- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਪੰਜਾਬ ਨੇ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਵਰਗਾਂ ਤੱਕ ਪਾਰਟੀ ਦੀ ਪਹੁੰਚ ਵਧਾਉਣ ਲਈ ਪ੍ਰਦੇਸ਼ ਦੇ ਵੱਖ-ਵੱਖ ਸੈੱਲਾਂ ਦੇ ਕਨਵੀਨਰਾਂ ਦੀਆਂ ਨਿਯੁਕਤੀਆਂ ਕੀਤੀਆਂ ਹਨ। ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਪ੍ਰਵਾਨਗੀ ਨਾਲ ਇਹ ਨਿਯੁਕਤੀਆਂ ਤੁਰੰਤ ਪ੍ਰਭਾਵ ਨਾਲ ਕੀਤੀਆਂ ਗਈਆਂ ਹਨ। ਪ੍ਰਦੇਸ਼ ਸੈੱਲ ਕੋਆਡੀਨੇਟਰ ਬਿਕਰਮਜੀਤ ਸਿੰਘ ਚੀਮਾ ਦੇ ਦਸਤਖ਼ਤਾਂ ਹੇਠ ਜਾਰੀ ਸੂਚੀ ਅਨੁਸਾਰ, ਵਿਨੀਤ ਜੋਸ਼ੀ ਨੂੰ ਮੀਡੀਆ ਸੈੱਲ ਦਾ ਕਨਵੀਨਰ ਬਣਾਇਆ ਗਿਆ ਹੈ।

ਨਿਯੁਕਤੀਆਂ ਤਹਿਤ ਅੰਮ੍ਰਿਤਸਰ ਦੇ ਰਾਜਿੰਦਰ ਸਿੰਘ ਮਰਵਾਹਾ ਨੂੰ ਵਪਾਰ ਸੈੱਲ ਦਾ ਕਨਵੀਨਰ ਅਤੇ ਜਸਪ੍ਰੀਤ ਸਿੰਘ ਹਾਬੀ ਨੂੰ ਸਹਿ-ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਐਡਵੋਕੇਟ ਐੱਨ.ਕੇ. ਸ਼ਰਮਾ ਨੂੰ ਕਾਨੂੰਨੀ ਸੈੱਲ, ਸੇਵਾਮੁਕਤ ਆਈ.ਏ.ਐੱਸ. ਗੁਰਜੋਤ ਮਲ੍ਹੀ ਨੂੰ ਐਕਸ-ਆਫ਼ੀਸ਼ੀਓ ਸੈੱਲ ਅਤੇ ਪੀ.ਕੇ.ਐੱਸ. ਭਾਰਦਵਾਜ ਨੂੰ ਬੁੱਧੀਜੀਵੀ ਸੈੱਲ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਰੋਹਿਤ ਕੁਮਾਰ ਅਗਰਵਾਲ ਨੂੰ ਰਾਈਸ ਟ੍ਰੇਡ ਸੈੱਲ, ਰਾਜੇਸ਼ ਕੁਮਾਰ ਮਿਸ਼ਰਾ ਨੂੰ ਪੂਰਵਾਂਚਲ ਸੈੱਲ ਅਤੇ ਡਾ. ਸੀਮਤ ਗਰਗ ਨੂੰ ਮੈਡੀਕਲ ਸੈੱਲ ਦਾ ਕਨਵੀਨਰ ਬਣਾਇਆ ਗਿਆ ਹੈ।
ਹਾਬੀ ਧਾਲੀਵਾਲ ਨੂੰ ਕਲਚਰਲ ਸੈੱਲ, ਕਰਨਲ ਸੁਭਾਸ਼ ਡਢਵਾਲ ਨੂੰ ਐਕਸ-ਸਰਵਿਸਮੈਨ ਸੈੱਲ, ਗੁਰਤੇਜ ਸਿੰਘ ਝੰਜੇੜੀ ਨੂੰ ਟਰਾਂਸਪੋਰਟ ਸੈੱਲ ਅਤੇ ਕੀਮਤੀ ਰਾਵਲ ਨੂੰ ਆਰ.ਟੀ.ਆਈ. ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਰਾਜਿੰਦਰ ਮਹਾਜਨ ਨੂੰ ਇੰਡਸਟਰੀ ਸੈੱਲ ਦਾ ਕਨਵੀਨਰ ਬਣਾਇਆ ਗਿਆ ਹੈ, ਜਦਕਿ ਕਪਿਲ ਅਗਰਵਾਲ ਅਤੇ ਬੌਬੀ ਜਿੰਦਲ ਨੂੰ ਇਸ ਦਾ ਸਹਿ-ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਚਮਕੀਲਾ ਸਿੰਘ ਨੂੰ ਜੀ ਰਾਮ ਜੀ ਸੈੱਲ, ਮਨਜੀਤ ਸਿੰਘ ਬੁੱਟਰ ਨੂੰ ਡੀ.ਐੱਨ.ਟੀ. ਸੈੱਲ, ਸੰਜੀਵ ਤਿਵਾੜੀ ਨੂੰ ਯੂ.ਪੀ. ਸੈੱਲ ਅਤੇ ਅਸ਼ਵਨੀ ਕੁਮਾਰ ਸ਼ਰਮਾ ਨੂੰ ਟ੍ਰੇਡ ਯੂਨੀਅਨ ਸੈੱਲ ਦਾ ਕਨਵੀਨਰ ਬਣਾਇਆ ਗਿਆ ਹੈ। ਡਾ. ਰਾਜੀਵ ਆਹੂਜਾ ਨੂੰ ਦਿਵਿਆਂਗ ਸ਼ਕਤੀ ਸੈੱਲ ਅਤੇ ਡਾ. ਸੰਜੀਵ ਸਚਦੇਵਾ ਨੂੰ ਆੜ੍ਹਤੀ ਸੈੱਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਅਮਰਜੀਤ ਸਿੰਘ ਨੂੰ ਪੰਜਾਬ ਪ੍ਰਦੇਸ਼ ਆਧਿਆਤਮਿਕ ਸੰਸਥਾਨ ਸੰਪਰਕ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਰਾਜਾ ਸਿੰਘ ਅਤੇ ਸੰਤ ਪ੍ਰਦੀਪਾਨੰਦ ਨੂੰ ਇਸ ਸੈੱਲ ਦਾ ਸਹਿ-ਕਨਵੀਨਰ ਬਣਾਇਆ ਗਿਆ ਹੈ। ਸੰਜੀਵ ਅਟਵਾਲ ਨੂੰ ਮਜ਼ਦੂਰ ਸੈੱਲ, ਗੁਰਵਿੰਦਰ ਸਿੰਘ ਜੌਲੀ ਨੂੰ ਸਪੋਰਟਸ ਸੈੱਲ ਅਤੇ ਕਮਲਜੀਤ ਸਿੰਘ ਹੇਅਰ ਨੂੰ ਐੱਨ.ਆਰ.ਆਈ. ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਰਣਜੀਤ ਸਿੰਘ ਹੀਰਾ ਨੂੰ ਐੱਮ.ਐੱਸ.ਐੱਮ.ਈ. ਸੈੱਲ, ਅਮਿਤ ਡੋਗਰਾ ਨੂੰ ਹਿਮਾਚਲ ਸੈੱਲ, ਸਮਰਤਾ ਕੌਰ ਨੂੰ ਬੇਟੀ ਬਚਾਓ-ਬੇਟੀ ਪੜ੍ਹਾਓ ਸੈੱਲ, ਅਤੁਲ ਸ਼ਰਮਾ ਨੂੰ ਕੋ-ਆਪ੍ਰੇਟਿਵ ਸੈੱਲ, ਮਨਜਿੰਦਰ ਸਿੰਘ ਰੋਮੀ ਨੂੰ ਐੱਨ.ਜੀ.ਓ. ਸੈੱਲ ਅਤੇ ਦੀਪਾਂਸ਼ੂ ਘਈ ਨੂੰ ਪਬਲਿਸੀਟੀ ਸੈੱਲ ਦਾ ਕਨਵੀਨਰ ਬਣਾਇਆ ਗਿਆ ਹੈ।
ਭਾਜਪਾ ਪ੍ਰਦੇਸ਼ ਦੀ ਅਗਵਾਈ ਨੇ ਇਨ੍ਹਾਂ ਨਿਯੁਕਤੀਆਂ ਰਾਹੀਂ ਵੱਖ-ਵੱਖ ਖੇਤਰਾਂ, ਸਮਾਜਿਕ ਵਰਗਾਂ ਅਤੇ ਪੇਸ਼ੇਵਰ ਸਮੂਹਾਂ ਵਿਚਕਾਰ ਸੰਗਠਨਾਤਮਕ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਕਦਮ ਵਧਾਇਆ ਹੈ।