ਡੇਂਗੂ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰ-ਅੰਦਾਜ਼ ਨਾ ਕਰਨ ਮਰੀਜ਼ : ਡਾ. ਭਾਟੀਆ ਡੇਂਗੂ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰ-ਅੰਦਾਜ਼ ਨਾ ਕਰਨ ਮਰੀਜ਼
Publish Date: Sun, 23 Aug 2026 05:50 PM (IST)
Updated Date: Mon, 24 Aug 2026 04:01 AM (IST)
ਫੋਟੋ ਕੈਪਸ਼ਨ: ਡਾ. ਗੁਰਪ੍ਰੀਤ ਸਿੰਘ ਭਾਟੀਆ। 6ਪੀ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਸ਼ੁਰੂਆਤੀ ਦੋ-ਤਿੰਨ ਦਿਨਾਂ ’ਚ ਡੇਂਗੂ ਕਿਸੇ ਵੀ ਦੂਜੇ ਵਾਇਰਲ ਬੁਖਾਰ ਵਰਗਾ ਹੀ ਲੱਗਦਾ ਹੈ ਤੇ ਜ਼ਿਆਦਾਤਰ ਲੋਕ ਟੈਸਟ ਕਰਵਾਉਣ ’ਚ ਦੇਰੀ ਕਰ ਦਿੰਦੇ ਹਨ ਪਰ ਬੁਖਾਰ ਉਤਰਨ ਤੋਂ ਬਾਅਦ ਵੀ ਖ਼ਤਰਾ ਟਲਦਾ ਨਹੀਂ। ਡੇਂਗੂ ਦੇ ਇਲਾਜ ਤੇ ਲੱਛਣਾਂ ਬਾਰੇ ਗੱਲਬਾਤ ਕਰਦਿਆਂ ਫੋਰਟਿਸ ਹਸਪਤਾਲ ਮੁਹਾਲੀ ਦੇ ਡਾਇਰੈਕਟਰ (ਇੰਟਰਨਲ ਮੈਡੀਕਲ) ਡਾ. ਗੁਰਪ੍ਰੀਤ ਸਿੰਘ ਭਾਟੀਆ ਨੇ ਕਿਹਾ ਕਿ ਅਸਲ ’ਚ ਬੁਖਾਰ ਉਤਰਨ ਤੋਂ ਬਾਅਦ ਤੀਜੇ ਤੋਂ ਸੱਤਵੇਂ ਦਿਨ ਬਿਮਾਰੀ ਗੰਭੀਰ ਰੂਪ ਧਾਰ ਸਕਦੀ ਹੈ, ਕਿਉਂਕਿ ਅਕਸਰ ਜਦੋਂ ਮਰੀਜ਼ ਨੂੰ ਆਰਾਮ ਮਹਿਸੂਸ ਹੋਣ ਲੱਗਦਾ ਹੈ, ਉਦੋਂ ਹੀ ਸਰੀਰ ’ਚੋਂ ਫਲੂਇਡ (ਤਰਲ ਪਦਾਰਥ) ਦਾ ਰਿਸਾਅ ਅਤੇ ਚੇਤਾਵਨੀ ਵਾਲੇ ਲੱਛਣ ਦਿਖਾਈ ਦੇਣ ਲੱਗਦੇ ਹਨ। ਸਿਰਫ਼ ਸ਼ੁਰੂਆਤੀ ਕੁਝ ਦਿਨ ਹੀ ਨਹੀਂ, ਸਗੋਂ ਇਸ ਪੂਰੀ ਮਿਆਦ ਦੌਰਾਨ ਸਾਵਧਾਨ ਰਹਿਣ ਨਾਲ ਹੀ ਮਾਮੂਲੀ ਬਿਮਾਰੀ ਅਤੇ ਹਸਪਤਾਲ ’ਚ ਦਾਖ਼ਲ ਹੋਣ ਦੀ ਨੌਬਤ ਵਿਚਕਾਰ ਦਾ ਫ਼ਰਕ ਤੈਅ ਹੋ ਸਕਦਾ ਹੈ। ਡਾ. ਭਾਟੀਆ ਨੇ ਕਿਹਾ ਕਿ ਜ਼ਿਆਦਾਤਰ ਲੋਕ ਮੱਛਰ ਦੇ ਕੱਟਣ ਨੂੰ ਮਾਮੂਲੀ ਗੱਲ ਸਮਝਦੇ ਹਨ, ਪਰ ਡੇਂਗੂ ਦੇ ਮਾਮਲੇ ’ਚ ਸਭ ਤੋਂ ਚਿੰਤਾਜਨਕ ਗੱਲ ਇਸ ਦੀ ਅਨਿਸ਼ਚਿਤਤਾ ਹੈ। ਯਾਨੀ ਪਹਿਲੇ ਦਿਨ ਇੱਕੋ ਜਿਹੇ ਲੱਛਣਾਂ ਵਾਲੇ ਦੋ ਮਰੀਜ਼ਾਂ ਦੀ ਹਾਲਤ ਪੰਜਵੇਂ ਦਿਨ ਤੱਕ ਬਿਲਕੁਲ ਵੱਖਰੀ ਹੋ ਸਕਦੀ ਹੈ। ਬੁਖਾਰ ਉਤਰਨ ਤੋਂ ਬਾਅਦ ਵੀ ਲਗਾਤਾਰ ਨਿਗਰਾਨੀ ਰੱਖਣਾ ਜ਼ਰੂਰੀ ਹੈ। ਡੇਂਗੂ ਸੰਕਰਮਿਤ ਮਾਦਾ ਏਡੀਜ਼ ਏਜਿਪਟੀ ਮੱਛਰ ਦੇ ਕੱਟਣ ਨਾਲ ਫ਼ੈਲਦਾ ਹੈ। ਇਹ ਮੱਛਰ ਸਾਫ਼ ਅਤੇ ਖੜ੍ਹੇ ਪਾਣੀ ’ਚ ਪੈਦਾ ਹੁੰਦਾ ਹੈ। ਯਾਨੀ ਕੂਲਰ, ਗਮਲੇ, ਬੇਕਾਰ ਪਏ ਟਾਇਰ ਅਤੇ ਘਰ ਦੇ ਆਸ-ਪਾਸ ਚੱਲ ਰਹੇ ਨਿਰਮਾਣ ਕਾਰਜ ਮੁੱਖ ਕਾਰਨ ਹੋ ਸਕਦੇ ਹਨ। ਖ਼ਾਸ ਕਰਕੇ ਮਾਨਸੂਨ ਦੌਰਾਨ ਅਤੇ ਬਾਅਦ ਜਦੋਂ ਮਾਮਲੇ ਵੱਧਦੇ ਹਨ। ਉਨ੍ਹਾਂ ਕਿਹਾ ਕਿ ਡੇਂਗੂ ਦੇ ਜ਼ਿਆਦਾਤਰ ਮਾਮਲੇ ਆਰਾਮ ਅਤੇ ਸਹੀ ਦੇਖਭਾਲ ਨਾਲ ਠੀਕ ਹੋ ਜਾਂਦੇ ਹਨ, ਪਰ ਚੇਤਾਵਨੀ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਡੇਂਗੂ ਲਈ ਕੋਈ ਖ਼ਾਸ ਐਂਟੀਵਾਇਰਲ ਇਲਾਜ ਨਹੀਂ ਹੈ, ਇਸ ਲਈ ਇਲਾਜ ਦਾ ਮੁੱਖ ਮੰਤਵ ਲੱਛਣਾਂ ਨੂੰ ਕੰਟਰੋਲ ਕਰਨਾ ਅਤੇ ਗੰਭੀਰ ਸਮੱਸਿਆਵਾਂ ਨੂੰ ਰੋਕਣਾ ਹੁੰਦਾ ਹੈ। ਜੇ ਬਿਮਾਰੀ ਦਾ ਪਤਾ ਜਲਦੀ ਲੱਗ ਜਾਵੇ ਅਤੇ ਸਹੀ ਦੇਖਭਾਲ ਕੀਤੀ ਜਾਵੇ।