ਮਹਿਲਾ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਲੁਟੇਰੇ ਫ਼ਰਾਰ ਮਹਿਲਾ ਦੇ ਕੰਨਾਂ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਲੁਟੇਰੇ ਫ਼ਰਾਰ,
Publish Date: Fri, 16 Oct 2026 09:42 PM (IST)
Updated Date: Fri, 16 Oct 2026 09:45 PM (IST)
ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਬਲਟਾਨਾ ਦੇ ਸੈਣੀ ਵਿਹਾਰ ਫੇਸ-3 ਵਿਚ ਰਹਿਣ ਵਾਲੀ ਪਵਿਤ੍ਰਾ ਨੇਗੀ ਨਾਲ ਝਪਟਮਾਰੀ (ਸਨੈਚਿੰਗ) ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਹਰਮਿਲਾਪ ਨਗਰ ਰੇਲਵੇ ਕ੍ਰਾਸਿੰਗ ਕੋਲ ਮੋਟਰਸਾਈਕਲ ਸਵਾਰ ਲੁਟੇਰੇ ਮਹਿਲਾ ਦੇ ਕੰਨਾਂ ਵਿਚੋਂ ਸੋਨੇ ਦੀ ਵਾਲੀ ਖਿੱਚ ਕੇ ਫ਼ਰਾਰ ਹੋ ਗਏ। ਘਟਨਾ ਦੇ ਸਮੇਂ ਮਹਿਲਾ ਆਪਣੀ ਪੋਤੀ ਨਾਲ ਮੰਦਰ ਤੋਂ ਘਰ ਵਾਪਸ ਪਰਤ ਰਹੀ ਸੀ। ਖੋਹੀ ਗਈ ਬਾਲੀ ਦੀ ਕੀਮਤ ਕਰੀਬ 70 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਪੀੜਤਾ ਪਵਿਤ੍ਰਾ ਨੇਗੀ ਨੇ ਦੱਸਿਆ ਕਿ ਜਿਵੇਂ ਹੀ ਉਹ ਹਰਮਿਲਾਪ ਨਗਰ ਰੇਲਵੇ ਕ੍ਰਾਸਿੰਗ ਦੇ ਕੋਲ ਪਹੁੰਚੀਆਂ, ਤਾਂ ਮੋਟਰਸਾਈਕਲ ਤੇ ਸਵਾਰ ਇਕ ਨੌਜਵਾਨ ਅਚਾਨਕ ਉਨ੍ਹਾਂ ਦੇ ਕੋਲ ਆਇਆ ਅਤੇ ਕੰਨਾਂ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ। ਮਹਿਲਾ ਕੁਝ ਸਮਝ ਪਾਉਂਦੀ, ਇਸ ਤੋਂ ਪਹਿਲਾਂ ਹੀ ਝਪਟਮਾਰ ਮੋਟਰਸਾਈਕਲ ਤੇ ਮੌਕੇ ਤੋਂ ਫ਼ਰਾਰ ਹੋ ਗਿਆ। ਅਚਾਨਕ ਵਾਪਰੀ ਇਸ ਵਾਰਦਾਤ ਕਾਰਨ ਮਹਿਲਾ ਬੁਰੀ ਤਰ੍ਹਾਂ ਘਬਰਾ ਗਈ ਅਤੇ ਉਹ ਝਪਟਮਾਰਾਂ ਨੂੰ ਫੜਨ ਜਾਂ ਰੋਕਣ ਦੀ ਸਥਿਤੀ ਵਿਚ ਵੀ ਨਹੀਂ ਰਹੀ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਮਲਕੀਤ ਸਿੰਘ, ਇੰਚਾਰਜ, ਪੁਲਿਸ ਚੌਕੀ ਬਲਟਾਣਾ ਅਨੁਸਾਰ ਮਾਮਲੇ ਦੀ ਸੂਚਨਾ ਸਾਨੂੰ ਮਿਲ ਗਈ ਸੀ। ਸੀਸੀਟੀਵੀ ਫੁਟੇਜ ਦੇ ਆਧਾਰ ਤੇ ਝਪਟਮਾਰਾਂ ਦੀ ਭਾਲ ਕੀਤੀ ਜਾ ਰਹੀ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ।