ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਬੰਦ ਸਫ਼ਲ, ਘੱਟੋ-ਘੱਟ ਤਨਖਾਹ 40,000 ਰੁਪਏ ਕਰਨ ਤੇ ਕਾਮਿਆਂ ਨੂੰ ਪੱਕੇ ਕਰਨ ਦੀ ਅਪੀਲ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਅੰਮ੍ਰਿਤਸਰ, ਤਰਨਤਾਰਨ,ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ,ਰੋਪੜ,ਨੰਗਲ,ਖਰੜ,ਮੋਹਾਲੀ,ਰਾਜਪੁਰਾ,ਸਰਹੰਦ, ਪਟਿਆਲਾ,ਲੁਧਿਆਣਾ,ਮੋਗਾ, ਫ਼ਰੀਦਕੋਟ, ਬਠਿੰਡਾ,ਮੁਕਤਸਰ, ਫਿਰੋਜ਼ਪੁਰ, ਸੰਗਰੂਰ,ਬਰਨਾਲਾ,ਮਾਨਸਾ, ਫਾਜ਼ਿਲਕਾ,ਧੂਰੀ, ਕੋਟਕਪੂਰਾ, ਰਾਮਪੁਰਾ ਫੂਲ, ਕਰਤਾਰਪੁਰ, ਫਿਲੌਰ,ਨਕੋਦਰ, ਸ਼ਾਹਕੋਟ,ਫਗਵਾੜਾ, ਮਹਿਤਪੁਰ,ਲੋਹੀਆਂ ਖਾਸ ਸਮੇਤ ਪੰਜਾਬ ਭਰ ਚ ਵੱਡੇ,ਛੋਟੇ ਸ਼ਹਿਰ ਅਤੇ ਕਸਬੇ ਮੁਕੰਮਲ ਰੂਪ ਚ ਬੰਦ ਰਹੇ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਤੋਂ ਪੰਜਾਬ ਦੇ ਸਫਾਈ ਕਾਮੇਂ ਲਗਾਤਾਰ ਆਪਣੇ ਰੁਜ਼ਗਾਰ ਨੂ
Publish Date: Thu, 30 Jul 2026 04:17 PM (IST)
Updated Date: Thu, 30 Jul 2026 04:18 PM (IST)
ਚੰਡੀਗੜ੍ਹ - ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਅੱਜ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ ਮਿਲਿਆ। ਅੰਮ੍ਰਿਤਸਰ, ਤਰਨਤਾਰਨ,ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ,ਰੋਪੜ,ਨੰਗਲ,ਖਰੜ,ਮੋਹਾਲੀ,ਰਾਜਪੁਰਾ,ਸਰਹੰਦ, ਪਟਿਆਲਾ,ਲੁਧਿਆਣਾ,ਮੋਗਾ, ਫ਼ਰੀਦਕੋਟ, ਬਠਿੰਡਾ,ਮੁਕਤਸਰ, ਫਿਰੋਜ਼ਪੁਰ, ਸੰਗਰੂਰ,ਬਰਨਾਲਾ,ਮਾਨਸਾ, ਫਾਜ਼ਿਲਕਾ,ਧੂਰੀ, ਕੋਟਕਪੂਰਾ, ਰਾਮਪੁਰਾ ਫੂਲ, ਕਰਤਾਰਪੁਰ, ਫਿਲੌਰ,ਨਕੋਦਰ, ਸ਼ਾਹਕੋਟ,ਫਗਵਾੜਾ, ਮਹਿਤਪੁਰ,ਲੋਹੀਆਂ ਖਾਸ ਸਮੇਤ ਪੰਜਾਬ ਭਰ ਚ ਵੱਡੇ,ਛੋਟੇ ਸ਼ਹਿਰ ਅਤੇ ਕਸਬੇ ਮੁਕੰਮਲ ਰੂਪ ਚ ਬੰਦ ਰਹੇ।
ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਤੋਂ ਪੰਜਾਬ ਦੇ ਸਫਾਈ ਕਾਮੇਂ ਲਗਾਤਾਰ ਆਪਣੇ ਰੁਜ਼ਗਾਰ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ ਵਰਗੀਆਂ ਮੰਗਾਂ ਦੇ ਹੱਲ ਲਈ ਪੰਜਾਬ ਭਰ ਚ 150 ਤੋਂ ਵੱਧ ਨਗਰ ਨਿਗਮਾਂ, ਨਗਰ ਪੰਚਾਇਤਾਂ, ਨਗਰ ਕੌਂਸਲਾਂ ਅਤੇ ਮਿਉਂਸਪਲ ਕਮੇਟੀਆਂ ਅੰਦਰ ਹੜਤਾਲ ਕਰਕੇ ਸੰਘਰਸ਼ ਕਰ ਰਹੇ ਹਨ। ਜਿਸ ਕਰਕੇ ਸਫਾਈ ਦਾ ਕੰਮ ਸ਼ਹਿਰਾਂ ਵਿੱਚ ਨਹੀਂ ਹੋ ਰਿਹਾ। ਬਰਨਾਲੇ ਵਿੱਚ ਜ਼ਬਰੀ ਕੂੜਾ ਚੱਕਣ ਦੀ ਕੋਸ਼ਿਸ਼ ਕਰਨ ਮੌਕੇ ਰੋਕਣ ਵੇਲੇ ਪੁਲਿਸ ਅਧਿਕਾਰੀਆਂ ਨੇ ਸਫਾਈ ਕਾਮਿਆਂ ਉੱਤੇ ਬਹੁਤ ਜਿਆਦਾ ਜਬਰ ਕੀਤਾ ਤੇ ਔਰਤਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ। ਜਿਸ ਕਰਕੇ ਪੰਜਾਬ ਭਰ ਵਿੱਚ ਪੁਲਸ ਜਬਰ ਦੇ ਖਿਲਾਫ ਭਾਰੀ ਰੋਸ ਫੈਲਿਆ ਅਤੇ ਪੰਜਾਬ ਭਰ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਵੀ ਸਫ਼ਾਈ ਕਾਮਿਆਂ ਦੇ ਹੱਕੀ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ।
