ਹੋਮਲੈਂਡ ਗਲੋਬਲ ਪਾਰਕ ਦੇ ਢਾਂਚਾਗਤ ਨਿਰਮਾਣ ਨੂੰ ਮਜ਼ਬੂਤ ਕਰਨ ਲਈ ਐਥੀਮੋ ਨਾਲ ਕੀਤੀ ਭਾਈਵਾਲੀ ਹੋਮਲੈਂਡ ਗਲੋਬਲ ਪਾਰਕ ਦੇ ਢਾਂਚਾਗਤ ਨਿਰਮਾਣ ਨੂੰ ਮਜ਼ਬੂਤ ਕਰਨ ਲਈ ਐਥੀਮੋ ਨਾਲ ਕੀਤੀ ਭਾਈਵਾਲੀ
Publish Date: Mon, 05 Oct 2026 08:38 PM (IST)
Updated Date: Mon, 05 Oct 2026 08:41 PM (IST)
-50 ਲੱਖ ਵਰਗ ਫੁੱਟ ’ਚ ਫੈਲਿਆ ਪ੍ਰੋਜੈਕਟ ਰੇਰਾ ਦੀ ਨਿਰਧਾਰਿਤ ਸਮਾਂ-ਸੀਮਾ ਤੋਂ ਪਹਿਲਾਂ ਪੂਰਾ ਹੋਣ ਵੱਲ == ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਰੀਅਲ ਅਸਟੇਟ ਖੇਤਰ ਦੇ ਪ੍ਰਮੁੱਖ ਹੋਮਲੈਂਡ ਗਰੁੱਪ ਨੇ ਆਪਣੇ ਵੱਕਾਰੀ ਪ੍ਰੋਜੈਕਟ ਹੋਮਲੈਂਡ ਗਲੋਬਲ ਪਾਰਕ ਦੇ ਗ੍ਰੇ-ਸਟ੍ਰਕਚਰ ਦੀ ਪਲੈਨਿੰਗ ਅਤੇ ਨਿਰਮਾਣ ਕਾਰਜਾਂ ਲਈ ਸਟ੍ਰਕਚਰਲ ਕੰਸਲਟੈਂਸੀ ਅਤੇ ਕੰਸਟ੍ਰਕਸ਼ਨ ਖੇਤਰ ਦੀ ਮੋਹਰੀ ਕੰਪਨੀ ਐਥੀਮੋ ਨਾਲ ਇਕ ਰਣਨੀਤਕ ਭਾਈਵਾਲੀ ਦਾ ਐਲਾਨ ਕੀਤਾ ਹੈ। ਇਹ ਸਹਿਯੋਗ ਮਾਹਰ ਤਕਨੀਕੀ ਤਜਰਬੇ, ਸਥਾਪਿਤ ਨਿਰਮਾਣ ਪ੍ਰਕਿਰਿਆਵਾਂ, ਸ਼ੁੱਧਤਾ ਅਤੇ ਗੁਣਵੱਤਾ ਦੇ ਨਾਲ ਪ੍ਰੋਜੈਕਟ ਦੇ ਢਾਂਚਾਗਤ ਕੰਮਾਂ ਨੂੰ ਹੋਰ ਮਜ਼ਬੂਤੀ ਅਤੇ ਤੇਜ਼ੀ ਦੇਣ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੈ। ਲਗਭਗ 50 ਲੱਖ ਵਰਗ ਫੁੱਟ ਦੇ ਭਾਰੀ-ਭਰਕਮ ਖੇਤਰਫਲ ’ਚ ਫੈਲਿਆ ਹੋਮਲੈਂਡ ਗਲੋਬਲ ਪਾਰਕ ਪੰਜਾਬ ਦਾ ਸਭ ਤੋਂ ਵੱਡਾ ਮਿਕਸਡ-ਯੂਜ਼ ਡਿਵੈਲਪਮੈਂਟ ਪ੍ਰੋਜੈਕਟ ਹੈ। ਇਹ ਪ੍ਰੋਜੈਕਟ ਰੇਰਾ ਦੁਆਰਾ ਤੈਅ ਕੀਤੀਆਂ ਗਈਆਂ ਸਮਾਂ-ਸੀਮਾਵਾਂ ਤੋਂ ਵੀ ਪਹਿਲਾਂ ਪੂਰਾ ਹੋਣ ਦੇ ਰਾਹ ਤੇ ਹੈ। ਇੱਥੇ ਪ੍ਰੀਮੀਅਮ ਰਿਟੇਲ ਆਊਟਲੇਟਸ, ਬੁਟੀਕ ਆਫ਼ਿਸ, ਲਗਜ਼ਰੀ ਵੈਲਨੈੱਸ ਸੁਵਿਧਾਵਾਂ, ਬ੍ਰਾਂਡਿਡ ਸਰਵਿਸਡ ਰੈਜ਼ੀਡੈਂਸ ਉਪਲਬਧ ਹਨ। ਪੰਜਾਬ ਦਾ ਸਭ ਤੋਂ ਵੱਡਾ ਲਾਈਵ ਪਰਫਾਰਮੈਂਸ ਐਰੀਨਾ ਵੀ ਸ਼ਾਮਲ ਹੋਵੇਗਾ। ਇਸ ਤਰ੍ਹਾਂ ਇੱਕੋ ਛੱਤ ਹੇਠ ਵਪਾਰਕ, ਹਾਸਪਿਟੈਲਿਟੀ, ਮਨੋਰੰਜਨ ਅਤੇ ਲਾਈਫ਼ਸਟਾਈਲ ਨਾਲ ਜੁੜੇ ਵਿਲੱਖਣ ਅਨੁਭਵਾਂ ਨੂੰ ਇਕੱਠਾ ਕਰਨ ਦੀ ਯੋਜਨਾ ਹੈ। ਇਸ ਭਾਈਵਾਲੀ ਦੀ ਰਸਮੀ ਘੋਸ਼ਣਾ ਅਤੇ ਸਮਝੌਤੇ ਤੇ ਹਸਤਾਖਰ ਕਰਨ ਦਾ ਸਮਾਰੋਹ ਹੋਮਲੈਂਡ ਰੇਗਾਲੀਆ ਮੁਹਾਲੀ ਵਿਖੇ ਕਰਵਾਇਆ ਗਿਆ। ਹੋਮਲੈਂਡ ਗਰੁੱਪ ਅਤੇ ਐਥੀਮੋ ਦੀ ਲੀਡਰਸ਼ਿਪ ਸਮੇਤ ਦੋਵਾਂ ਕੰਪਨੀਆਂ ਦੀਆਂ ਉੱਚ-ਪੱਧਰੀ ਤਕਨੀਕੀ ਟੀਮਾਂ ਹਾਜ਼ਰ ਸਨ। ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਦੋਵਾਂ ਟੀਮਾਂ ਨੇ ਇਸ ਸਾਂਝੇਦਾਰੀ ਦੇ ਤਕਨੀਕੀ ਪਹਿਲੂਆਂ ਅਤੇ ਹੋਮਲੈਂਡ ਗਲੋਬਲ ਪਾਰਕ ਦੇ ਵਿਆਪਕ ਵਿਜ਼ਨ ਤੇ ਚਰਚਾ ਕੀਤੀ। ਹੋਮਲੈਂਡ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਭੈ ਜਿੰਦਲ ਨੇ ਕਿਹਾ ਕਿ ਕਿਸੇ ਵੀ ਵਿਸ਼ਾਲ ਅਤੇ ਮਹੱਤਵਪੂਰਨ ਡਿਵੈਲਪਮੈਂਟ ਦੀ ਮਜ਼ਬੂਤੀ ਉਸ ਦੀ ਨੀਂਹ ਦੀ ਗੁਣਵੱਤਾ ਅਤੇ ਅਨੁਸ਼ਾਸਿਤ ਨਿਰਮਾਣ ਪ੍ਰਕਿਰਿਆ ਤੇ ਨਿਰਭਰ ਕਰਦੀ ਹੈ। ਹੋਮਲੈਂਡ ਗਲੋਬਲ ਪਾਰਕ ਵਰਗੇ ਵੱਡੇ ਪੱਧਰ ਦੇ ਪ੍ਰੋਜੈਕਟ ਲਈ ਹਰ ਚਰਨ ਚ ਮਜ਼ਬੂਤ ਤਕਨੀਕੀ ਯੋਜਨਾਬੰਦੀ ਦੀ ਲੋੜ ਹੁੰਦੀ ਹੈ। ਐਥੀਮੋ ਨਾਲ ਸਾਡੀ ਸਾਂਝੇਦਾਰੀ ਪ੍ਰੋਜੈਕਟ ’ਚ ਸਟ੍ਰਕਚਰਲ ਮਾਹਿਰਤਾ ਲੈ ਕੇ ਆਵੇਗੀ, ਜੋ ਗੁਣਵੱਤਾ ਅਤੇ ਲੰਬੇ ਸਮੇਂ ਦੀ ਟਿਕਾਊਤਾ ਨੂੰ ਯਕੀਨੀ ਬਣਾਏਗੀ। ਉਨ੍ਹਾਂ ਦੱਸਿਆ ਕਿ ਪ੍ਰੋਜੈਕਟ ਰੇਰਾ ਦੀਆਂ ਤੈਅ ਸਮਾਂ-ਸੀਮਾਵਾਂ ਤੋਂ ਪਹਿਲਾਂ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਪਹਿਲਕਦਮੀ ਇਸੇ ਰਫ਼ਤਾਰ ਅਤੇ ਅਨੁਸ਼ਾਸਨ ਨੂੰ ਬਣਾਏ ਰੱਖਣ ਦੀ ਹੈ। ਇਸ ਮੌਕੇ ਐਥੀਮੋ ਦੇ ਡਾਇਰੈਕਟਰ ਨਰੇਸ਼ ਏਰੀ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ, ਹੋਮਲੈਂਡ ਗਲੋਬਲ ਪਾਰਕ ਵਰਗੇ ਵਿਸ਼ਾਲ ਪ੍ਰੋਜੈਕਟ ਨਾਲ ਜੁੜਨਾ ਸਾਡੇ ਲਈ ਆਪਣੀ ਢਾਂਚਾਗਤ ਅਤੇ ਤਕਨੀਕੀ ਮਾਹਿਰਤਾ ਦਾ ਯੋਗਦਾਨ ਪਾਉਣ ਦਾ ਇਕ ਵਧੀਆ ਮੌਕਾ ਹੈ। ਇਸ ਪੱਧਰ ਦੀ ਡਿਵੈਲਪਮੈਂਟ ਲਈ ਯੋਜਨਾਬੰਦੀ, ਸਟ੍ਰਕਚਰਲ ਡਿਜ਼ਾਈਨ ਅਤੇ ਸਾਈਟ ਤੇ ਕੰਮ ਦੇ ਵਿਚਕਾਰ ਬਿਹਤਰ ਤਾਲਮੇਲ ਜ਼ਰੂਰੀ ਹੁੰਦਾ ਹੈ।