ਟਿਕਟ ਮਿਲਣ ’ਤੇ ਪਰਮਿੰਦਰ ਗੋਲਡੀ ਦਾ ਦੁਕਾਨਦਾਰਾਂ ਨੇ ਕੀਤਾ ਨਿੱਘਾ ਸਵਾਗਤ ਪਰਮਿੰਦਰ ਗੋਲਡੀ ਨੇ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਲਿਆ ਅਸ਼ੀਰਵਾਦ,
Publish Date: Fri, 13 Nov 2026 09:17 PM (IST)
Updated Date: Fri, 13 Nov 2026 09:18 PM (IST)
ਸ੍ਰੀ ਗਣੇਸ, ਪੰਜਾਬੀ ਜਾਗਰਣ ਕੁਰਾਲੀ : ਹਲਕਾ ਖਰੜ ਤੋਂ ਆਮ ਆਦਮੀ ਪਾਰਟੀ ਵੱਲੋਂ ਪਰਮਿੰਦਰ ਸਿੰਘ ਗੋਲਡੀ ਨੂੰ ਵਿਧਾਨ ਸਭਾ ਦੀ ਟਿਕਟ ਮਿਲਣ ਉਪਰੰਤ ਉਨ੍ਹਾਂ ਵੱਲੋਂ ਕੁਰਾਲੀ ਵਿਖੇ ਵੱਖ-ਵੱਖ ਧਾਰਮਿਕ ਅਸਥਾਨਾਂ ’ਤੇ ਨਤਮਸਤਕ ਹੋ ਕੇ ਗੁਰੂ ਸਾਹਿਬਾਨ ਅਤੇ ਸੰਤ ਮਹਾਪੁਰਸ਼ਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਗੋਲਡੀ ਆਪਣੇ ਘਰ ਤੋਂ ਚੱਲ ਕੇ ਸਭ ਤੋਂ ਪਹਿਲਾਂ ਬਾਲਾ ਸੁੰਦਰੀ ਮੰਦਰ ਕੁਰਾਲੀ ਵਿਖੇ ਨਤਮਸਤਕ ਹੋਏ। ਇਸ ਉਪਰੰਤ ਉਨ੍ਹਾਂ ਨੇ ਸ੍ਰੀ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ, ਸਬਜ਼ੀ ਮੰਡੀ, ਗੁਰਦੁਆਰਾ ਕੀਰਤਨ ਸਥਾਨ ਸ੍ਰੀ ਗੁਰੂ ਅਰਜਨ ਦੇਵ ਜੀ, ਨਗਰ ਖੇੜਾ ਧਰਮਸ਼ਾਲਾ ਕੁਰਾਲੀ, ਡੇਰਾ ਬਾਬਾ ਗੋਸਾਈਆਂ ਵਾਲਾ ਅਤੇ ਨਦੀ ਪਾਰ ਸਥਿਤ ਸੁਆਮੀ ਜੀ ਦੀ ਕੁਟੀਆ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਕੁਰਾਲੀ ਦੇ ਵੱਖ-ਵੱਖ ਸਥਾਨਾਂ ’ਤੇ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਦੁਕਾਨਦਾਰਾਂ ਵੱਲੋਂ ਸਿਰੋਪਾਓ ਭੇਟ ਕਰਕੇ ਅਤੇ ਮਠਿਆਈ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਪਰਸਨ ਪ੍ਰਭਜੋਤ ਕੌਰ, ਰਘਬੀਰ ਸਿੰਘ ਮੋਦੀ, ਅਮਨਦੀਪ ਸਿੰਘ ਰਿੱਕੀ, ਗੁਰਸ਼ਰਨ ਸਿੰਘ ਬਿੰਦਰੱਖੀਆ, ਸਤਵਿੰਦਰ ਸਿੰਘ ਸੋਨੀ (ਟਰੇਡ ਵਿੰਗ), ਸਤਵੰਤ ਸਿੰਘ, ਰਵੀ ਧੀਮਾਨ, ਵਿਸ਼ਾਲ ਧੀਮਾਨ, ਜੱਗੀ ਕਡੀਮਾਜਰਾ, ਵਰਿੰਦਰ ਸਿੰਘ ਮੋਨੂੰ, ਐੱਮਸੀ ਹਰਪ੍ਰੀਤ ਕੌਰ, ਬਹਾਦਰ ਸਿੰਘ ਓਕੇ, ਅਸ਼ਵਨੀ ਕੁਮਾਰ, ਇੰਦਰਜੀਤ ਸਿੰਘ, ਹਰਵਿੰਦਰ ਸਿੰਘ ਬੇਦੀ, ਜਸਪ੍ਰੀਤ ਕੌਰ (ਮਹਿਲਾ ਵਿੰਗ ਪ੍ਰਧਾਨ), ਰਿੰਕੂ ਟੰਡਨ, ਵਿੱਕੀ ਬਾਠ, ਕਾਲੀ ਸੂਦ, ਤੀਰਾ ਕਲੇਵਾਲ, ਗੁਰਪ੍ਰੀਤ ਸਿੰਘ ਅਤੇ ਸੁਰਿੰਦਰ ਧੀਮਾਨ ਸਮੇਤ ਵੱਡੀ ਗਿਣਤੀ ’ਚ ਸਰਪੰਚ, ਪੰਚ, ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਹਾਜ਼ਰ ਸਨ। \