- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਜੁੜੇ ਅੱਠ ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿਚ ਸੋਮਵਾਰ ਨੂੰ ਸੀਬੀਆਈ ਨੇ ਅਦਾਲਤ ਵਿਚ ਅਜਿਹਾ ਦਸਤਾਵੇਜ਼ ਪੇਸ਼ ਕੀਤਾ ਜੋ ਸ਼ਿਕਾਇਤਕਰਤਾ ਆਕਾਸ਼ ਬੱਤਾ ਅਤੇ ਭੁੱਲਰ ਵਿਚਕਾਰ ਹੋਈ ਮੁਲਾਕਾਤ ਸਬੰਧੀ ਅਹਿਮ ਸਾਬਿਤ ਹੋ ਸਕਦਾ ਹੈ।

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਜੁੜੇ ਅੱਠ ਲੱਖ ਰੁਪਏ ਦੇ ਰਿਸ਼ਵਤ ਮਾਮਲੇ ਵਿਚ ਸੋਮਵਾਰ ਨੂੰ ਸੀਬੀਆਈ ਨੇ ਅਦਾਲਤ ਵਿਚ ਅਜਿਹਾ ਦਸਤਾਵੇਜ਼ ਪੇਸ਼ ਕੀਤਾ ਜੋ ਸ਼ਿਕਾਇਤਕਰਤਾ ਆਕਾਸ਼ ਬੱਤਾ ਅਤੇ ਭੁੱਲਰ ਵਿਚਕਾਰ ਹੋਈ ਮੁਲਾਕਾਤ ਸਬੰਧੀ ਅਹਿਮ ਸਾਬਿਤ ਹੋ ਸਕਦਾ ਹੈ। ਸੀਬੀਆਈ ਨੇ ਭੁੱਲਰ ਦੇ ਸੈਕਟਰ-74, ਮੋਹਾਲੀ ਸਥਿਤ ਕੈਂਪ ਦਫ਼ਤਰ ਦਾ ਵਿਜ਼ਟਰ ਐਂਟਰੀ ਰਿਕਾਰਡ ਅਦਾਲਤ ਵਿਚ ਪੇਸ਼ ਕੀਤਾ। ਰਿਕਾਰਡ ਵਿਚ ਸਾਹਮਣੇ ਆਇਆ ਕਿ 24 ਸਤੰਬਰ 2025 ਨੂੰ ਸ਼ਿਕਾਇਤਕਰਤਾ ਭੁੱਲਰ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ਪਹੁੰਚਿਆ ਸੀ ਅਤੇ ਉਸ ਦੇ ਆਉਣ ਦੀ ਐਂਟਰੀ ਉੱਥੇ ਦਰਜ ਕੀਤੀ ਗਈ ਸੀ। ਇਹ ਰਿਕਾਰਡ ਇਸ ਲਈ ਵੀ ਅਹਿਮ ਹੈ ਕਿਉਂਕਿ ਬਚਾਅ ਪੱਖ ਵੱਲੋਂ ਲਗਾਤਾਰ ਇਹ ਦਲੀਲ ਦਿੱਤੀ ਜਾਂਦੀ ਰਹੀ ਹੈ ਕਿ ਭੁੱਲਰ ਸ਼ਿਕਾਇਤਕਰਤਾ ਨੂੰ ਮਿਲੇ ਹੀ ਨਹੀਂ ਸਨ। ਹੁਣ ਵਿਜ਼ਟਰ ਰਿਕਾਰਡ ਸਾਹਮਣੇ ਆਉਣ ਨਾਲ ਸੀਬੀਆਈ ਨੂੰ ਸ਼ਿਕਾਇਤਕਰਤਾ ਦੇ ਇਸ ਬਿਆਨ ਦੇ ਸਮਰਥਨ ਵਿਚ ਅਹਿਮ ਸਬੂਤ ਮਿਲਿਆ ਹੈ।
ਮਾਮਲਾ ਮੰਡੀ ਗੋਬਿੰਦਗੜ੍ਹ ਦੇ ਸਕ੍ਰੈਪ ਕਾਰੋਬਾਰੀ ਆਕਾਸ਼ ਬੱਤਾ ਦੀ ਸ਼ਿਕਾਇਤ ਨਾਲ ਜੁੜਿਆ ਹੋਇਆ ਹੈ। ਬੱਤਾ ਨੇ 11 ਅਕਤੂਬਰ 2025 ਨੂੰ ਸੀਬੀਆਈ ਦੀ ਏਸੀਬੀ ਸ਼ਾਖਾ ਵਿਚ ਸ਼ਿਕਾਇਤ ਦੇ ਕੇ ਦੋਸ਼ ਲਾਇਆ ਸੀ ਕਿ ਰੋਪੜ ਰੇਂਜ ਦੇ ਤਤਕਾਲੀ ਡੀਆਈਜੀ ਭੁੱਲਰ ਅਤੇ ਉਨ੍ਹਾਂ ਦੇ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਨੇ ਇਕ ਅਪਰਾਧਕ ਮਾਮਲੇ ਵਿਚ ਉਸ ਨੂੰ ਗ੍ਰਿਫ਼ਤਾਰ ਨਾ ਕਰਨ ਦੇ ਬਦਲੇ ਅੱਠ ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਸ਼ਿਕਾਇਤਕਰਤਾ ਦਾ ਦੋਸ਼ ਸੀ ਕਿ ਭੁੱਲਰ ਨੇ ਆਪਣੇ ਦਫ਼ਤਰ ਤੋਂ ਫੋਨ ਕਰਵਾ ਕੇ ਉਸ ਨੂੰ ਮਿਲਣ ਲਈ ਵੀ ਬੁਲਾਇਆ ਸੀ। ਹੁਣ ਵਿਜ਼ਟਰ ਐਂਟਰੀ ਰਿਕਾਰਡ ਰਾਹੀਂ ਸੀਬੀਆਈ ਨੂੰ ਉਸ ਦੇ ਇਸ ਬਿਆਨ ਦੇ ਸਮਰਥਨ ਵਿਚ ਮਹੱਤਵਪੂਰਨ ਸਬੂਤ ਮਿਲਿਆ ਹੈ।