ਬਸੰਤ ਪੰਚਮੀ ਦੇ ਤਿਉਹਾਰ ਮੌਕੇ ਸਰਸਵਤੀ ਪੂਜਾ ਕਰਵਾਈ
ਬਸੰਤ ਪੰਚਮੀ ਦੇ ਤਿਉਹਾਰ ਮੌਕੇ ਸਰਸਵਤੀ ਪੂਜਾ ਦਾ ਆਯੋਜਨ
Publish Date: Fri, 23 Jan 2026 05:40 PM (IST)
Updated Date: Fri, 23 Jan 2026 05:42 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪ੍ਰਿੰਸੀਪਲ ਸ੍ਰੀਮਤੀ ਗੀਤਾਂਜਲੀ ਕਾਲੜਾ ਦੀ ਸਰਪ੍ਰਸਤੀ ਹੇਠ ਬਸੰਤ ਪੰਚਮੀ ਦਾ ਤਿਉਹਾਰ ਸ਼ਰਧਾ ਅਤੇ ਚਾਅ ਨਾਲ ਮਨਾਇਆ ਗਿਆ। ਬਸੰਤ ਪੰਚਮੀ ਦੇ ਇਸ ਤਿਉਹਾਰ ਮੌਕੇ ਸਰਸਵਤੀ ਪੂਜਾ ਕੀਤੀ ਗਈ। ਪ੍ਰਿੰਸੀਪਲ ਗੀਤਾਂਜਲੀ ਕਾਲੜਾ ਅਤੇ ਬਾਕੀ ਸਟਾਫ਼ ਮੈਂਬਰਾਂ ਨੇ ਜਯੋਤੀ ਜਗ੍ਹਾ ਕੇ ਸਰਸਵਤੀ ਦੀ ਪੂਜਾ ਕੀਤੀ। ਕਾਲਜ ਦੇ ਸੰਗੀਤ ਵਿਸ਼ੇ ਦੇ ਵਿਦਿਆਰਥੀਆਂ ਕੁਲਵੀਰ ਸਿੰਘ, ਰੋਹਿਤ ਕੁਮਾਰ, ਭੂਮਿਕਾ, ਜਸਲੀਨ ਕੌਰ ਨੇ ਸਰਸਵਤੀ ਵੰਦਨਾ ਦਾ ਗਾਇਨ ਕੀਤਾ। ਇਸ ਤੋਂ ਬਾਅਦ ਕਾਲਜ ਸਟਾਫ਼ ਮੈਂਬਰ ਹਰਮਿੰਦਰ ਸਿੰਘ ਨੇ ਵੀ ਸਰਸਵਤੀ ਵੰਦਨਾ ਦਾ ਗਾਇਨ ਕੀਤਾ। ਸਰਦੀ ਦੇ ਠੰਢ ਭਰੇ ਦਿਨਾ ਤੋਂ ਬਾਅਦ ਕੁਦਰਤ ਬਸੰਤ ਦੇ ਮੌਸਮ ਵਿਚ ਆਪਣੇ ਜੋਬਨ ਤੇ ਆਉਂਦੀ ਹੈ। ਹਰ ਪਾਸੇ ਹਰਿਆਲੀ ਫੈਲਣੀ ਸ਼ੁਰੂ ਹੁੰਦੀ ਹੈ ਜੋ ਚਿੱਤ ਵਿਚ ਖੁਸ਼ੀ ਅਤੇ ਉਤਸ਼ਾਹ ਭਰਦੀ ਹੈ। ਮਨ ਅਤੇ ਕੁਦਰਤ ਵਿਚਲਾ ਖੇੜਾ ਇਕਮਿੱਕ ਹੋ ਜਾਂਦੇ ਹਨ। ਕਾਲਜ ਵਿਚ ਇਸ ਤਿਉਹਾਰ ਦੇ ਮੱਦੇਨਜ਼ਰ ਸਟਾਫ਼ ਮੈਂਬਰ ਪੀਲੇ ਰੰਗ ਦੇ ਕਪੜੇ ਪਹਿਨ ਕੇ ਆਏ ਸਨ। ਕਾਲਜ ਸਟਾਫ਼ ਰੀਤ ਅਨੁਸਾਰ ਪੀਲੇ ਰੰਗ ਦੇ ਮਿੱਠੇ ਚੌਲ, ਹਲਵਾ ਆਦਿ ਬਣਾ ਕੇ ਨਾਲ ਲਿਆਏ ਸਨ, ਜੋ ਸਭ ਨੇ ਰਲ-ਮਿਲ ਕੇ ਖਾਧੇ। ਪ੍ਰਿੰਸੀਪਲ ਸ੍ਰੀਮਤੀ ਗੀਤਾਂਜਲੀ ਕਾਲੜਾ ਨੇ ਸਭ ਨੂੰ ਬਸੰਤ ਪੰਚਮੀ ਦੇ ਤਿਉਹਾਰ ਦੀ ਮੁਬਾਰਕਬਾਦ ਦਿੱਤੀ ਅਤੇ ਸਭ ਦਾ ਜੀਵਨ ਖੁਸ਼ੀਆਂ ਅਤੇ ਖੇੜੇ ਨਾਲ ਭਰ ਜਾਣ ਦੀ ਕਾਮਨਾ ਕੀਤੀ। ਇਸ ਤਿਉਹਾਰ ਮੌਕੇ ਕਾਲਜ ਦਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।