ਬੱਸ ਅੱਡੇ ਨੇੜੇ ਡਰੇਨੇਜ਼ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਲੋਕ ਪਰੇਸ਼ਾਨ ਬੱਸ ਅੱਡੇ ਨੇੜੇ ਡਰੇਨੇਜ ਨਾਲਿਆਂ ਦੀ ਸਫ਼ਾਈ ਨਾ ਹੋਣ ਕਾਰਨ ਲੋਕ ਪਰੇਸ਼ਾਨ,
Publish Date: Sun, 23 Aug 2026 05:41 PM (IST)
Updated Date: Mon, 24 Aug 2026 04:01 AM (IST)
ਕੈਪਸ਼ਨ : ਡਰੇਨੇਜ ਨਾਲ਼ੇ ’ਚੋਂ ਓਵਰਫਲੋ ਹੋ ਰਿਹਾ ਦੂਸ਼ਿਤ ਪਾਣੀ। 05ਪੀ * ਸੜਕ ਤੇ ਫੈਲ ਰਿਹਾ ਗੰਦਾ ਪਾਣੀ * ਨੈਸ਼ਨਲ ਹਾਈਵੇ ਅਥਾਰਟੀ ਤੇ ਸਥਾਨਕ ਪ੍ਰਸ਼ਾਸਨ ਤੋਂ ਸਮੱਸਿਆ ਹੱਲ ਕਰਨ ਦੀ ਮੰਗ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਡੇਰਾਬੱਸੀ ਬੱਸ ਅੱਡੇ ਦੇ ਦੋਵੇਂ ਪਾਸੇ ਨੈਸ਼ਨਲ ਹਾਈਵੇ ਵੱਲੋਂ ਬਣਾਏ ਗਏ ਡਰੇਨੇਜ਼ ਨਾਲਿਆਂ ਦੀ ਲੰਬੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਸਥਾਨਕ ਵਾਸੀਆਂ ਤੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਹਾ ਹੈ। ਨਾਲੀਆਂ ’ਚ ਗੰਦਗੀ ਕਰ ਕੇ ਬਦਬੂਦਾਰ ਤੇ ਦੂਸ਼ਿਤ ਪਾਣੀ ਹੁਣ ਹਾਈਵੇ ਤੇ ਮੁੱਖ ਸੜਕ ਤੇ ਫੈਲਣਾ ਸ਼ੁਰੂ ਹੋ ਗਿਆ ਹੈ। ਬੱਸ ਅੱਡੇ ਤੇ ਰੋਜ਼ਾਨਾ ਆਉਣ-ਜਾਣ ਵਾਲੇ ਪੈਦਲ ਯਾਤਰੀਆਂ ਲਈ ਇਸ ਗੰਦੇ ਪਾਣੀ ’ਚੋਂ ਲੰਘਣਾ ਬਹੁਤ ਔਖਾ ਹੋ ਗਿਆ ਹੈ। ਸੜਕ ਤੇ ਖੜ੍ਹੇ ਬਦਬੂਦਾਰ ਪਾਣੀ ਕਾਰਨ ਨਾ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ, ਸਗੋਂ ਤੇਜ਼ ਰਫ਼ਤਾਰ ਵਾਹਨਾਂ ਦੇ ਲੰਘਣ ਵੇਲੇ ਇਹ ਗੰਦਾ ਪਾਣੀ ਪੈਦਲ ਚੱਲ ਰਹੇ ਲੋਕਾਂ ਤੇ ਪੈਂਦਾ ਹੈ, ਜਿਸ ਨਾਲ ਹਰ ਵੇਲੇ ਝਗੜੇ ਵਾਲਾ ਮਾਹੌਲ ਬਣਿਆ ਰਹਿੰਦਾ ਹੈ। ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਸਬੰਧੀ ਪ੍ਰਸ਼ਾਸਨ ਨੂੰ ਕਈ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਹਾਲੇ ਤੱਕ ਨਾਲਿਆਂ ਦੀ ਪੁਖ਼ਤਾ ਸਫ਼ਾਈ ਨਹੀਂ ਕਰਵਾਈ ਗਈ। ਲੋਕਾਂ ਨੇ ਮੰਗ ਕੀਤੀ ਹੈ ਕਿ ਨੈਸ਼ਨਲ ਹਾਈਵੇ ਅਥਾਰਟੀ ਅਤੇ ਸਥਾਨਕ ਪ੍ਰਸ਼ਾਸਨ ਤੁਰੰਤ ਇਸ ਸਮੱਸਿਆ ਦਾ ਨਿਪਟਾਰਾ ਕਰੇ ਅਤੇ ਨਾਲਿਆਂ ਦੀ ਸਫ਼ਾਈ ਕਰਵਾ ਕੇ ਆਮ ਜਨਤਾ ਨੂੰ ਰਾਹਤ ਦਿਵਾਏ।