- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਪ੍ਰਧਾਨ ਪਰਗਟ ਸਿੰਘ ਅਨੁਸਾਰ, ਕਾਰਕੁਨ ਬੂਥ ਪੱਧਰ ’ਤੇ ਸੂਚੀਆਂ ਦੀ ਪੜਚੋਲ ਕਰ ਰਹੇ ਹਨ। ਪੜਚੋਲ ਦੌਰਾਨ ਕੁਝ ਥਾਵਾਂ ’ਤੇ ਬੇਨਿਯਮੀਆਂ ਮਿਲੀਆਂ ਹਨ। ਪਾਰਟੀ ਤੱਥਾਂ ਦੀ ਪੜਤਾਲ ਕਰ ਕੇ ਦਸਤਾਵੇਜ਼ਾਂ ਸਮੇਤ ਵਿਸਥਾਰਪੂਰਵਕ ਰਿਪੋਰਟ ਬਣਾਏਗੀ ਅਤੇ ਨਿਰਧਾਰਤ ਸਮਾਂ-ਸੀਮਾ ਅੰਦਰ ਚੋਣ ਕਮਿਸ਼ਨ ਕੋਲ ਇਤਰਾਜ਼ ਦਰਜ ਕਰਵਾਏਗੀ। ਉਨ੍ਹਾਂ ਕਿਹਾ ਕਿ ਇਹ ਕਵਾਇਦ ਸੂਚੀ ਵਿਚ ਤੱਥਾ ਦੀ ਗਲਤੀਆਂ ਰੋਕਣ ਲਈ ਹੈ।

ਸਟੇਟ ਬਿਊਰੋ, ਜਾਗਰਣ, ਚੰਡੀਗੜ੍ਹ । ਪੰਜਾਬ ਵਿਚ ਵਿਸ਼ੇਸ਼ ਗਹਿਰੇ ਪੁਨਰੀਖਣ (ਐੱਸਆਈਆਰ) ਤੋਂ ਬਾਅਦ ਜਾਰੀ ਆਖ਼ਰੀ ਵੋਟਰ ਸੂਚੀ ਦੀ ਸਮੀਖਿਆ ਸਿਆਸੀ ਪਾਰਟੀਆਂ ਕਰ ਰਹੀਆਂ ਹਨ। ਸੂਚੀ ’ਚੋਂ 13.60 ਲੱਖ ਤੋਂ ਵੱਧ ਨਾਂ ਹਟਾ ਦਿੱਤੇ ਗਏ ਹਨ। ਕਾਂਗਰਸ, ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਪੱਧਰ ’ਤੇ ਵੋਟਰ ਸੂਚੀ ਦੀ ਜਾਂਚ ਕਰ ਰਹੇ ਹਨ ਪਰ ਕਿਸੇ ਧਿਰ ਨੇ ਹਾਲੇ ਚੋਣ ਕਮਿਸ਼ਨ ਕੋਲ ਰਸਮੀ ਇਤਰਾਜ਼ ਨਹੀਂ ਜਤਾਇਆ। ਮੁੱਖ ਚੋਣ ਅਧਿਕਾਰੀ ਨੇ 12 ਅਕਤੂਬਰ ਨੂੰ ਆਖ਼ਰੀ ਸੂਚੀਆਂ ਪਾਰਟੀਆਂ ਨੂੰ ਸੌਂਪੀਆਂ ਸਨ।
ਕਾਂਗਰਸ ਪ੍ਰਧਾਨ ਪਰਗਟ ਸਿੰਘ ਅਨੁਸਾਰ, ਕਾਰਕੁਨ ਬੂਥ ਪੱਧਰ ’ਤੇ ਸੂਚੀਆਂ ਦੀ ਪੜਚੋਲ ਕਰ ਰਹੇ ਹਨ। ਪੜਚੋਲ ਦੌਰਾਨ ਕੁਝ ਥਾਵਾਂ ’ਤੇ ਬੇਨਿਯਮੀਆਂ ਮਿਲੀਆਂ ਹਨ। ਪਾਰਟੀ ਤੱਥਾਂ ਦੀ ਪੜਤਾਲ ਕਰ ਕੇ ਦਸਤਾਵੇਜ਼ਾਂ ਸਮੇਤ ਵਿਸਥਾਰਪੂਰਵਕ ਰਿਪੋਰਟ ਬਣਾਏਗੀ ਅਤੇ ਨਿਰਧਾਰਤ ਸਮਾਂ-ਸੀਮਾ ਅੰਦਰ ਚੋਣ ਕਮਿਸ਼ਨ ਕੋਲ ਇਤਰਾਜ਼ ਦਰਜ ਕਰਵਾਏਗੀ। ਉਨ੍ਹਾਂ ਕਿਹਾ ਕਿ ਇਹ ਕਵਾਇਦ ਸੂਚੀ ਵਿਚ ਤੱਥਾ ਦੀ ਗਲਤੀਆਂ ਰੋਕਣ ਲਈ ਹੈ।
