ਓਵਰਫਲੋਅ ਸੀਵਰੇਜ ਕਾਰਨ ਬਿਮਾਰੀਆਂ ਦਾ ਖਦਸ਼ਾ : ਭਾਜਪਾ
ਸੀਵਰੇਜ ਓਵਰਫਲੋ ਕਾਰਨ ਗੰਭੀਰ ਸਿਹਤ ਨੂੰ ਖ਼ਤਰਾ : ਭਾਜਪਾ,
Publish Date: Sat, 04 Apr 2026 06:18 PM (IST)
Updated Date: Sat, 04 Apr 2026 06:22 PM (IST)

- ਭਾਜਪਾ ਦੇ ਜੋਸ਼ੀ ਵੱਲੋਂ ਅੰਦੋਲਨ ਦੀ ਚਿਤਾਵਨੀ ਮਹਿਰਾ, ਪੰਜਾਬੀ ਜਾਗਰਣ ਖਰੜ : ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਤਿੱਖਾ ਹਮਲਾ ਕਰਦੇ ਹੋਏ ਭਾਜਪਾ ਪੰਜਾਬ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਨੇ ਕਿਹਾ ਕਿ ਔਰਾ ਐਵੀਨਿਊ ਖਰੜ ਵਿਚ ਲਗਾਤਾਰ ਹੋ ਰਿਹਾ ਸੀਵਰੇਜ ਓਵਰਫਲੋਅ ਸਰਕਾਰ ਦੀ ਪੂਰੀ ਪ੍ਰਸ਼ਾਸਕੀ ਨਾਕਾਮੀ ਨੂੰ ਬੇਨਕਾਬ ਕਰਦਾ ਹੈ। ਉਨ੍ਹਾਂ ਕਿਹਾ ਕਿ ਲਗਭਗ 400 ਪਰਿਵਾਰ ਗੰਦਗੀ ਭਰੇ ਹਾਲਾਤਾਂ ਵਿਚ ਰਹਿਣ ਲਈ ਮਜਬੂਰ ਹਨ, ਜਿੱਥੇ ਸੜਕਾਂ ’ਤੇ ਵਗਦਾ ਸੀਵਰੇਜ ਦਾ ਪਾਣੀ ਬਿਮਾਰੀਆਂ ਦਾ ਵੱਡਾ ਖ਼ਤਰਾ ਬਣ ਚੁੱਕਾ ਹੈ। ਇਸ ਸਬੰਧੀ ਐਵੀਨਿਊ ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ, ਜਿਸ ਨੇ ਜੋਸ਼ੀ ਨੂੰ ਮੌਕੇ ’ਤੇ ਬੁਲਾ ਕੇ ਹਾਲਾਤ ਦਿਖਾਏ। ਉਨ੍ਹਾਂ ਦੱਸਿਆ ਕਿ ਸਥਿਤੀ ਦਿਨੋਂ-ਦਿਨ ਖ਼ਰਾਬ ਹੋ ਰਹੀ ਹੈ ਅਤੇ ਵਾਰ-ਵਾਰ ਸ਼ਿਕਾਇਤਾਂ ਦੇ ਬਾਵਜੂਦ ਕੋਈ ਪੱਕਾ ਹੱਲ ਨਹੀਂ ਕੀਤਾ ਗਿਆ। ਵਸਨੀਕਾਂ ਨੇ ਵੀ ਗਹਿਰੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਹਰ ਦਰਵਾਜ਼ਾ ਖੜਕਾਇਆ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਸਬੰਧੀ ਵਨੀਤ ਜੋਸ਼ੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਭਾਜਪਾ ਸੜਕਾਂ ’ਤੇ ਉਤਰ ਕੇ ਤਿੱਖਾ ਅੰਦੋਲਨ ਕਰੇਗੀ। ਇਸ ਸਬੰਧੀ ਜਦੋਂ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਨਾਲ ਵਾਰ-ਵਾਰ ਫੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਸੰਭਵ ਨਹੀਂ ਹੋ ਸਕਿਆ ਪਰ ਇਸ ਸਬੰਧੀ ਵਿਨੀਤ ਜੋਸ਼ੀ ਨੇ ਆਪ ਹੀ ਦੱਸਿਆ ਕਿ ਕਾਰਜਸਾਧਕ ਅਫ਼ਸਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਸੀਵਰੇਜ ਦੀ ਸਪਲਾਈ ਦਾ ਕੰਮ ਜਲਦੀ ਹੀ ਸੰਪੂਰਨ ਹੋ ਜਾਵੇਗਾ ਪਰ ਹਾਲੇ ਤੱਕ ਨਹੀਂ ਹੋਇਆ।