- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੈਕਟਰ-15 ’ਚ ਸਥਿਤ ਮਕਾਨ ਨੰਬਰ 2072 ਦੀ ਉਪਰਲੀ ਮੰਜ਼ਿਲ ’ਤੇ ਕਿਰਾਏ ਦੇ ਕਮਰੇ ’ਚ ਰਹਿ ਰਹੇ ਬੀਐੱਸਸੀ ਆਖਰੀ ਸਾਲ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਵਾਸੀ ਪਿੰਡ ਮੰਗਡਿਆਲ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-15 ’ਚ ਸਥਿਤ ਮਕਾਨ ਨੰਬਰ 2072 ਦੀ ਉਪਰਲੀ ਮੰਜ਼ਿਲ ’ਤੇ ਕਿਰਾਏ ਦੇ ਕਮਰੇ ’ਚ ਰਹਿ ਰਹੇ ਬੀਐੱਸਸੀ ਆਖਰੀ ਸਾਲ ਦੇ ਵਿਦਿਆਰਥੀ ਅਰਸ਼ਦੀਪ ਸਿੰਘ ਵਾਸੀ ਪਿੰਡ ਮੰਗਡਿਆਲ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਨੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਉਹ ਡੀਏਵੀ ਕਾਲਜ ’ਚ ਪੜ੍ਹਾਈ ਕਰ ਰਿਹਾ ਸੀ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਵਿਦਿਆਰਥੀ ਦੇ ਮਾਪਿਆਂ ਨੇ ਉਸ ਨੂੰ ਫੋਨ ਕੀਤਾ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ।
ਇਸ ਤੋਂ ਬਾਅਦ ਉਸ ਦੇ ਪਿਤਾ ਨੇ ਵਿਦਿਆਰਥੀ ਦੇ ਦੋਸਤ ਹਰਮਨਦੀਪ ਸਿੰਘ ਨੂੰ ਫੋਨ ਕਰ ਕੇ ਅਰਸ਼ਦੀਪ ਨਾਲ ਸੰਪਰਕ ਕਰਨ ਲਈ ਕਿਹਾ। ਦੋਸਤ ਕਮਰੇ ’ਚ ਪਹੁੰਚਿਆ ਤਾਂ ਵਿਦਿਆਰਥੀ ਫਾਹੇ ਨਾਲ ਲਟਕਦਾ ਮਿਲਿਆ। ਮਕਾਨ ਮਾਲਕ ਰਘਬੀਰ ਸਿੰਘ ਨੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਘਟਨਾ ਸਥਾਨ ’ਤੇ ਸੀਐੱਫਐੱਸਐੱਲ ਟੀਮ ਨੂੰ ਵੀ ਬੁਲਾਇਆ ਗਿਆ ਅਤੇ ਮੌਕੇ ਤੋਂ ਸਬੰਧਤ ਸਬੂਤ ਇਕੱਠੇ ਕੀਤੇ ਗਏ।
ਮੁੱਢਲੀ ਪੁੱਛਗਿੱਛ ਦੌਰਾਨ ਮ੍ਰਿਤਕ ਦੇ ਦੋਸਤ ਹਰਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਅਰਸ਼ਦੀਪ ਪ੍ਰੀਖਿਆ ਵਿੱਚ ਸਪਲੀਮੈਂਟਰੀ ਆਉਣ ਕਾਰਨ ਤਣਾਅ ਵਿੱਚ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਵਿਦਿਆਰਥੀ ਦੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਲੋੜੀਂਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਐੱਫਐੱਸਐੱਲ ਟੀਮ ਦੀ ਜਾਂਚ ਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮਾਮਲੇ ਨਾਲ ਜੁੜੇ ਹੋਰ ਤੱਥ ਸਪੱਸ਼ਟ ਹੋਣਗੇ।