- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਰਕਾਰ ਨੇ ਸਾਲ 2027 ਦਾ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। 15 ਅਕਤੂਬਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੂਬੇ ’ਚ 32 ਗਜ਼ਟਿਡ ਛੁੱਟੀਆਂ ਹੋਣਗੀਆਂ। ਮੁਲਾਜ਼ਮ 27 ਪਾਬੰਦੀਸ਼ੁਦਾ ਛੁੱਟੀਆਂ ਦੀ ਸੂਚੀ ’ਚੋਂ ਦੋ ਛੁੱਟੀਆਂ ਚੁਣ ਸਕਣਗੇ।

ਪੰਜਾਬੀ ਜਾਗਰਣ ਿਬੳੂਰੋ, ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਾਲ 2027 ਦਾ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। 15 ਅਕਤੂਬਰ ਨੂੰ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੂਬੇ ’ਚ 32 ਗਜ਼ਟਿਡ ਛੁੱਟੀਆਂ ਹੋਣਗੀਆਂ। ਮੁਲਾਜ਼ਮ 27 ਪਾਬੰਦੀਸ਼ੁਦਾ ਛੁੱਟੀਆਂ ਦੀ ਸੂਚੀ ’ਚੋਂ ਦੋ ਛੁੱਟੀਆਂ ਚੁਣ ਸਕਣਗੇ। ਨਗਰ ਕੀਰਤਨ ਤੇ ਸ਼ੋਭਾ ਯਾਤਰਾ ’ਚ ਸ਼ਾਮਲ ਹੋਣ ਲਈ ਤੈਅ ਧਾਰਮਿਕ ਮੌਕਿਆਂ ’ਤੇ ਚਾਰ ਅੱਧੇ ਦਿਨ ਦੀਆਂ ਛੁੱਟੀਆਂ ਵੀ ਲਈਆਂ ਜਾ ਸਕਣਗੀਆਂ। ਸਾਲ ਦੀ ਪਹਿਲੀ ਗਜ਼ਟਿਡ ਛੁੱਟੀ 15 ਜਨਵਰੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਹੋਵੇਗੀ। ਰੱਖੜੀ ਵਾਲੇ ਦਿਨ, 17 ਅਗਸਤ 2027 ਨੂੰ ਸਰਕਾਰੀ ਦਫ਼ਤਰ ਸਵੇਰੇ 11 ਵਜੇ ਖੁੱਲ੍ਹਣਗੇ। ਸਾਰੇ ਸ਼ਨੀਵਾਰ ਤੇ ਐਤਵਾਰ ਹਫ਼ਤਾਵਾਰੀ ਛੁੱਟੀਆਂ ਹੋਣਗੀਆਂ। ਹਫ਼ਤੇ ਦੇ ਅੰਤ ਵਾਲੇ ਦਿਨਾਂ ’ਤੇ ਪੈਣ ਵਾਲੀਆਂ ਗਜ਼ਟਿਡ ਛੁੱਟੀਆਂ ਨੂੰ ਜੋੜ ਕੇ ਵੱਖ-ਵੱਖ ਕੰਮਕਾਜੀ ਦਿਨਾਂ ਦੀਆਂ ਕੁੱਲ ਛੁੱਟੀਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ।