਨੂੰ ਵੀ ਧਾਮੀ ਤੇ ਸਬੰਧਤ ਦੋਸ਼ੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੱਦਕੇ ਸੇਵਾ ਲਾਉਣੀ ਚਾਹੀਦੀ ਹੈ।