₹66 ਕਰੋੜ ਦੀ ਮਲਟੀ-ਲੈਵਲ ਪਾਰਕਿੰਗ 'ਚ ਆਮ ਜਨਤਾ ਲਈ 'ਨੋ-ਐਂਟਰੀ': ਉਦਘਾਟਨ ਦੇ ਪਹਿਲੇ ਹੀ ਦਿਨ ਵਕੀਲਾਂ ਤੇ ਸਟਾਫ਼ ਦਾ ਕਬਜ਼ਾ, ਧੱਕੇ ਖਾਣ ਲਈ ਮਜ਼ਬੂਰ ਲੋਕ! ਯੂਟੀ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਦੇ ਸੈਕਟਰ 43 ’ਚ 66 ਕਰੋੜ ਦੀ ਲਾਗਤ ਨਾਲ ਮਲਟੀ ਲੈਵਲ ਪਾਰਕਿੰਗ ਦਾ ਨਿਰਮਾਣ ਕੀਤਾ, ਇਸਦੇ ਬਾਵਜੂਦ ਆਮ ਲੋਕਾਂ ਨੂੰ ਆਪਣੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਭਟਕਣਾ ਪੈ ਰਿਹਾ ਹੈ। ਸ਼ਨੀਵਾਰ ਨੂੰ ਚੀਫ਼ ਜਸਟਿਸ ਆਫ਼ ਇੰਡੀਆ ਜਸਟਿਸ ਸੂਰਿਆਕਾਂਤ ਨੇ ਇਸ ਪਾਰਿਕੰਗ ਦਾ ਉਦਘਾਟਨ ਕੀਤਾ ਸੀ। ਨਿਰਮਾਣ ਤੋਂਬਾਅਦ ਸੋਮਵਾਰ ਨੂੰ ਪਹਿਲੇ ਦਿਨ ਇੱਥੇ ਜੋ ਵੀ ਲੋਕ ਆਪਣੀਆਂ ਗੱਡੀਆਂ ਖੜ੍ਹੀਆਂ ਕਰਨ ਆ ਰਹੇ ਸਨ, ਉਨ੍ਹਾਂ ਨੂੰ ਜ਼ਿਲ੍ਹਾ ਅਦਾਲਤ ਅਤੇ ਬਾਰ ਐਸੋਸੀਏਸ਼ਨ ਵੱਲੋਂ ਤਾਇਨਾਤ ਕੀਤੇ ਗਏ ਸਟਾਫ਼ ਰੋਕ ਰਹੇ ਸਨ। ਆਮ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਇਹ ਪਾਰਕਿੰਗ ਸਿਰਫ਼ ਵਕੀਲਾਂ ਅਤੇ ਕੋਰਟ ਸਟਾਫ਼ ਦੀ ਹੀ
Publish Date: Tue, 21 Jul 2026 11:14 AM (IST)
Updated Date: Tue, 21 Jul 2026 11:15 AM (IST)
ਜਾਸ, ਚੰਡੀਗੜ੍ਹ : ਯੂਟੀ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਦੇ ਸੈਕਟਰ 43 ’ਚ 66 ਕਰੋੜ ਦੀ ਲਾਗਤ ਨਾਲ ਮਲਟੀ ਲੈਵਲ ਪਾਰਕਿੰਗ ਦਾ ਨਿਰਮਾਣ ਕੀਤਾ, ਇਸਦੇ ਬਾਵਜੂਦ ਆਮ ਲੋਕਾਂ ਨੂੰ ਆਪਣੀਆਂ ਗੱਡੀਆਂ ਖੜ੍ਹੀਆਂ ਕਰਨ ਲਈ ਭਟਕਣਾ ਪੈ ਰਿਹਾ ਹੈ। ਸ਼ਨੀਵਾਰ ਨੂੰ ਚੀਫ਼ ਜਸਟਿਸ ਆਫ਼ ਇੰਡੀਆ ਜਸਟਿਸ ਸੂਰਿਆਕਾਂਤ ਨੇ ਇਸ ਪਾਰਿਕੰਗ ਦਾ ਉਦਘਾਟਨ ਕੀਤਾ ਸੀ। ਨਿਰਮਾਣ ਤੋਂਬਾਅਦ ਸੋਮਵਾਰ ਨੂੰ ਪਹਿਲੇ ਦਿਨ ਇੱਥੇ ਜੋ ਵੀ ਲੋਕ ਆਪਣੀਆਂ ਗੱਡੀਆਂ ਖੜ੍ਹੀਆਂ ਕਰਨ ਆ ਰਹੇ ਸਨ, ਉਨ੍ਹਾਂ ਨੂੰ ਜ਼ਿਲ੍ਹਾ ਅਦਾਲਤ ਅਤੇ ਬਾਰ ਐਸੋਸੀਏਸ਼ਨ ਵੱਲੋਂ ਤਾਇਨਾਤ ਕੀਤੇ ਗਏ ਸਟਾਫ਼ ਰੋਕ ਰਹੇ ਸਨ। ਆਮ ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਇਹ ਪਾਰਕਿੰਗ ਸਿਰਫ਼ ਵਕੀਲਾਂ ਅਤੇ ਕੋਰਟ ਸਟਾਫ਼ ਦੀ ਹੀ ਹੈ ਤੇ ਆਮ ਲੋਕਾਂ ਨੂੰ ਇੱਥੇ ਗੱਡੀ ਖੜ੍ਹੀ ਕਰਨਾ ਮਨ੍ਹਾ ਹੈ। ਲੋਕਾਂ ਨੂੰ ਕਿਹਾ ਜਾ ਰਿਹਾ ਸੀ ਕਿ ਬੇਸਮੈਂਟ ਸਿਰਫ ਕੋਰਟ ਸਟਾਫ਼ ਲਈ ਰਿਜ਼ਰਵ ਰੱਖੀ ਗਈ ਹੈ ਜਦੋਂਕਿ ਬਾਕੀ ਫਲੋਰ ’ਤੇ ਸਿਰਫ਼ ਵਕੀਲ ਹੀ ਆਪਣੀ ਗੱਡੀ ਖੜ੍ਹੀ ਕਰ ਸਕਣਗੇ।
ਸਾਲ 2013 ’ਚ ਜ਼ਿਲ੍ਹਾ ਅਦਾਲਤ ਨੂੰ ਸੈਕਟਰ-17 ਤੋਂ ਸੈਕਟਰ-43 ’ਚ ਸ਼ਿਫ਼ਟ ਕਰ ਦਿੱਤਾ ਗਿਆਸੀ। ਕਰੀਬ 13 ਸਾਲਾਂ ਤਕ ਇੱਥੇ ਪਾਰਕਿੰਗ ਇਕ ਵੱਡੀ ਸਮੱਸਿਆ ਬਣੀ ਰਹੀ। ਸਿਰਫ਼ ਵਕੀਲ ਹੀ ਨਹੀਂ ਸਗੋਂ ਆਮ ਜਨਤਾ ਨੂੰ ਵੀ ਕਾਫੀ ਪਰੇਸ਼ਾਨ ਹੋਣਾ ਪੈਂਦਾ ਸੀ। ਲੋਕਾਂ ਨੂੰ ਆਪਣੀਆਂ ਗੱਡੀਆਂ ਰੋਡ ’ਤੇ ਹੀ ਖੜ੍ਹੀਆਂ ਕਰਨੀਆਂ ਪੈਂਦੀਆਂ ਸਨ, ਜਿਸ ਕਾਰਨ ਇੱਥੇ ਹਮੇਸ਼ਾ ਜਾਮ ਲੱਗਾ ਰਹਿੰਦਾ ਸੀ। ਜਿੱਥੇ ਹੁਣ ਮਲਟੀ ਲੈਵਲ ਪਾਰਕਿੰਗ ਬਣੀ ਹੈ, ਉਹ ਜਗ੍ਹਾ ਕੱਚੀ ਹੁੰਦੀ ਸੀ। ਆਮ ਲੋਕਾਂ ਨੂੰ ਇੱਥੇ ਹੀ ਆਪਣੀਆਂ ਗੱਡੀਆਂ ਖੜ੍ਹੀਆਂ ਕਰਨੀਆਂ ਪੈਂਦੀਆਂ ਸਨ। ਮੀਂਹ ਦੇ ਦਿਨਾਂ ’ਚ ਤਾਂ ਇੱਥੇ ਹਾਲਾਤ ਹੋਰ ਵੀ ਖ਼ਰਾਬ ਹੋ ਜਾਂਦੇ ਸਨ। ਲੋਕਾਂ ਨੂੰ ਚਿੱਕੜ ’ਚ ਗੱਡੀਆਂ ਖੜ੍ਹੀਆਂ ਕਰਕੇ ਬੇਹੱਦ ਖ਼ਰਾਬ ਰਸਤੇ ’ਚੋਂ ਲੰਘ ਕੇ ਕੋਰਟ ਜਾਣਾ ਪੈਂਦਾ ਸੀ। ਹੁਣ ਜਦੋਂ ਇੱਥੇ ਮਲਟੀ ਲੈਵਲ ਪਾਰਕਿੰਗ ਬਣ ਗਈ ਤਾਂ ਆਮ ਲੋਕਾਂ ਲਈ ਹੀ ਨੋ-ਐਂਟਰੀ ਕਰ ਦਿੱਤੀ ਗਈ।
1500 ਤੋਂ ਵੱਧ ਗੱਡੀਆਂ ਖੜ੍ਹੀਆਂ ਕਰਨ ਦੀ ਸਮਰਥਾ ਸਾਲ 2022 ’ਚ ਸੈਕਟਰ-43 ਸਥਿਤ ਜ਼ਿਲ੍ਹਾ ਅਦਾਲਤ ਅਤੇ ਚੰਡੀਗੜ੍ਹ ਜੂਡੀਸ਼ੀਅਲ ਅਕੈਡਮੀ ’ਚ ਖਾਲ਼ੀ ਪਈ ਕਰੀਬ ਸਾਢੇ ਚਾਰ ਏਕੜ ਜ਼ਮੀਨ ’ਤੇ ਪਾਰਕਿੰਗ ਦਾ ਨਿਰਮਾਣ ਕੀਤਾ ਗਿਆ ਹੈ। ਪਾਰਕਿੰਗ ਦੇ ਨਿਰਮਾਣ ’ਚ ਚਾਰ ਸਾਲ ਲੱਗ ਗਏ ਅਤੇ ਕਰੀਬ 66 ਕਰੋੜ ਰੁਪਏ ਖਰਚ ਹੋਏ। ਇੱਥੇ ਬੇਸਮੈਂਟ ਸਮੇਤ ਚਾਰ ਫਲੋਰਾਂ ’ਤੇ 1174 ਗੱਡੀਆਂ ਖੜ੍ਹੀਆਂ ਹੋ ਸਕਣਗੀਆਂ ਜਦੋਂਕਿ ਕਰੀਬ 500 ਦੋਪਹੀਆ ਵਾਹਨ ਵੀ ਖੜ੍ਹੇ ਹੋ ਸਕਣਗੇ