ਘੋਗਾ-ਖੇੜੀ ਤੇ ਸਿੱਲ ਦੀਆਂ ਪੰਚਾਇਤਾਂ ‘ਆਪ’ ’ਚ ਸ਼ਾਮਲ ਪਿੰਡ ਘੋਗਾ-ਖੇੜੀ ਅਤੇ ਸਿੱਲ ਦੀਆਂ ਪੰਚਾਇਤਾਂ ‘ਆਪ’ ’ਚ ਸ਼ਾਮਲ
Publish Date: Mon, 21 Sep 2026 07:05 PM (IST)
Updated Date: Tue, 22 Sep 2026 04:06 AM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਹਲਕਾ ਸ੍ਰੀ ਚਮਕੌਰ ਸਾਹਿਬ ਦੇ ਕਾਂਗਰਸੀ ਟਕਸਾਲੀ ਮੰਨੇ ਜਾਂਦੇ ਪਿੰਡ ਸਿੱਲ ਤੇ ਘੋਗਾ ਖੇੜੀ ਦੀਆਂ ਗ੍ਰਾਮ ਪੰਚਾਇਤਾਂ ਵੱਲੋਂ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਨਾਲ ਹਲਕੇ ਵਿਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ। ਹਲਕਾ ਇੰਚਾਰਜ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ’ਚ ਹੋਏ ਇਕ ਸਮਾਗਮ ਵਿਚ ਪਿੰਡ ਘੋਗਾ ਖੇੜੀ ਦੀ ਸਰਪੰਚ ਪਰਵਿੰਦਰ ਕੌਰ, ਪੰਚ ਸੁਰਿੰਦਰ ਕੌਰ ,ਪੰਚ ਰਜਿੰਦਰ ਸਿੰਘ, ਪੰਚ ਜਸਵੀਰ ਸਿੰਘ, ਪੰਚ ਕੁਲਬੀਰ ਸਿੰਘ, ਪੰਚ ਸੁਖਜਿੰਦਰ ਕੌਰ ਅਤੇ ਸਿੱਲ ਪਿੰਡ ਦੀ ਸਰਪੰਚ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਡੀਡੀਪੀਓ ਕੋਲ ਜਾਂਚ ਅਧੀਨ ਹੈ ਪਰ ਪੰਚਾਇਤ ਵੱਲੋਂ ਤਿੰਨ ਪੰਚ ਜੀਵਨਜੋਤ ਸਿੰਘ, ਜਗਦੀਪ ਸਿੰਘ ,ਚਰਨਜੀਤ ਕੌਰ ਅਤੇ ਵੱਡੀ ਗਿਣਤੀ ਦੋਵਾਂ ਪਿੰਡਾਂ ਦੇ ਵਸਨੀਕ ਆਪ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਪਾਰਟੀ ’ਚ ਸ਼ਾਮਲ ਹਨ। ਇਸ ਮੌਕੇ ਸੰਬੋਧਨ ਕਰਦਿਆਂ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਹਲਕਾ ਸ਼੍ਰੀ ਚਮਕੌਰ ਸਾਹਿਬ ਵਿੱਚ ਕਾਂਗਰਸ ਨੂੰ ਪੂਰੀ ਤਰ੍ਹਾਂ ਨਿਸਤੋ ਨਾਬੂਦ ਕਰ ਦਿਆਂਗੇ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਭ੍ਰਿਸ਼ਟਾਚਾਰ ਤੋਂ ਅੱਕੇ ਲੋਕ ਹੁਣ ਆਮ ਆਦਮੀ ਪਾਰਟੀ ਨਾਲ ਤੇਜੀ ਨਾਲ ਜੁੜ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦਾ ਵਜੂਦ ਇਸ ਇਲਾਕੇ ’ਚ ਖ਼ਤਮ ਹੋ ਜਾਵੇਗਾ। ਇਸ ਮੌਕੇ ਗੜ੍ਹੀ ਵੱਲੋਂ ਪਾਰਟੀ ਸ਼ਾਮਲ ਹੋਣ ਵਾਲੇ ਸਮੂਹ ਪੰਚਾਇਤ ਮੈਂਬਰਾਂ ਅਤੇ ਪਿੰਡ ਵਾਸੀਆਂ ਨੂੰ ਸਿਰੋਪਾਓ ਪਾਕੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ਵਿਚ ਸ਼ਾਮਲ ਹੋਏ ਸਾਰੇ ਵਰਕਰਾਂ ਤੇ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਅਤੇ ਪਿੰਡਾ ਦੇ ਵਿਕਾਸ ਕਾਰਜਾਂ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ।ਇਸ ਮੌਕੇ ਸੰਗਠਨ ਇੰਚਾਰਜ ਤੇ ਮਾਰਕੀਟ ਕਮੇਟੀ ਚੇਅਰਮੈਨ ਅਮਨਦੀਪ ਸਿੰਘ ਮਾਂਗਟ, ਨਿਰਪਾਲ ਸਿੰਘ ਮੰਡੇਰ ਵਾਇਸ ਚੇਅਰਮੈਨ ਬਲਾਕ ਸੰਮਤੀ ਖਰੜ, ਅਮਰਪਾਲ ਸਿੰਘ ਗੜਾਂਗਾ, ਸਰਪੰਚ ਦਿਲਬਾਗ ਸਿੰਘ ਤੇ ਹੋਰ ਵੱਡੀ ਗਿਣਤੀ ਵਿਚ ਮੌਜੂਦ ਸਨ।