- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਰਾਮਪਾਲ ਮਹਾਰਾਜ ਦੀ ਰਹਿਨੁਮਾਈ ਹੇਠ ਸਤਿਸੰਗ ਦਾ ਆਯੋਜਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਡੇਰਾਬੱਸੀ : ਮੁਨਿੰਦਰ ਪਰਮਾਰਥ ਟਰੱਸਟ ਵੱਲੋਂ ਡੇਰਾਬੱਸੀ ਵਿਖੇ ਪੂਰਨ ਅਧਿਆਤਮਕ ਸੰਤ ਰਾਮਪਾਲ ਮਹਾਰਾਜ ਦੀ ਪਵਿੱਤਰ ਰਹਿਨੁਮਾਈ ਹੇਠ ਇਕ ਵਿਸ਼ਾਲ ਸਤਿਸੰਗ ਸਮਾਗਮ ਦਾ ਆਯੋਜਨ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਕੀਤਾ ਗਿਆ। ਇਸ ਧਾਰਮਿਕ ਸਮਾਗਮ ਵਿਚ ਇਲਾਕੇ ਭਰ ਤੋਂ ਸੈਂਕੜਿਆਂ ਦੀ ਗਿਣਤੀ ’ਚ ਸੰਗਤ ਨੇ ਸ਼ਮੂਲੀਅਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਪਰਮਾਤਮਾ ਦੀ ਮਹਿਮਾ ਅਤੇ ਗੁਰੂ ਵੰਦਨਾ ਨਾਲ ਹੋਈ। ਇਸ ਤੋਂ ਬਾਅਦ ਸੰਤ ਰਾਮਪਾਲ ਮਹਾਰਾਜ ਦੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਮਾਨਵਤਾ, ਭਗਤੀ ਮਾਰਗ ਅਤੇ ਜੀਵਨ ਦੇ ਅਸਲ ਉਦੇਸ਼ ਬਾਰੇ ਵਿਸਤਾਰ ਨਾਲ ਜਾਣੂ ਕਰਵਾਇਆ ਗਿਆ। ਪ੍ਰਵਚਨਾਂ ਵਿਚ ਦੱਸਿਆ ਗਿਆ ਕਿ ਸੱਚੀ ਭਗਤੀ ਨਾਲ ਹੀ ਮਨੁੱਖ ਆਪਣੇ ਜੀਵਨ ਦੇ ਦੁੱਖਾਂ ਅਤੇ ਵਿਕਾਰਾਂ ਤੋਂ ਛੁਟਕਾਰਾ ਪਾ ਸਕਦਾ ਹੈ। ਇਸ ਮੌਕੇ ਸਤਿਸੰਗ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ’ਚ ਸੰਗਤ ਨੇ ਆਪਣੇ ਜੀਵਨ ਵਿਚੋਂ ਸਮਾਜਿਕ ਅਤੇ ਨਿੱਜੀ ਬੁਰਾਈਆਂ ਨੂੰ ਸਦਾ ਲਈ ਤਿਲਾਂਜਲੀ ਦੇਣ ਦਾ ਪ੍ਰਣ ਲਿਆ। ਲੋਕਾਂ ਨੇ ਸ਼ਰਾਬ, ਮਾਸ, ਤੰਬਾਕੂ, ਬੀੜੀ, ਸਿਗਰਟ ਅਤੇ ਹੋਰ ਨਸ਼ਿਆਂ ਦਾ ਇਸਤੇਮਾਲ ਨਾ ਕਰਨ ਦੀ ਸਹੁੰ ਚੁੱਕੀ ਅਤੇ ਭਵਿੱਖ ਵਿਚ ਸਾਤਵਿਕ ਤੇ ਸਾਫ਼-ਸੁਥਰਾ ਜੀਵਨ ਜਿਉਣ ਦਾ ਵਾਅਦਾ ਕੀਤਾ। ਟਰੱਸਟ ਦੇ ਪ੍ਰਬੰਧਕ ਜਰਨੈਲ ਦਾਸ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੰਤ ਰਾਮਪਾਲ ਮਹਾਰਾਜ ਵੱਲੋਂ ਸਮਾਜ ’ਚੋਂ ਨਸ਼ਿਆਂ ਨੂੰ ਖ਼ਤਮ ਕਰਨ ਅਤੇ ਅਧਿਆਤਮਕਤਾ ਦਾ ਪ੍ਰਸਾਰ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤ ਰਾਮਪਾਲ ਦਾ ਮੁੱਖ ਉਦੇਸ਼ ਸਮਾਜ ਵਿਚੋਂ ਜਾਤ-ਪਾਤ, ਊਚ-ਨੀਚ ਅਤੇ ਕੁਰੀਤੀਆਂ ਨੂੰ ਮਿਟਾ ਕੇ ਇਕ ਸਿਹਤਮੰਦ ਅਤੇ ਸ਼ਾਂਤਮਈ ਸਮਾਜ ਦੀ ਸਿਰਜਣਾ ਕਰਨਾ ਹੈ। ਸਮਾਗਮ ਦੇ ਅੰਤ ’ਚ ਆਈ ਹੋਈ ਸੰਗਤ ਲਈ ਵਿਸ਼ੇਸ਼ ਤੌਰ