ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ , 4 ਲੜਕੀਆਂ ਨੂੰ ਗਿਰੋਹ ਤੋਂ ਛੱਡਵਾਇਆ
Publish Date: Sun, 13 Sep 2026 06:56 PM (IST)
Updated Date: Sun, 13 Sep 2026 06:59 PM (IST)
-4 ਲੜਕੀਆਂ ਨੂੰ ਗਿਰੋਹ ਤੋਂ ਛੁਡਵਾਇਆ ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਖਰੜ ਦੀ ਥਾਣਾ ਸਦਰ ਪੁਲਿਸ ਵੱਲੋਂ ਦੇਹ ਵਪਾਰ ਦੇ ਚਲਾਏ ਜਾ ਰਹੇ ਧੰਦੇ ਦੀ ਗੁਪਤ ਸੂਚਨਾ ’ਤੇ ਇਕ ਸਪਾ ਸੈਂਟਰ ਵਿਚ ਮਾਰੇ ਛਾਪੇ ਦੌਰਾਨ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਚੁੰਗਲ ਵਿਚ ਬਹਿਲਾ-ਫੁਸਲਾ ਕਿ ਰੱਖੀਆਂ ਚਾਰ ਲੜਕੀਆਂ ਨੂੰ ਛੱਡਵਾਇਆ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐੱਸਐੱਚਓ ਸਦਰ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਚਰਨ ਸਿੰਘ ਰਾਮੇਵਾਲ ਦੀ ਅਗਵਾਈ ’ਚ ਗਸ਼ਤ ਕਰ ਰਹੀ ਸੀ ਕਿ ਉਨ੍ਹਾਂ ਨੂੰ ਇਕ ਸਪਾ ਸੈਂਟਰ ਵਿਚ ਦੇਹ ਵਪਾਰ ਦੇ ਚਲਦੇ ਗੋਰਖ ਧੰਦੇ ਬਾਰੇ ਸੂਚਨਾ ਮਿਲੀ, ਜਿਸ ਦੇ ਆਧਾਰ ’ਤੇ ਪੁਲਿਸ ਦੀ ਟੀਮ ਵੱਲੋਂ ਲਗਜ਼ਰੀ ਸਪਾ ਸੈਂਟਰ ’ਤੇ ਛਾਪਾ ਮਾਰਿਆ ਗਿਆ ਤਾਂ ਸੈਂਟਰ ਵਿਚ ਬਹਿਲਾ-ਫੁਸਲਾ ਕਿ ਰੱਖੀਆਂ 4 ਲੜਕੀਆਂ ਨੂੰ ਬਰਾਮਦ ਕੀਤਾ ਗਿਆ। ਜਦੋਂ ਕਿ ਸੈਂਟਰ ਦੇ ਮੈਨੇਜਰ ਨੂੰ ਵੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਪਛਾਣ ਸਨਮਾਨ ਖ਼ਾਨ ਵਾਸੀ ਯਮੁਨਾ ਨਗਰ ਹਰਿਆਣਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਸਲਮਾਨ ਖ਼ਾਨ ਦੇ ਖ਼ਿਲਾਫ਼ ਇਮੋਰਲ ਟ੍ਰੈਫਿਕ ਪਰਵੈਨਸ਼ਨ ਐਕਟ ਦੀ ਧਾਰਾ 3,4,5 ਅਧੀਨ ਮਾਮਲਾ ਦਰਜ ਕਰ ਉਸ ਨੂੰ ਡਿਊਟੀ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ, ਜਿਸ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜਣ ਦੇ ਹੁਕਮ ਦਿੱਤੇ ਗਏ ਹਨ। ਪੁਲਿਸ ਵੱਲੋਂ ਇਸ ਮਾਮਲੇ ਵਿਚ ਬਰਾਮਦ ਕੀਤੀਆਂ ਚਾਰ ਲੜਕੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।