ਸਰਕਾਰੀ ਕਾਲਜ ’ਚ ਜੋਬ ਪਲੇਸਮੈਂਟ ਵਿਸ਼ੇ ’ਤੇ ਸੈਮੀਨਾਰ
ਸਰਕਾਰੀ ਕਾਲਜ ’ਚ ਜੋਬ ਪਲੇਸਮੈਂਟ ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ
Publish Date: Wed, 16 Sep 2026 06:11 PM (IST)
Updated Date: Thu, 17 Sep 2026 04:02 AM (IST)
ਫੋਟੋ ਕੈਪਸ਼ਨ : ਸੈਮੀਨਾਰ ਦੌਰਾਨ ਕਾਲਜ ਪ੍ਰਬੰਧਕ ਤੇ ਵਿਦਿਆਰਥੀ। 14ਪੀ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪ੍ਰਿੰਸੀਪਲ ਵਿਨੀਤਾ ਰਾਓ ਦੀ ਸਰਪ੍ਰਸਤੀ ਹੇਠ ਕਾਲਜ ਦੇ ਪਲੇਸਮੈਂਟ ਸੈੱਲ ਵੱਲੋਂ ਜੋਬ ਪਲੇਸਮੈਂਟ ਇਨ ਆਈਟੀ ਸੈਕਟਰ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ’ਚ ਐੱਚਸੀਐੱਲ ਟੈਕ ਦੇ ਕਲਸਟਰ ਲੀਡਰ ਨਰੇਸ਼ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਲੋੜੀਂਦੀ ਸਕਿੱਲ ਟਰੇਨਿੰਗ ਪੂਰੀ ਕਰਕੇ ਐੱਚਸੀਐੱਲ ਟੈਕ ਕੰਪਨੀ ’ਚ ਵੱਖ-ਵੱਖ ਅਹੁਦਿਆਂ ਤੇ ਰੁਜ਼ਗਾਰ ਹਾਸਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕੰਪਨੀ ’ਚ ਭਰਤੀ ਲਈ ਨਿਰਧਾਰਤ ਯੋਗਤਾ ਦੇ ਮਾਪਦੰਡਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਸੈਮੀਨਾਰ ਦੇ ਅੰਤ ’ਚ ਇਕ ਸਵਾਲ-ਜਵਾਬ ਸੈਸ਼ਨ ਵੀ ਰੱਖਿਆ ਗਿਆ, ਜਿਸ ’ਚ ਵਿਦਿਆਰਥੀਆਂ ਨੇ ਆਪਣੇ ਭਵਿੱਖ ਤੇ ਰੁਜ਼ਗਾਰ ਨਾਲ ਸਬੰਧਤ ਸ਼ੰਕਿਆਂ ਬਾਰੇ ਮੁੱਖ ਬੁਲਾਰੇ ਨਾਲ ਚਰਚਾ ਕੀਤੀ ਅਤੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਕਾਲਜ ਦੇ ਪਲੇਸਮੈਂਟ ਸੈੱਲ ਦੇ ਸਮੂਹ ਮੈਂਬਰ ਤੇ ਵੱਡੀ ਗਿਣਤੀ ’ਚ ਵਿਦਿਆਰਥੀ ਹਾਜ਼ਰ ਸਨ।