ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਿਆਂ 'ਤੇ ਪੁਲਿਸ ਦੀ ਗਜ਼ਬ ਸਖ਼ਤੀ: 1 ਮੋਟਰਸਾਈਕਲ 'ਤੇ 5 ਸਵਾਰੀ; ਠੋਕਿਆ ₹8,000 ਦਾ ਚਾਲਾਨ!
ਡੇਰਾਬੱਸੀ ਸ਼ਹਿਰ ’ਚ ਵਾਹਨ ਚਾਲਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਕਾਰਵਾਈ ਕਰਦਿਆਂ ਟ੍ਰੈਫਿਕ ਪੁਲਿਸ ਨੇ ਇਕ ਵੱਡੀ ਚਾਲਾਨੀ ਕਾਰਵਾਈ ਕੀਤੀ ਹੈ। ਇੱਥੇ ਇਕੋ ਮੋਟਰਸਾਈਕਲ ’ਤੇ ਪੰਜ ਲੋਕ ਸਵਾਰ ਹੋ ਕੇ ਨਿਯਮਾਂ ਨੂੰ ਛਿੱਕੇ ਟੰਗ ਕੇ ਵਾਹਨ ਚਲਾ ਰਹੇ ਸਨ, ਜਿਸ ਦਾ ਟ੍ਰੈਫਿਕ ਪੁਲਿਸ ਨੇ ਭਾਰੀ ਚਾਲਾਨ ਕੱਟਿਆ ਹੈ।
Publish Date: Tue, 21 Jul 2026 10:56 AM (IST)
Updated Date: Tue, 21 Jul 2026 10:57 AM (IST)
ਨਿੱਜੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਡੇਰਾਬੱਸੀ ਸ਼ਹਿਰ ’ਚ ਵਾਹਨ ਚਾਲਕਾਂ ਵੱਲੋਂ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਤੇ ਕਾਰਵਾਈ ਕਰਦਿਆਂ ਟ੍ਰੈਫਿਕ ਪੁਲਿਸ ਨੇ ਇਕ ਵੱਡੀ ਚਾਲਾਨੀ ਕਾਰਵਾਈ ਕੀਤੀ ਹੈ। ਇੱਥੇ ਇਕੋ ਮੋਟਰਸਾਈਕਲ ’ਤੇ ਪੰਜ ਲੋਕ ਸਵਾਰ ਹੋ ਕੇ ਨਿਯਮਾਂ ਨੂੰ ਛਿੱਕੇ ਟੰਗ ਕੇ ਵਾਹਨ ਚਲਾ ਰਹੇ ਸਨ, ਜਿਸ ਦਾ ਟ੍ਰੈਫਿਕ ਪੁਲਿਸ ਨੇ ਭਾਰੀ ਚਾਲਾਨ ਕੱਟਿਆ ਹੈ।
ਡੇਰਾਬੱਸੀ ਟ੍ਰੈਫਿਕ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਉਕਤ ਮੋਟਰਸਾਈਕਲ ਚਾਲਕ ਦਾ 8 ਹਜ਼ਾਰ ਰੁਪਏ ਦਾ ਚਾਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ’ਤੇ ਅਜਿਹੀ ਲਾਪਰਵਾਹੀ ਨਾ ਸਿਰਫ਼ ਵਾਹਨ ਚਾਲਕਾਂ ਦੀ ਆਪਣੀ ਜਾਨ ਲਈ ਖ਼ਤਰਾ ਬਣਦੀ ਹੈ, ਬਲਕਿ ਸੜਕ ’ਤੇ ਚੱਲਣ ਵਾਲੇ ਦੂਜੇ ਲੋਕਾਂ ਲਈ ਵੀ ਬੇਹੱਦ ਜਾਨਲੇਵਾ ਸਾਬਤ ਹੋ ਸਕਦੀ ਹੈ।
ਟ੍ਰੈਫਿਕ ਪੁਲਿਸ ਨੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸ਼ਹਿਰ ਅੰਦਰ ਅਮਨ-ਕਾਨੂੰਨ ਅਤੇ ਸੜਕ ਸੁਰੱਖਿਆ ਨੂੰ ਬਣਾਈ ਰੱਖਣ ਲਈ ਪੁਲਿਸ ਵੱਲੋਂ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ। ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਸਬੂਤ ਦੇਣ।