ਸਫਾਈ ਸੇਵਕ ਯੂਨੀਅਨ ਪੰਜਾਬ ਵਲੋਂ ਅੱਜ ਦੇ ਬੰਦ ਨੂੰ ਪੰਜਾਬ ਭਰ ਵਿੱਚ ਸਫ਼ਲ ਐਲਾਨਿਆ ਹੈ। ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਸ਼ੋਕ ਸਾਰਵਾਨ, ਸੂਬਾ ਜਨਰਲ ਸਕੱਤਰ ਰਮੇਸ਼ ਗੈਚੰਡ ਅਤੇ ਸੂਬਾ ਮੁੱਖ ਸਲਾਹਕਾਰ ਕੁਲਦੀਪ ਸ਼ਰਮਾ ਨੇ ਕਿਹਾ ਕੇ ਅੱਜ ਦਾ ਪੰਜਾਬ ਬੰਦ ਇਤਿਹਾਸਿਕ ਹੋ ਨਿਬੜਿਆ ਹੈ। ਜਿਸ ਤਰਾਂ ਸਮਾਜ ਦੇ ਸਭ ਤੋਂ ਦੱਬੇ ਕੁਚਲੇ ਤਬਕੇ ਸਫਾਈ ਕਾਮਿਆਂ ਨਾਲ ਪੰਜਾਬ ਭਰ ਦੇ ਕਿਸਾਨ, ਪੇਂਡੂ ਮਜ਼ਦੂਰ, ਮੁਲਾਜਮ,ਸ਼ਹਿਰੀ ਦੁਕਾਨਦਾਰਾਂ ਅਤੇ ਹੋਰ ਕਾਰੋਬਾਰੀਆਂ ਨੇ ਖੜ੍ਹ ਕੇ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਪੁਲਸੀਆ ਜਬਰ ਤੇ ਕਿਰਤੀਆਂ ਦੀ ਲੁੱਟ ਦੇ ਖਿਲਾਫ ਹੈ।
ਆਗੂਆਂ ਕਿਹਾ ਕਿ ਸਫਾਈ ਸੇਵਕਾਂ ਅਤੇ ਹੋਰ ਮਿਉਂਸਪਲ ਕਾਮਿਆਂ ਨੂੰ ਪੱਕੇ ਕਰਾਉਣ, ਠੇਕੇਦਾਰੀ ਸਿਸਟਮ ਬੰਦ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣ, ਘਟੋ ਘੱਟ 40 ਹਜ਼ਾਰ ਤਨਖ਼ਾਹ ਕਰਨ ਸਮੇਤ ਬਰਨਾਲਾ ਦੇ ਡੀ ਐਸ ਪੀ ਸਤਬੀਰ ਬੈਂਸ ਤੇ ਐਸ ਐਸ ਓ ਲਖਵਿੰਦਰ ਸਿੰਘ ਵਿਰੁੱਧ ਇਰਾਦਾ ਕਤਲ ਤੇ ਐੱਸ ਸੀ, ਐੱਸ ਟੀ ਐਕਟ ਤਹਿਤ ਪਰਚਾ ਦਰਜ ਕਰਨ ਦੀ ਮੰਗ ਮਨਵਾਉਣ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਪ੍ਰਚਾਰੇ ਜਾ ਰਹੇ ਉਹ ਨਿਗੂਣੀਆਂ ਤਨਖਾਹਾਂ ਦੇ ਵਾਧੇ ਨੂੰ ਰੱਦ ਕਰਦੇ ਹਨ। ਆਗੂਆਂ ਰੋਜ਼ ਕਸਦਿਆਂ ਕਿਹਾ ਕਿ ਜੇਕਰ 20 ਹਜ਼ਾਰ ਰੁਪਏ ਤਨਖਾਹ ਬਹੁਤ ਹੈ, ਤਾਂ ਫਿਰ ਵਿਧਾਇਕ ਤੇ ਸਾਂਸਦਾ ਨੂੰ ਵੀ 20 ਹਜ਼ਾਰ ਤਨਖਾਹ ਲੈਣੀ ਚਾਹੀਦੀ ਹੈ। ਉਹ ਲੱਖਾਂ ਰੁਪਏ ਤਨਖਾਹ ਕਿਉਂ ਲੈ ਰਹੇ ਨੇ?
ਅੱਜ ਦੇ ਪੰਜਾਬ ਬੰਦ ਨੂੰ ਇੰਡੀਅਨ ਫੈਡਰੇਸ਼ਨ ਆਫ਼ ਟ੍ਰੇਡ ਯੂਨੀਅਨਜ਼(ਇਫ਼ਟੂ), ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ, ਕਿਰਤੀ ਕਿਸਾਨ ਯੂਨੀਅਨ, ਬੀ ਕੇ ਯੂ ਉਗਰਾਹਾਂ, ਜਮਹੂਰੀ ਕਿਸਾਨ ਸਭਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਪੰਜਾਬ ਸੁਬਾਰਡੀਨੈਟ ਸਰਵਿਸਸ ਫੈਡਰੇਸ਼ਨ ਸਮੇਤ ਬਹੁਤ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਹਮਾਇਤ ਕੀਤੀ ਤੇ ਇਕੱਠਾਂ ਵਿੱਚ ਭਰਵੀ ਸ਼ਮੂਲੀਅਤ ਕੀਤੀ।