ਪੰਜਾਬ ਜਲ ਸੁਧਾਰ : ਜੇਐੱਸ ਵਾਟਰ ਐਨਰਜੀ ਲਾਈਫ਼ ਵੱਲੋਂ ਪ੍ਰਦੂਸ਼ਣ ’ਚ 85 ਫ਼ੀਸਦੀ ਕਮੀ ਦਾ ਦਾਅਵਾ ਪੰਜਾਬ ਜਲ ਸੁਧਾਰ : ਜੇਐੱਸ ਵਾਟਰ ਐਨਰਜੀ ਲਾਈਫ਼ ਵੱਲੋਂ ਪ੍ਰਦੂਸ਼ਣ ’ਚ 85 ਫ਼ੀਸਦੀ ਕਮੀ ਦਾ ਦਾਅਵਾ,
Publish Date: Thu, 16 Jul 2026 07:49 PM (IST)
Updated Date: Fri, 17 Jul 2026 04:08 AM (IST)
ਫੋਟੋ ਕੈਪਸ਼ਨ : ਪੰਜਾਬ ਜਲ ਸੁਧਾਰ ਪ੍ਰੋਜੈਕਟ ਦੀ ਤਸਵੀਰ। 12ਪੀ ਫੋਟੋ ਕੈਪਸ਼ਨ : ਗੰਦੇ ਪਾਣੀ ਦਾ ਨਾਲਾ ਜਿਸ ਤੇ ਸਾਲ ਭਰ ਚੱਲਿਆ ਅਧਿਐਨ। 13ਪੀ * ਅੰਤਰਰਾਸ਼ਟਰੀ ਅਧਿਐਨ ਨੇ ਐਨਰਜੀ ਲਾਈਫ਼ ਤਕਨੀਕ ਦੀ ਸਫ਼ਲਤਾ ਤੇ ਲਗਾਈ ਮੋਹਰ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਵਾਤਾਵਰਣ ਬਾਇਓ-ਟੈਕਨਾਲੋਜੀ ਦੇ ਖੇਤਰ ’ਚ ਕੰਮ ਕਰਨ ਵਾਲੀ ਪ੍ਰਮੁੱਖ ਏਜੰਸੀ ਜੇਐੱਸ ਵਾਟਰ ਐਨਰਜੀ ਲਾਈਫ਼ ਨੇ ਦਾਅਵਾ ਕੀਤਾ ਹੈ ਕਿ ਜਯੰਤੀ ਕੀ ਰਾਓ ਚੈਨਲ ’ਚ ਜੈਵਿਕ ਤੇ ਨੈਨੋ-ਟੈਕਨਾਲੋਜੀ-ਆਧਾਰਤ ਗੰਦੇ ਪਾਣੀ ਦੇ ਸੁਧਾਰ ਦੀ ਤਕਨੀਕ ਨੂੰ ਇਕ ਅੰਤਰਰਾਸ਼ਟਰੀ ਵਿਗਿਆਨਕ ਅਧਿਐਨ ’ਚ ਸਫ਼ਲ ਪਾਇਆ ਗਿਆ ਹੈ। ਇਸ ਤਕਨੀਕ ਦੀ ਵਰਤੋਂ ਨਾਲ ਪਾਣੀ ਦੀ ਗੁਣਵੱਤਾ ’ਚ ਬਹੁਤ ਵੱਡਾ ਸੁਧਾਰ ਦੇਖਿਆ ਗਿਆ ਹੈ। ਪਾਣੀ ’ਚ ਬਾਇਓ-ਲੋਜੀਕਲ ਆਕਸੀਜਨ ਡਿਮਾਂਡ ’ਚ 85 ਫ਼ੀਸਦੀ ਅਤੇ ਕੈਮੀਕਲ ਆਕਸੀਜਨ ਡਿਮਾਂਡ ’ਚ 79 ਫ਼ੀਸਦੀ ਤੱਕ ਦੀ ਵੱਡੀ ਕਮੀ ਦਰਜ ਕੀਤੀ ਗਈ ਹੈ। ਸੰਸਥਾ ਦੇ ਫਾਊਂਡਰ ਤੇ ਐੱਮਡੀ ਡਾ. ਸੁਨੀਲ ਨੰਦਾ ਨੇ ਦੱਸਿਆ ਕਿ ਪਾਣੀ ’ਚ ਘੁਲੀ ਹੋਈ ਆਕਸੀਜਨ ਦਾ ਪੱਧਰ ਲਗਪਗ 20 ਗੁਣਾ ਵੱਧ ਗਿਆ ਹੈ। ਪਾਣੀ ਨੂੰ ਸਾਫ਼ ਰੱਖਣ ਵਾਲੀ ਲਾਭਦਾਇਕ ਮਾਈਕ੍ਰੋਐਲਗੀ ਦੀ ਆਬਾਦੀ ’ਚ ਸੱਤ ਗੁਣਾ ਵਾਧਾ ਹੋਇਆ ਹੈ। ਸਾਲ ਭਰ ਚੱਲੇ ਅਧਿਐਨ ਨੂੰ ਕੌਮਾਂਤਰੀ ਪੱਧਰ ਤੇ ਪੀਅਰ-ਰੀਵਿਊ ਕਰ ਕੇ ਮਾਨਤਾ ਦਿੱਤੀ ਗਈ ਹੈ। ਇਹ ਅਧਿਐਨ ਖਰੜ ’ਚ 47 ਮਿਲੀਅਨ ਲੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਗੰਦੇ ਪਾਣੀ ਦੇ ਨਾਲੇ ਤੇ ਸਾਲ ਭਰ ਚਲਾਇਆ ਗਿਆ। ਨਾਲੇ ’ਚ ਉਦਯੋਗਾਂ ਦਾ ਰਸਾਇਣਿਕ ਪਾਣੀ, ਸ਼ਹਿਰਾਂ ਦਾ ਸੀਵਰੇਜ ਤੇ ਖੇਤਾਂ ’ਚੋਂ ਵਹਿ ਕੇ ਆਉਣ ਵਾਲਾ ਪਾਣੀ ਮਿਲਦਾ ਸੀ। ਜੇਐੱਸ ਵੈਲ ਦੀ ਕੁਦਰਤ-ਆਧਾਰਤ ਤਕਨੀਕ ਨੇ ਇਸ ਖ਼ਰਾਬ ਪਾਣੀ ਨੂੰ ਮੁੜ ਸੁਰਜੀਤ ਕਰਨ ’ਚ ਵੱਡੀ ਭੂਮਿਕਾ ਨਿਭਾਈ ਹੈ। ਅਸੀਂ ਸਰਕਾਰਾਂ ਤੇ ਸਮਾਜ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ : ਡਾ. ਨੰਦਾ ਐੱਮਡੀ ਡਾ. ਸੁਨੀਲ ਨੰਦਾ ਨੇ ਕਿਹਾ, ਭਾਰਤ ’ਚ ਪਾਣੀ ਦੀਆਂ ਵੱਧ ਰਹੀਆਂ ਚੁਣੌਤੀਆਂ ਲਈ ਸਾਨੂੰ ਅਜਿਹੇ ਹੱਲ ਦੀ ਲੋੜ ਹੈ, ਜੋ ਵਿਗਿਆਨਕ ਤੌਰ ਤੇ ਸਹੀ, ਵਾਤਾਵਰਣ ਅਨੁਕੂਲ ਤੇ ਵੱਡੇ ਪੱਧਰ ਤੇ ਲਾਗੂ ਹੋਣ ਯੋਗ ਹੋਣ। ਇਸ ਕੌਮਾਂਤਰੀ ਅਧਿਐਨ ਦਾ ਪ੍ਰਕਾਸ਼ਿਤ ਹੋਣਾ ਸਾਡੀ ਤਕਨੀਕ ਦੀ ਅਸਲ ਵਰਤੋਂ ਤੇ ਸਫ਼ਲਤਾ ਨੂੰ ਸਾਬਤ ਕਰਦਾ ਹੈ। ਅਸੀਂ ਦੇਸ਼ ਭਰ ’ਚ ਪ੍ਰਦੂਸ਼ਿਤ ਨਦੀਆਂ, ਨਾਲਿਆਂ ਤੇ ਝੀਲਾਂ ਨੂੰ ਸਾਫ਼ ਕਰਨ ਲਈ ਸਰਕਾਰਾਂ ਤੇ ਸਮਾਜ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹਾਂ। ਅਮੋਨੀਆਕਲ ਨਾਈਟ੍ਰੋਜਨ ’ਚ 46% ਤੇ ਕੁੱਲ ਨਾਈਟ੍ਰੋਜਨ ’ਚ 30 % ਕਮੀ ਆਈ ਅਮੋਨੀਆਕਲ ਨਾਈਟ੍ਰੋਜਨ ’ਚ 46 ਫ਼ੀਸਦੀ ਦੀ ਕਮੀ ਆਈ। ਕੁੱਲ ਨਾਈਟ੍ਰੋਜਨ ’ਚ 30 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ। ਇਸ ਪ੍ਰੋਜੈਕਟ ’ਚ ਕੰਪਨੀ ਨੇ ਆਪਣੇ ਦੋ ਮੁੱਖ ਪ੍ਰੋਡਕਟਸ ਦੀ ਵਰਤੋਂ ਕੀਤੀ ਹੈ। ਐਕੁਆਰੀਟਿਨ ਇਹ ਇਕ ਨੈਨੋ-ਤਕਨੀਕੀ ਪੌਸ਼ਟਿਕ ਫਾਰਮੂਲਾ ਹੈ ਜੋ ਪਾਣੀ ’ਚ ਚੰਗੇ ਡਾਇਟਮਸ ਤੇ ਮਾਈਕ੍ਰੋਐਲਗੀ ਨੂੰ ਵਧਾਉਂਦਾ ਹੈ, ਜੋ ਕੁਦਰਤੀ ਤੌਰ ਤੇ ਪਾਣੀ ਨੂੰ ਸਾਫ਼ ਕਰਦੇ ਹਨ। ਬਾਇਓਰੀਟਿਨ ਇਹ ਲਾਭਦਾਇਕ ਬੈਕਟੀਰੀਆ ਦਾ ਸਮੂਹ ਹੈ ਜੋ ਪਾਣੀ ’ਚ ਮੌਜੂਦ ਗੰਦਗੀ ਅਤੇ ਆਰਗੈਨਿਕ ਪ੍ਰਦੂਸ਼ਕਾਂ ਨੂੰ ਤੇਜ਼ੀ ਨਾਲ ਖ਼ਤਮ ਕਰਦਾ ਹੈ। ਇਹ ਦੋਵੇਂ ਮਿਲ ਕੇ ਬਿਨਾਂ ਕਿਸੇ ਨੁਕਸਾਨਦੇਹ ਕੈਮੀਕਲ ਜਾਂ ਬਿਜਲੀ ਦੇ ਬਹੁਤ ਹੀ ਘੱਟ ਕਾਰਬਨ ਉਤਸਰਜਨ ਨਾਲ ਪਾਣੀ ਨੂੰ ਸਾਫ਼ ਕਰਦੇ ਹਨ। ਦੁਨੀਆ ਦੇ 15 ਤੋਂ ਵੱਧ ਦੇਸ਼ਾਂ ’ਚ ਕੰਮ ਕਰ ਰਹੀ ਹੈ ਕੰਪਨੀ ਗੁਰੂਗ੍ਰਾਮ ’ਚ ਇਹ ਕੰਪਨੀ ਵਾਤਾਵਰਣ ਬਾਇਓ-ਟੈਕਨਾਲੋਜੀ ਦੇ ਖੇਤਰ ਵਿਚ ਇਕ ਮੋਹਰੀ ਨਾਮ ਹੈ। ਇਸ ਕੋਲ ਆਪਣਾ ਖ਼ਾਸ ਬਾਇਓ-ਨੈਨੋਟੈਕਨਾਲੋਜੀ ਆਰ ਐਂਡ ਡੀ ਸੈਂਟਰ ਹੈ। ਕੰਪਨੀ ਦੁਨੀਆ ਦੇ 15 ਤੋਂ ਵੱਧ ਦੇਸ਼ਾਂ ਵਿਚ ਕੰਮ ਕਰ ਰਹੀ ਹੈ ਅਤੇ ਹੁਣ ਤੱਕ 1000 ਤੋਂ ਵੱਧ ਨਦੀਆਂ, ਝੀਲਾਂ ਅਤੇ ਤਲਾਬਾਂ ਨੂੰ ਇਸ ਤਕਨੀਕ ਰਾਹੀਂ ਸਾਫ਼ ਕਰ ਚੁੱਕੀ ਹੈ। ਇਹ ਤਕਨੀਕ ਆਉਣ ਵਾਲੇ ਸਮੇਂ ਵਿਚ ਪੰਜਾਬ ਅਤੇ ਪੂਰੇ ਭਾਰਤ ਵਿਚ ਨਦੀਆਂ-ਨਾਲਿਆਂ (ਜਿਵੇਂ ਬੁੱਢਾ ਨਾਲਾ ਜਾਂ ਹੋਰ ਪ੍ਰਦੂਸ਼ਿਤ ਜਲ ਸਰੋਤ) ਦੇ ਸੁਧਾਰ ਲਈ ਇਕ ਵੱਡੀ ਉਮੀਦ ਬਣ ਕੇ ਸਾਹਮਣੇ ਆਈ ਹੈ। ਵਧੇਰੇ ਜਾਣਕਾਰੀ ਵੈੱਬਸਾਈਟ www.jswel.com ਤੇ ਉਪਲਬਧ ਹੈ।