ਪੰਜਾਬ 'ਚ ਅਕਾਲੀ ਦਲ ਦੀ ਜਨਰਲ ਕੌਂਸਲ ਦੀ ਦੂਜੀ ਸੂਚੀ ਜਾਰੀ, ਸੁਖਬੀਰ ਬਾਦਲ ਨੇ 7 ਜ਼ਿਲ੍ਹਿਆਂ ਦੇ ਮੈਂਬਰਾਂ ਦਾ ਕੀਤਾ ਐਲਾਨ
ਪਾਰਟੀ ਨੇ ਕਿਹਾ ਹੈ ਕਿ ਸੰਗਠਨ ’ਚ ਲੰਮੇ ਸਮੇਂ ਤੋਂ ਮਿਹਨਤ ਕਰ ਰਹੇ ਆਗੂਆਂ ਅਤੇ ਵਰਕਰਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦਿੱਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਦੇ ਮੈਂਬਰਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਜਾਣਕਾਰੀ ’ਚ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਬੁੱਧਵਾਰ ਨੂੰ ਸੱਤ ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਮੈਂਬਰਾਂ ਦੇ ਨਾਂ ਵੀ ਜਲਦ ਐਲਾਨੇ ਜਾਣਗੇ।
Publish Date: Thu, 03 Sep 2026 03:41 PM (IST)
Updated Date: Thu, 03 Sep 2026 03:44 PM (IST)
ਰੋਹਿਤ ਕੁਮਾਰ, ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਦਾ ਵਿਸਥਾਰ ਕਰਦਿਆਂ ਜਨਰਲ ਕੌਂਸਲ ਮੈਂਬਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ’ਚ ਸੱਤ ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦਾ ਐਲਾਨ ਕੀਤਾ ਗਿਆ ਹੈ।
ਪਾਰਟੀ ਨੇ ਕਿਹਾ ਹੈ ਕਿ ਸੰਗਠਨ ’ਚ ਲੰਮੇ ਸਮੇਂ ਤੋਂ ਮਿਹਨਤ ਕਰ ਰਹੇ ਆਗੂਆਂ ਅਤੇ ਵਰਕਰਾਂ ਨੂੰ ਉਨ੍ਹਾਂ ਦਾ ਬਣਦਾ ਸਨਮਾਨ ਦਿੱਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ਦੇ ਮੈਂਬਰਾਂ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਪਾਰਟੀ ਹੈੱਡਕੁਆਰਟਰ ਤੋਂ ਜਾਰੀ ਜਾਣਕਾਰੀ ’ਚ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਬੁੱਧਵਾਰ ਨੂੰ ਸੱਤ ਜ਼ਿਲ੍ਹਿਆਂ ਦੇ ਜਨਰਲ ਕੌਂਸਲ ਮੈਂਬਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਮੈਂਬਰਾਂ ਦੇ ਨਾਂ ਵੀ ਜਲਦ ਐਲਾਨੇ ਜਾਣਗੇ।
ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਸ਼ਹਿਰੀ ਤੋਂ ਰਛਪਾਲ ਸਿੰਘ ਖਾਈ ਫੇਮੇਕੀ, ਪੁਸ਼ਪਿੰਦਰ ਨੰਦਾ, ਮੇਜਰ ਸਿੰਘ ਗੁਲਾਮੀ ਵਾਲਾ ਅਤੇ ਬਲਿਹਾਰ ਸਿੰਘ ਫ਼ਿਰੋਜ਼ਪੁਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਫ਼ਿਰੋਜ਼ਪੁਰ ਦਿਹਾਤੀ ਤੋਂ ਸਤਪਾਲ ਸਿੰਘ ਤਲਵੰਡੀ ਭਾਈ, ਦਰਸ਼ਨ ਸਿੰਘ ਸ਼ੇਰਖਾਂ, ਭੂਪਿੰਦਰ ਸਿੰਘ ਫਰੀਦੇਵਾਲਾ, ਚਮਕੌਰ ਸਿੰਘ ਟਿੱਬੀ ਕਲਾਂ ਅਤੇ ਰਸ਼ਪਾਲ ਸਿੰਘ ਕਰਮੂਵਾਲਾ ਸ਼ਾਮਲ ਹਨ। ਗੁਰੂਹਰਸਹਾਏ ਤੋਂ ਅਸ਼ੋਕ ਕੁਮਾਰ ਸੈਦੇਕੇ ਮੋਹਨ, ਸਤਨਾਮ ਸਿੰਘ ਗੁੱਦੜ ਪੰਜਗਰਾਈਂ, ਪਵਨ ਦੁੱਗਲ ਖੁੰਦੜ ਉਤਾੜ ਅਤੇ ਬਲਜੀਤ ਸਿੰਘ ਮਿਰਜ਼ਾ ਲਖੋਕੇ ਅਤੇ ਜ਼ੀਰਾ ਤੋਂ ਲਖਬੀਰ ਸਿੰਘ ਕਿੱਲੀ ਗੁੱਦਾ, ਸੁਖਵਿੰਦਰ ਸਿੰਘ ਜੋੜਾ, ਹਰਪ੍ਰੀਤ ਸਿੰਘ ਗੋਗੋਆਣੀ ਅਤੇ ਸ਼ਮਸ਼ੇਰ ਸਿੰਘ ਮਨਸੂਰਵਾਲ ਨੂੰ ਮੈਂਬਰ ਬਣਾਇਆ ਗਿਆ ਹੈ।
ਫ਼ਾਜ਼ਿਲਕਾ: ਜਲਾਲਾਬਾਦ ਤੋਂ ਬਲਤੇਜ ਸਿੰਘ, ਗੁਰਲਾਲ ਸਿੰਘ, ਸੁਖਦੇਵ ਸਿੰਘ, ਸੁਖਪਾਲਵੀਰ ਸਿੰਘ, ਹਰਮੀਤ ਸਿੰਘ ਅਤੇ ਕਸ਼ਮੀਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਬੱਲੂਆਣਾ ਤੋਂ ਵਿਜੇ ਬਿਸ਼ਨੋਈ, ਅਨਿਲ ਗੋਇਲ, ਪ੍ਰਕਾਸ਼ ਭਾਦੂ ਅਤੇ ਰਜਿੰਦਰ ਸਿੰਘ ਬਰਾੜ; ਅਬੋਹਰ ਤੋਂ ਰਵਿਦੀਪ ਸਿੰਘ ਅੜੀਚੀ, ਰਜਿੰਦਰਪਾਲ ਸਿੰਘ ਬਰਾੜ, ਅਜੇ ਬਿਸ਼ਨੋਈ ਅਤੇ ਕਸ਼ਮੀਰ ਲਾਲ ਸ਼ਾਮਾ ਅਤੇ ਫ਼ਾਜ਼ਿਲਕਾ ਤੋਂ ਬਲਬੀਰ ਸਿੰਘ, ਦੇਸ ਰਾਜ, ਤੇਜਵੰਤ ਸਿੰਘ ਅਤੇ ਮਲਕੀਤ ਸਿੰਘ ਨੂੰ ਜ਼ਿੰਮੇਵਾਰੀ ਮਿਲੀ ਹੈ।
ਲੁਧਿਆਣਾ: ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਵੱਡੀ ਗਿਣਤੀ ’ਚ ਆਗੂਆਂ ਨੂੰ ਜਨਰਲ ਕੌਂਸਲ ’ਚ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ ਵਿੱਚ ਗਿੱਲ ਤੋਂ ਇਕਬਾਲ ਸਿੰਘ, ਭੂਪਿੰਦਰ ਸਿੰਘ, ਸੁਭਿੰਦਰ ਸਿੰਘ ਅਤੇ ਸੁਰਿੰਦਰਪਾਲ ਸਿੰਘ; ਦਾਖਾ ਤੋਂ ਜਗਦੀਸ਼ ਸਿੰਘ, ਸਵਰਨ ਸਿੰਘ, ਲਖਵਿੰਦਰ ਸਿੰਘ ਅਤੇ ਗੁਰਦੀਪ ਸਿੰਘ; ਜਗਰਾਓਂ ਤੋਂ ਦੀਦਾਰ ਸਿੰਘ, ਸ਼ਿਵਰਾਜ ਸਿੰਘ, ਸਰਪ੍ਰੀਤ ਸਿੰਘ, ਰਣਧੀਰ ਸਿੰਘ ਅਤੇ ਮਲਦੀਪ ਸਿੰਘ ਸ਼ਾਮਲ ਹਨ। ਆਤਮ ਨਗਰ, ਪਾਇਲ, ਰਾਏਕੋਟ, ਲੁਧਿਆਣਾ ਦੱਖਣੀ, ਸੈਂਟਰਲ, ਪੱਛਮੀ, ਉੱਤਰੀ, ਪੂਰਬੀ, ਖੰਨਾ ਅਤੇ ਸਮਰਾਲਾ ਤੋਂ ਵੀ ਪਾਰਟੀ ਆਗੂਆਂ ਨੂੰ ਜਨਰਲ ਕੌਂਸਲ ਵਿੱਚ ਸ਼ਾਮਲ ਕੀਤਾ ਗਿਆ ਹੈ।
ਮੋਗਾ: ਬਾਘਾਪੁਰਾਣਾ ਤੋਂ ਜਗਮੋਹਨ ਸਿੰਘ, ਜਤਿੰਦਰ ਸਿੰਘ ਬਿੱਟੂ, ਕੁਲਦੀਪ ਸਿੰਘ, ਹਰਮੇਲ ਸਿੰਘ ਅਤੇ ਅਮਰਜੀਤ ਸਿੰਘ; ਮੋਗਾ ਤੋਂ ਕੁਲਦੀਪ ਸਿੰਘ, ਗੁਰਚਰਨ ਸਿੰਘ, ਸੁਰਜੀਤ ਸਿੰਘ, ਸੁਲੱਖਣ ਸਿੰਘ ਅਤੇ ਬੂਟਾ ਸਿੰਘ; ਨਿਹਾਲ ਸਿੰਘ ਵਾਲਾ ਤੋਂ ਸੁਖਦੇਵ ਸਿੰਘ, ਸੁਰਜੀਤ ਸਿੰਘ, ਸੁਖਮੰਦਰ ਸਿੰਘ, ਜਗਦੇਵ ਸਿੰਘ ਅਤੇ ਗੁਰਮੇਲ ਸਿੰਘ ਅਤੇ ਧਰਮਕੋਟ ਤੋਂ ਸਚਿਵ ਸਿੰਘ, ਜੋਗਿੰਦਰ ਸਿੰਘ, ਭਗਵਾਨ ਸਿੰਘ ਅਤੇ ਸੁਖਵਿੰਦਰ ਸਿੰਘ ਨੂੰ ਮੈਂਬਰ ਬਣਾਇਆ ਗਿਆ ਹੈ।
ਮਾਨਸਾ: ਮਾਨਸਾ ਤੋਂ ਆਤਮਜੀਤ ਸਿੰਘ ਕਾਲਾ, ਅੰਗਰੇਜ਼ ਸਿੰਘ, ਬਲਰਾਜ ਸਿੰਘ ਅਤੇ ਅਮਰੀਕ ਸਿੰਘ; ਸਰਦੂਲਗੜ੍ਹ ਤੋਂ ਬਲਦੇਵ ਸਿੰਘ, ਜਗਦੀਪ ਸਿੰਘ ਢਿੱਲੋਂ, ਨਿਰਮਲ ਸਿੰਘ ਅਤੇ ਜਗਜੀਤ ਸਿੰਘ ਅਤੇ ਬੁਢਲਾਡਾ ਤੋਂ ਜੋਗਾ ਸਿੰਘ, ਦਲਵੀਰ ਸਿੰਘ, ਗੁਰਚਰਨ ਸਿੰਘ ਅਤੇ ਗੁਰਦੀਪ ਸਿੰਘ ਨੂੰ ਜ਼ਿੰਮੇਵਾਰੀ ਮਿਲੀ ਹੈ।
ਮੋਹਾਲੀ: ਮੋਹਾਲੀ ਤੋਂ ਗੁਰਚਰਨ ਸਿੰਘ ਨੰਦੜਾ, ਨਵਜੋਤ ਸਿੰਘ ਜੋਤੀ, ਬਲਵਿੰਦਰ ਸਿੰਘ ਧਾਰਣੀ, ਬਹਾਦਰ ਸਿੰਘ ਗਿੱਲ ਅਤੇ ਬਲਜਿੰਦਰ ਸਿੰਘ ਬੇਦੀ; ਖਰੜ ਤੋਂ ਗੁਰਧਿਆਨ ਸਿੰਘ, ਮਾਨ ਸਿੰਘ ਸੈਣੀ, ਰਾਣਾ ਸੰਦੀਪ ਕੁਮਾਰ, ਮਨਮੋਹਨ ਸਿੰਘ ਮਾਵੀ ਅਤੇ ਮਨਜੀਤ ਸਿੰਘ ਅਤੇ ਡੇਰਾਬੱਸੀ ਤੋਂ ਸੁਖਵਿੰਦਰ ਸਿੰਘ, ਮੰਗਤ ਰਾਮ, ਬਹਾਦਰ ਸਿੰਘ ਅਤੇ ਨਿਰਮਲ ਸਿੰਘ ਕੰਬੋਜ ਨੂੰ ਸ਼ਾਮਲ ਕੀਤਾ ਗਿਆ ਹੈ।
ਮਲੇਰਕੋਟਲਾ: ਮਲੇਰਕੋਟਲਾ ਤੋਂ ਆਜ਼ਾਦ ਸਿੱਦੀਕੀ, ਸੱਯਦ ਅਹਿਮਦ ਖਾਨ, ਮੁਹੰਮਦ ਅਖ਼ਤਰ ਅਤੇ ਜਥੇਦਾਰ ਤਰਸੇਮ ਸਿੰਘ ਭੂਦਨ ਅਤੇ ਅਮਰਗੜ੍ਹ ਤੋਂ ਸੁਖਜੀਵਨ ਸਿੰਘ, ਬੀਰ ਸਿੰਘ ਅਤੇ ਜਰਨੈਲ ਸਿੰਘ ਨੂੰ ਜਨਰਲ ਕੌਂਸਲ ਮੈਂਬਰ ਬਣਾਇਆ ਗਿਆ ਹੈ।