- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪਿੰਡ ਸੇਰੋਂ ਵਿਚ ਨਸ਼ੇ ਖਿਲਾਫ ਲੋਕ ਹਿੱਤ ਦੇ ਮੁੱਦੇ ਤੇ ਆਪਣੇ ਮੌਲਿਕ ਅਧਿਕਾਰਾਂ ਤਹਿਤ ਵਿਰੋਧ ਕਰਨ ਵਾਲੇ ਸਿੱਖ ਨੌਜਵਾਨ ਤੇ ਭਗਵੰਤ ਮਾਨ ਸਰਕਾਰ ਦੀ ਪੁਲਿਸ ਵੱਲੋਂ ਕੀਤੇ ਅਣਮਨੁੱਖੀ ਤਸਦੱਦ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।

-ਕਿਹਾ, ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਮੁਗਲ ਦੌਰ ਦੇ ਜੁਲਮਾਂ ਨੂੰ ਦੁਹਰਾਉਣਾ ਸ਼ੁਰੂ ਕੀਤਾ
ਜੈ ਸਿੰਘ ਛਿੱਬਰ, ਪੰਜਾਬੀ ਜਾਗਰਣ ,ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪਿੰਡ ਸੇਰੋਂ ਵਿਚ ਨਸ਼ੇ ਖਿਲਾਫ ਲੋਕ ਹਿੱਤ ਦੇ ਮੁੱਦੇ ਤੇ ਆਪਣੇ ਮੌਲਿਕ ਅਧਿਕਾਰਾਂ ਤਹਿਤ ਵਿਰੋਧ ਕਰਨ ਵਾਲੇ ਸਿੱਖ ਨੌਜਵਾਨ ਤੇ ਭਗਵੰਤ ਮਾਨ ਸਰਕਾਰ ਦੀ ਪੁਲਿਸ ਵੱਲੋਂ ਕੀਤੇ ਅਣਮਨੁੱਖੀ ਤਸਦੱਦ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਸੁਨੀਲ ਜਾਖੜ ਨੇ ਕਿਹਾ ਹੈ ਕਿ ਲੋਕਤੰਤਰ ਵਿਚ ਭਾਰਤੀ ਨਾਗਰਿਕਾਂ ਨੂੰ ਸਾਂਤਮਈ ਤਰੀਕੇ ਨਾਲ ਵਿਰੋਧ ਕਰਨ ਦਾ ਸੰਵਿਧਾਨਕ ਹੱਕ ਹਾਸਲ ਹੈ ਪਰ ਮੁੱਖ ਮੰਤਰੀ ਆਪਣੇ ਆਪ ਨੂੰ ਮੁਗਲੀਆ ਦੌਰ ਦੌਰ ਦੇ ਸ਼ਾਸਕ ਸਮਝਣ ਲੱਗੇ ਹਨ ਅਤੇ ਹੁਣ ਲੋਕਾਂ ਦੇ ਲੋਕਤੰਤਰਿਕ ਅਧਿਕਾਰਾਂ ਦਾ ਘਾਣ ਕਰਨ ਲੱਗੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਸਿੱਖ ਨੌਜਵਾਨਾਂ ਦੇ ਕਕਾਰਾਂ ਦੀ ਬੇਅਦਬੀ ਹੋਰ ਵੀ ਗੰਭੀਰ ਅਪਰਾਧ ਹੈ ਅਤੇ ਪੁਲਿਸ ਜਬਰ ਜਕਰੀਆ ਖਾਨ ਦੇ ਸਿੱਖਾਂ ਤੇ ਜੁਲਮ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਨੇ ਇਸ ਸਬੰਧੀ ਸੋ਼ਸਲ ਮੀਡੀਆ ਤੇ ਸਾਂਝੇ ਕੀਤੇ ਸੁਨੇਹੇ ਵਿਚ ਲਿਖਿਆ ਹੈ, "ਪੰਥ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਹੁਣ ਲੋਕਤੰਤਰ ਅਤੇ ਮਨੁੱਖਤਾ ਦਾ ਘਾਣ ਕਰਨ ਤੇ ਉੱਤਰ ਆਏ ਹਨ। ਪਿੰਡ ਸ਼ੇਰੋਂ ਦੇ ਨੌਜਵਾਨ ਮੋਹਨਜੀਤ ਸਿੰਘ ਵੱਲੋਂ ਆਪਣੇ ਮੁਢਲੇ ਅਧਿਕਾਰ ਤਹਿਤ ਇਲਾਕੇ ਵਿਚ ਵਿਕਦੇ ਨਸ਼ੇ ਵਰਗੇ ਲੋਕ ਹਿੱਤ ਦੇ ਮੁੱਦੇ ਤੇ ਕੀਤੇ ਵਿਰੋਧ ਨੂੰ ਨਾ ਸਹਾਰਦਿਆਂ ਉਸ ਤੇ ਜਕਰੀਆ ਖਾਨ ਦੀ ਹਕੂਮਤ ਵਰਗੇ ਪੁਲਸੀਆ ਜਬਰ ਕਰਵਾਉਣ ਅਤੇ ਉੱਚ ਅਹੁਦਿਆਂ ਤੇ ਬੈਠੇ ਅਫ਼ਸਰਾਂ ਵੱਲੋਂ ਇਸ ਤਸਦੱਦ ਨੂੰ ਲਾਈਵ ਵੇਖਣਾ ਇਹ ਪ੍ਰਮਾਣ ਕਰਦਾ ਹੈ ਕਿ ਮੁੱਖ ਮੰਤਰੀ ਕਿਸ ਹੱਦ ਤੱਕ ਸੱਤਾ ਦੇ ਹੰਕਾਰ ਵਿੱਚ ਚੂਰ ਹੋ ਕੇ ਲੋਕਾਂ ਦੇ ਮੌਲਿਕ ਅਧਿਕਾਰਾਂ ਦਾ ਹਨਨ ਕਰਨ ਲੱਗੇ ਹਨ। ਇੱਕ ਗੁਰਸਿੱਖ ਨੌਜਵਾਨ ਨੂੰ ਕਰੰਟ ਲਗਾਉਣਾ ਅਤੇ ਬੁਰੀ ਤਰ੍ਹਾਂ ਮਾਰ ਕੁੱਟ ਕਰਨਾ ਅਤੇ ਗੁਰਸਿੱਖ ਦੇ ਕਕਾਰਾਂ ਦੀ ਬੇਅਦਬੀ ਕਰਨਾ, ਇਸ ਘਟਨਾ ਨੇ ਮੁਗਲ ਸਾਮਰਾਜ ਦਾ ਦੌਰ ਯਾਦ ਕਰਵਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਜੀ ਯਾਦ ਰੱਖਿਓ ਸੱਤਾ ਹਮੇਸ਼ਾ ਨਹੀਂ ਰਹਿੰਦੀ, ਪਰ ਜੋ ਕਾਲਖ ਤੁਸੀਂ ਖੱਟ ਰਹੇ ਹੋ ਇਹ ਤਾਅ - ਉਮਰ ਤੁਹਾਡੇ ਨਾਂ ਨਾਲ ਜੁੜੀ ਰਹੇਗੀ। "
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਨੇ ਤੁਰੰਤ ਮੁੱਖ ਮੰਤਰੀ ਨੂੰ ਮਾਫੀ ਮੰਗਣ ਅਤੇ ਸਿੱਖ ਨੌਜ਼ਵਾਨ ਤੇ ਅਣਮਨੁੱਖੀ ਤਸਦੱਦ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਲੋਕਤੰਤਰ ਨੇ ਜੋ ਸ਼ਕਤੀ ਆਮ ਨਾਗਰਿਕਾਂ ਨੂੰ ਦਿੱਤੀ ਹੈ, ਉਸਦੇ ਇਸਤੇਮਾਲ ਦਾ ਸਮਾਂ ਹੁਣ ਨੇੜੇ ਆ ਗਿਆ ਹੈ ਅਤੇ ਅਗਲੀਆਂ ਚੋਣਾਂ ਵਿਚ ਲੋਕ ਇਸ ਤਾਨਾਸ਼ਾਹ ਸਰਕਾਰ ਦਾ ਅੰਤ ਕਰਣਗੇ।