‘ਸਾਂਝ ਦੀ ਜੋਤ ਯਾਤਰਾ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ‘ਸਾਂਝ ਦੀ ਜੋਤ ਯਾਤਰਾ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ,,
Publish Date: Sun, 18 Oct 2026 05:56 PM (IST)
Updated Date: Sun, 18 Oct 2026 05:57 PM (IST)
-ਗੁਰਦਰਸ਼ਨ ਸਿੰਘ ਸੈਣੀ ਦੇ ਨੇਕ ਉਪਰਾਲੇ ਦੀ ਸਰਾਹਨਾ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਨਵਰਾਤਰਿਆਂ ਦੇ ਪਾਵਨ ਮੌਕੇ ਭਾਜਪਾ ਓਬੀਸੀ ਮੋਰਚਾ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਹਲਕਾ ਡੇਰਾਬੱਸੀ ਦੇ ਸੇਵਾਦਾਰ ਗੁਰਦਰਸ਼ਨ ਸਿੰਘ ਸੈਣੀ ਵੱਲੋਂ ਮਾਤਾ ਜਵਾਲਾ ਜੀ ਦੇ ਪਵਿੱਤਰ ਦਰਬਾਰ ਤੋਂ ਲਿਆਂਦੀ ਗਈ ਪਾਵਨ ਅਖੰਡ ਜੋਤ ਦੇ ਦਰਸ਼ਨ ਹਲਕੇ ਦੀਆਂ ਸੰਗਤਾਂ ਨੂੰ ਕਰਵਾਉਣ ਲਈ ਸ਼ੁਰੂ ਕੀਤੀ ਗਈ ‘ਸਾਂਝ ਦੀ ਜੋਤ ਯਾਤਰਾ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲਾਲੜੂ ਅਤੇ ਡੇਰਾਬੱਸੀ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਯਾਤਰਾ ਹੁਣ ਜ਼ੀਰਕਪੁਰ ਦੀਆਂ ਕਾਲੋਨੀਆਂ ਵਿਚ ਪਹੁੰਚ ਗਈ ਹੈ, ਜਿੱਥੇ ਸ਼ਰਧਾਲੂਆਂ ਨੇ ਸ਼ਰਧਾ, ਉਤਸ਼ਾਹ ਅਤੇ ਜੈਕਾਰਿਆਂ ਨਾਲ ਪਾਵਨ ਜੋਤ ਦਾ ਸਵਾਗਤ ਕੀਤਾ। ਯਾਤਰਾ ਦੇ ਸੱਤਵੇਂ ਦਿਨ ਜ਼ੀਰਕਪੁਰ ਦੇ ਪ੍ਰਾਚੀਨ ਸ਼ਿਵ ਮੰਦਰ, ਪੀਰ ਬਾਬਾ ਰੋਡ, ਵਾਰਡ ਨੰ. 3, ਵਾਰਡ ਨੰ. 1, ਵਾਰਡ ਨੰ. 2, ਟ੍ਰਿਬਿਊਨ ਕਾਲੋਨੀ, ਵਾਰਡ ਨੰ. 7 ਅਤੇ ਵਾਰਡ ਨੰ. 6 ਸਮੇਤ ਵੱਖ-ਵੱਖ ਇਲਾਕਿਆਂ ਵਿਚ ਸੰਗਤਾਂ ਨੇ ਪਾਵਨ ਜੋਤ ਦੇ ਦਰਸ਼ਨ ਕੀਤੇ ਅਤੇ ਯਾਤਰਾ ਦਾ ਰਾਤਰੀ ਠਹਿਰਾਅ ਅੰਬੇਡਕਰ ਕਾਲੋਨੀ ਦੇ ਸ਼ਿਵ ਮੰਦਰ ਵਿਖੇ ਹੋਇਆ। ਸ਼ਹਿਰ ਵਾਸੀਆਂ ਨੇ ਸ਼੍ਰੀ ਸੈਣੀ ਵੱਲੋਂ ਕੀਤੇ ਜਾ ਰਹੇ ਇਸ ਨੇਕ ਉਪਰਾਲੇ ਦੀ ਸਰਾਹਣਾ ਕੀਤੀ। ਇਸ ਮੌਕੇ ਗੁਰਦਰਸ਼ਨ ਸਿੰਘ ਸੈਣੀ ਨੇ ਕਿਹਾ ਕਿ ‘ਸਾਂਝ ਦੀ ਜੋਤ ਯਾਤਰਾ’ ਦਾ ਮੁੱਖ ਉਦੇਸ਼ ਲੋਕਾਂ ਨੂੰ ਮਾਤਾ ਜਵਾਲਾ ਜੀ ਦੀ ਪਾਵਨ ਅਖੰਡ ਜੋਤ ਦੇ ਦਰਸ਼ਨ ਕਰਵਾਉਣ ਦੇ ਨਾਲ-ਨਾਲ ਸਮਾਜ ਵਿਚ ਆਪਸੀ ਪਿਆਰ ਅਤੇ ਏਕਤਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਆਸਥਾ ਸਾਨੂੰ ਆਪਸੀ ਸਤਿਕਾਰ, ਸੇਵਾ ਅਤੇ ਮਿਲਵਰਤਣ ਦਾ ਰਾਹ ਦਿਖਾਉਂਦੀ ਹੈ। ਜਦੋਂ ਲੋਕ ਧਰਮ ਅਤੇ ਸ਼ਰਧਾ ਦੇ ਸਾਂਝੇ ਮੰਚ ’ਤੇ ਇਕੱਠੇ ਹੁੰਦੇ ਹਨ ਤਾਂ ਸਮਾਜਿਕ ਰਿਸ਼ਤੇ ਹੋਰ ਮਜ਼ਬੂਤ ਹੁੰਦੇ ਹਨ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਹਰਦੀਪ ਸਿੰਘ ਸੈਣੀ, ਜ਼ਿਲ੍ਹਾ ਓਬੀਸੀ ਮੋਰਚਾ ਪ੍ਰਧਾਨ ਹਰਪ੍ਰੀਤ ਸਿੰਘ ਸੈਣੀ, ਪੁਸ਼ਪਿੰਦਰ ਮਹਿਤਾ, ਨੇਹਾ ਸ਼ਰਮਾ, ਸਨਤ ਭਾਰਦਵਾਜ ਸਮੇਤ ਹੋਰ ਪਤਵੰਤੇ ਮੌਜੂਦ ਸਨ।