ਸ਼ਰਾਬ ਦੀ ਤਸਕਰੀ ਕਰਨ ਦੇ ਦੋਸ਼ ਹੇਠ ਇਕ ਮੁਲਜ਼ਮ ਕਾਬੂ, 9 ਬੋਤਲਾਂ ਬਰਾਮਦ
ਸ਼ਰਾਬ ਦੀ ਤਸਕਰੀ ਕਰਨ ਦੇ ਦੋਸ਼ ਹੇਠ ਇਕ ਮੁਲਜ਼ਮ ਕਾਬੂ, 9 ਬੋਤਲਾਂ ਬਰਾਮਦ
Publish Date: Sun, 04 Oct 2026 08:37 PM (IST)
Updated Date: Sun, 04 Oct 2026 08:41 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ਆਬਕਾਰੀ ਵਿਭਾਗ ਦੀ ਟੀਮ ਨੇ ਪਟਿਆਲਾ ਚੌਕ ਨੇੜੇ ਚੰਡੀਗੜ੍ਹ ਤੋਂ ਜ਼ੀਰਕਪੁਰ ਸ਼ਰਾਬ ਲੈ ਕੇ ਆ ਰਹੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਅਨੁਸਾਰ ਬਾਈਕ ਦੇ ਪਿੱਛੇ ਬੈਠਾ ਨੌਜਵਾਨ ਸ਼ਰਾਬ ਵਾਲਾ ਬੈਗ ਸੜਕ ਤੇ ਸੁੱਟ ਕੇ ਫ਼ਰਾਰ ਹੋ ਗਿਆ, ਜਦਕਿ ਬਾਈਕ ਚਾਲਕ ਨੂੰ ਮੌਕੇ ਤੇ ਹੀ ਦਬੋਚ ਲਿਆ ਗਿਆ। ਬੈਗ ਦੀ ਤਲਾਸ਼ੀ ਲੈਣ ਤੇ ਉਸ ਵਿਚੋਂ ਚੰਡੀਗੜ੍ਹ ਮਾਰਕਾ 9 ਬੋਤਲਾਂ ਸ਼ਰਾਬ ਬਰਾਮਦ ਹੋਈ। ਆਬਕਾਰੀ ਇੰਸਪੈਕਟਰ ਗੁਰਪ੍ਰੀਤ ਸਿੰਘ ਅਨੁਸਾਰ ਉਹ ਚੰਡੀਗੜ੍ਹ ਰੋਡ ਤੇ ਸ਼ਰਾਬ ਤਸਕਰੀ ਰੋਕਣ ਲਈ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਨੀਲੇ ਰੰਗ ਦੇ ਮੋਟਰਸਾਈਕਲ ਤੇ ਆ ਰਹੇ ਦੋ ਸ਼ੱਕੀ ਨੌਜਵਾਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ। ਫੜੇ ਗਏ ਮੁਲਜ਼ਮ ਦੀ ਪਛਾਣ ਅਭਿਸ਼ੇਕ ਕੁਮਾਰ ਨਿਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਅਭਿਸ਼ੇਕ ਨੇ ਦੱਸਿਆ ਕਿ ਉਸ ਨੇ ਇਹ ਸ਼ਰਾਬ ਚੰਡੀਗੜ੍ਹ-ਜ਼ੀਰਕਪੁਰ ਬਾਰਡਰ ਨੇੜੇ ਦੇ ਠੇਕੇ ਤੋਂ ਖ਼ਰੀਦੀ ਸੀ। ਪੁਲਿਸ ਚੌਕੀ ਬਲਟਾਣਾ ਵਿਚ ਆਬਕਾਰੀ ਇੰਸਪੈਕਟਰ ਦੀ ਸ਼ਿਕਾਇਤ ਤੇ ਅਭਿਸ਼ੇਕ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕਰਕੇ ਸ਼ਰਾਬ ਅਤੇ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਫ਼ਰਾਰ ਸਾਥੀ ਨਿਤੀਸ਼ ਕੁਮਾਰ ਦੀ ਭਾਲ ਕਰ ਰਹੀ ਹੈ।