ਬੰਦੀ ਸਿੰਘਾਂ ਦੀ ਰਿਹਾਈ : ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕਣ ਲਈ ਮੀਟਿੰਗ ਨੌਂ ਨੂੰ ਬੰਦੀ ਸਿੰਘਾਂ ਦੀ ਰਿਹਾਈ: ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕਣ ਲਈ ਅਹਿਮ ਮੀਟਿੰਗ ਬੁਲਾਈ
Publish Date: Thu, 03 Sep 2026 07:36 PM (IST)
Updated Date: Fri, 04 Sep 2026 04:04 AM (IST)
ਕੈਪਸ਼ਨ : ਬੰਦੀ ਸਿੰਘਾਂ ਦੀ ਰਿਹਾਈ ਮੁੱਦੇ ’ਤੇ ਚਰਚਾ ਕਰਦੇ ਹੋਏ ਵੱਖ-ਵੱਖ ਆਗੂ। 16ਪੀ * ਸਿੱਖ ਸੰਗਤ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਅਤੇ ਇਨਸਾਫ਼ ਪਸੰਦ ਲੋਕਾਂ ਦੀ ਲਾਮਬੰਦੀ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਤੇ ਬਹਿਬਲ ਕਲਾਂ ਕੋਲੀਕਾਂਡ ਆਦਿ ਮੁੱਦਿਆਂ ’ਤੇ ਮੁਹਾਲੀ-ਚੰਡੀਗੜ੍ਹ ਦੀ ਸਰਹੱਦ ’ਤੇ ਪਿਛਲੇ ਲੰਬੇ ਸਮੇਂ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਸਿੱਖਾਂ ਦਾ ਰੋਹ ਲਗਾਤਾਰ ਭੱਖਦਾ ਜਾ ਰਿਹਾ ਹੈ। ਸੱਤ ਜਨਵਰੀ 2023 ਤੋਂ ਲੜੀਵਾਰ ਸੰਘਰਸ਼ ਜਾਰੀ ਹੈ ਪਰ ਹੁਣ ਤੱਕ ਸਮੇਂ ਦੀਆਂ ਸਰਕਾਰਾਂ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ। ਕੌਮੀ ਇਨਸਾਫ਼ ਮੋਰਚੇ ਵੱਲੋਂ ਅਗਲੇ ਸੰਘਰਸ਼ ਦੀ ਰੂਪਰੇਖਾ ਉਲੀਕਣ ਲਈ 9 ਸਤੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿਖੇ ਅਹਿਮ ਮੀਟਿੰਗ ਬੁਲਾਈ ਗਈ ਹੈ। ਇਸ ਸਬੰਧੀ ਸਿੱਖ ਸੰਗਤ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਤੇ ਇਨਸਾਫ਼ ਪਸੰਦ ਲੋਕਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ। ਇਸ ਮੌਕੇ ਗੁਰਦੀਪ ਸਿੰਘ ਬਠਿੰਡਾ, ਗੁਰਚਰਨ ਸਿੰਘ ਪਟਿਆਲਾ, ਗੁਰਿੰਦਰ ਸਿੰਘ ਭੰਗੂ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਪਾਲ ਸਿੰਘ ਘੜੂੰਆਂ ਨੇ ਦੱਸਿਆ ਕਿ ਇਸੇ ਕੜੀ ਤਹਿਤ ਵੀਰਵਾਰ ਨੂੰ ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਤੇ ਸੰਗਤ ਦੀ ਸਾਂਝੀ ਬੈਠਕ ਹੋਈ, ਜਿਸ ’ਚ ਚੰਡੀਗੜ੍ਹ ਮੀਟਿੰਗ ਦੀਆਂ ਅਗਾਊਂ ਤਿਆਰੀਆਂ ਤੇ ਲਾਮਬੰਦੀ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਆਉਂਦੇ ਦਿਨਾਂ ’ਚ ਇਨਸਾਫ਼ ਲੈਣ ਲਈ ਆਰ-ਪਾਰ ਦੀ ਜੰਗ ਦਾ ਐਲਾਨ ਕੀਤਾ ਜਾਵੇਗਾ ਤੇ ਡੂੰਘੀਆਂ ਵਿਚਾਰਾਂ ਕੀਤੀਆਂ ਜਾਣਗੀਆਂ। ਜਿਸ ’ਚ ਸੰਤ ਸਮਾਜ, ਰਾਗੀ, ਢਾਡੀ, ਸਿੱਖ ਪ੍ਰਚਾਰਕ, ਧਾਰਮਿਕ ਜਥੇਬੰਦੀਆਂ ਰਾਜਸੀ ਪਾਰਟੀਆਂ, ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੂੰ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਲਵਿੰਦਰ ਸਿੰਘ ਫਿਰੋਜ਼ਪੁਰ, ਜੀਤ ਸਿੰਘ ਔਲਖ, ਬਲਜੀਤ ਸਿੰਘ ਭਾਊ, ਬਲਜਿੰਦਰ ਸਿੰਘ ਖਾਲਸਾ, ਰਸ਼ਪਾਲ ਸਿੰਘ ਚੰਡੀਗੜ੍ਹ, ਰੇਸ਼ਮ ਸਿੰਘ ਖਰੜ, ਸੰਦੀਪ ਸਿੰਘ ਸੀਪਾ, ਅਵਤਾਰ ਸਿੰਘ ਬੜੈਲ ਬਾਬਾ ਪਰਮਜੀਤ ਸਿੰਘ, ਜਸਵੰਤ ਸਿੰਘ ਮਾਨਸਾ, ਮੱਖਣ ਸਿੰਘ, ਗੁਰਜੰਟ ਸਿੰਘ ਪਟਿਆਲਾ, ਨੈਬ ਸਿੰਘ ਗੀਗੇ ਮਾਜਰਾ, ਪ੍ਰੋਫੈਸਰ ਬਲਿੰਦਰ ਸਿੰਘ, ਪਰਮਿੰਦਰ ਸਿੰਘ ਮਲੋਆ, ਅਮਨਦੀਪ ਸਿੰਘ, ਬਲਵੀਰ ਸਿੰਘ ਕੁੰਬੜਾ, ਜਸਪ੍ਰੀਤ ਸਿੰਘ ਜੱਸਾ, ਫਤਿਹ ਸਿੰਘ ਆਦਿ ਹਾਜ਼ਰ ਸਨ।