ਹੁਣ ਕੈਸ਼ ਨਾਲ ਹੀ ਮਿਲੇਗਾ 2000 ਤੋਂ ਵੱਧ ਦਾ ਪੈਟਰੋਲ-ਡੀਜ਼ਲ, ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦਾ ਐਲਾਨ; ਵਾਹਨ ਚਾਲਕਾਂ ਦੀਆਂ ਵਧਣਗੀਆਂ ਮੁਸ਼ਕਲਾਂ
ਪੰਜਾਬ 'ਚ ਪੈਟਰੋਲ ਪੰਪ ਡੀਲਰਾਂ ਨੇ ਡਿਜੀਟਲ ਲੈਣ-ਦੇਣ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਹੈ। ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਰਾਜ ਭਰ ਦੇ ਪੈਟਰੋਲ ਪੰਪਾਂ ’ਤੇ 2000 ਰੁਪਏ ਤੋਂ ਵੱਧ ਦੀ UPI (ਯੂ.ਪੀ.ਆਈ.) ਪੇਮੈਂਟ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
Publish Date: Tue, 22 Sep 2026 02:43 PM (IST)
Updated Date: Tue, 22 Sep 2026 02:46 PM (IST)
ਚੰਡੀਗੜ੍ਹ : ਪੰਜਾਬ 'ਚ ਪੈਟਰੋਲ ਪੰਪ ਡੀਲਰਾਂ ਨੇ ਡਿਜੀਟਲ ਲੈਣ-ਦੇਣ ਨੂੰ ਲੈ ਕੇ ਇੱਕ ਅਹਿਮ ਫੈਸਲਾ ਲਿਆ ਹੈ। ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਨੇ ਰਾਜ ਭਰ ਦੇ ਪੈਟਰੋਲ ਪੰਪਾਂ ’ਤੇ 2000 ਰੁਪਏ ਤੋਂ ਵੱਧ ਦੀ UPI (ਯੂ.ਪੀ.ਆਈ.) ਪੇਮੈਂਟ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਨੇ ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਜੀਟਲ ਟ੍ਰਾਂਜੈਕਸ਼ਨਜ਼ ’ਤੇ ਲੱਗਣ ਵਾਲੇ ਵਾਧੂ ਚਾਰਜਿਜ਼ ਨੂੰ ਬਰਦਾਸ਼ਤ ਕਰਨਾ ਪੰਪ ਮਾਲਕਾਂ ਦੇ ਵੱਸ ’ਚ ਨਹੀਂ ਹੈ। ਉਨ੍ਹਾਂ ਕਿਹਾ, "ਘੱਟ ਮੁਨਾਫ਼ੇ (ਮਾਰਜਿਨ) ਕਾਰਨ ਪੈਟਰੋਲ ਪੰਪਾਂ ਦੇ ਰੋਜ਼ਾਨਾ ਦੇ ਆਪ੍ਰੇਸ਼ਨਲ ਖਰਚੇ ਕੱਢਣਾ ਪਹਿਲਾਂ ਹੀ ਬਹੁਤ ਮੁਸ਼ਕਲ ਹੋ ਰਿਹਾ ਹੈ। ਅਜਿਹੇ 'ਚ ਵਾਧੂ ਚਾਰਜਿਜ਼ ਦਾ ਬੋਝ ਅਸੀਂ ਆਪਣੇ ਸਿਰ ਨਹੀਂ ਲੈ ਸਕਦੇ।"
ਇਸ ਫੈਸਲੇ ਤੋਂ ਬਾਅਦ ਹੁਣ ਵੱਡੀਆਂ ਗੱਡੀਆਂ ’ਚ ਤੇਲ ਭਰਵਾਉਣ ਵਾਲੇ ਅਤੇ 2000 ਰੁਪਏ ਤੋਂ ਵੱਧ ਦਾ ਭੁਗਤਾਨ ਕਰਨ ਵਾਲੇ ਵਾਹਨ ਚਾਲਕਾਂ ਨੂੰ ਨਕਦ (Cash) ਜਾਂ ਕਾਰਡ ਰਾਹੀਂ ਹੀ ਭੁਗਤਾਨ ਕਰਨਾ ਪਵੇਗਾ। ਡੀਲਰਾਂ ਦੇ ਇਸ ਕਦਮ ਨਾਲ ਆਮ ਜਨਤਾ ਨੂੰ ਖਾਸਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।