‘ਆਪ’ ਦੇ ਨੁਮਾਇੰਦੇ ਐਡਵੋਕੇਟ ਪੈਰੀ ਸੋਫਤ ਨੇ ਕਿਹਾ ਕਿ ਪਾਰਟੀ ਜ਼ਮੀਨੀ ਪੱਧਰ ’ਤੇ ਸੰਭਾਵੀ ਬੇਨਿਯਮੀਆਂ ਦੀ ਜਾਂਚ ਕਰ ਰਹੀ ਹੈ। ਨਤੀਜੇ ਇਕੱਠੇ ਕੀਤੇ ਜਾ ਰਹੇ ਹਨ, ਤਾਂ ਜੋ ਸ਼ਿਕਾਇਤ ਤੱਥਾਂ ਦੇ ਆਧਾਰ ’ਤੇ ਪੇਸ਼ ਹੋ ਸਕੇ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਪਾਰਟੀ ਨੂੰ ਐੱਸਆਈਆਰ ਦੀ ਪ੍ਰਕਿਰਿਆ ’ਤੇ ਇਤਰਾਜ਼ ਨਹੀਂ। ਸੂਚੀਆਂ ਹਰ ਵਿਧਾਨ ਸਭਾ ਹਲਕੇ ’ਚ ਪਹੁੰਚਾ ਦਿੱਤੀਆਂ ਗਈਆਂ ਹਨ। ਕਾਰਕੁੰਨਾਂ ਨੂੰ ਕਿਹਾ ਹੈ ਕਿ ਗੜਬੜੀ ਮਿਲਣ ’ਤੇ ਤੁਰੰਤ ਲੀਡਰਸ਼ਿਪ ਨੂੰ ਦੱਸਣ, ਤਾਂ ਜੋ ਲਿਖਤੀ ਸ਼ਿਕਾਇਤ ਦਿੱਤੀ ਜਾ ਸਕੇ।
ਭਾਜਪਾ ਆਗੂ ਸੁਨੀਲ ਜਾਖੜ ਵਿਰੋਧੀ ਧਿਰਾਂ ਨੂੰ ਖਾਮੀਆਂ ਲੱਭਣ ਦੀ ਚੁਣੌਤੀ ਦੇ ਰਹੇ ਹਨ। ਉਨ੍ਹਾਂ ਮੁਤਾਬਕ, ਪੁਨਰੀਖਣ ਕਾਨੂੰਨ ਮੁਤਾਬਕ ਹੋਇਆ ਤੇ ਭਾਜਪਾ ਨੁਮਾਇੰਦਿਆਂ ਨੇ ਹੋਰ ਧਿਰਾਂ ਨਾਲ ਹਰ ਪੜਾਅ ’ਤੇ ਸਹਿਮਤੀ ਜਤਾਈ। ਸੂਚੀਆਂ ਮਿਲਣ ਤੋਂ ਅਗਲੇ ਦਿਨ ਪਰਗਟ ਸਿੰਘ ਅਤੇ ‘ਆਪ’ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਸੀ ਕਿ ਜਾਂਚ ਪੂਰੀ ਹੋਣ ਮਗਰੋਂ ਟਿੱਪਣੀ ਕਰਨਗੇ।
ਅੰਕੜਿਆਂ ਅਨੁਸਾਰ, ਖਰੜਾ ਸੂਚੀ ’ਚੋਂ 20,66,608 ਨਾਂ ਹਟਾਏ ਗਏ, ਜਦਕਿ ਪ੍ਰਕਿਰਿਆ ਦੌਰਾਨ 7,06,292 ਨਵੇਂ ਵੋਟਰ ਜੋੜੇ। ਇਸ ਕਰ ਕੇ ਆਖ਼ਰੀ ਸੂਚੀ ’ਚ 13,60,316 ਵੋਟਰ ਘੱਟੇ। ਸੂਬਾ ਚੋਣ ਅਧਿਕਾਰੀ ਨੇ ਕਿਹਾ ਸੀ ਕਿ ਨਾਂ ਹਟਾਉਣ ਵੇਲੇ ਪਾਰਟੀਆਂ ਦੇ ਬੂਥ ਏਜੰਟਾਂ ਦੇ ਦਸਤਖ਼ਤ ਲਏ ਸਨ, ਤਾਂ ਜੋ ਪ੍ਰਕਿਰਿਆ ਬਾਰੇ ਭਰਮ ਨਾ ਰਹੇ।