ਚੰਡੀਗੜ੍ਹ ਦੀ ਤਰਜ਼ ’ਤੇ ਮੁਹਾਲੀ ’ਚ ਵੀ ਬਣੇਗੀ ‘ਨਾਈਟ ਫੂਡ ਸਟਰੀਟ’ ਚੰਡੀਗੜ੍ਹ ਦੀ ਤਰਜ਼ ’ਤੇ ਮੁਹਾਲੀ ਵਿਚ ਵੀ ਬਣੇਗੀ ‘ਨਾਈਟ ਫੂਡ ਸਟਰੀਟ’
Publish Date: Sun, 23 Aug 2026 07:38 PM (IST)
Updated Date: Mon, 24 Aug 2026 04:06 AM (IST)
ਫੋਟੋ ਕੈਪਸ਼ਨ: ਮੁਹਾਲੀ ਨਗਰ ਨਿਗਮ ਦਫ਼ਤਰ ਦੀ ਇਮਾਰਤ। 15ਪੀ ਫੋਟੋ ਕੈਪਸ਼ਨ: ਮੇਅਰ ਸਰਬਜੀਤ ਸਿੰਘ ਸਮਾਣਾ। 16ਪੀ * ਅੱਜ ਹੋਣ ਵਾਲੀ ਮੁਹਾਲੀ ਨਗਰ ਨਿਗਮ ਦੀ ਮੀਟਿੰਗ ’ਚ ਪੇਸ਼ ਹੋਵੇਗਾ ਮਤਾ ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਮੁਹਾਲੀ ਨਗਰ ਨਿਗਮ ਵੱਲੋਂ ਚੰਡੀਗੜ੍ਹ ਦੀ ਤਰਜ਼ ਤੇ ਹੁਣ ਸ਼ਹਿਰ ’ਚ ਨਾਈਟ ਫੂਡ ਸਟਰੀਟ ਵਿਕਸਿਤ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਜੋ ਰਾਤ ਨੂੰ ਵੀ ਮੁਹਾਲੀ ਸ਼ਹਿਰ ’ਚ ਰੌਣਕ ਬਣੀ ਰਹੇ। ਇਸ ਸਬੰਧੀ 24 ਅਗਸਤ ਸੋਮਵਾਰ ਨੂੰ ਮੁਹਾਲੀ ਨਗਰ ਨਿਗਮ ਦੀ ਹੋਣ ਵਾਲੀ ਮੀਟਿੰਗ ’ਚ ਇਕ ਵਿਸ਼ੇਸ਼ ਪ੍ਰਸਤਾਵ ਪੇਸ਼ ਕੀਤਾ ਜਾਵੇਗਾ, ਜਿਸ ਨੂੰ ਹਾਊਸ ’ਚ ਚਰਚਾ ਕਰਨ ਉਪਰੰਤ ਸਰਬਸੰਮਤੀ ਜਾਂ ਬਹੁਸੰਮਤੀ ਨਾਲ ਪਾਸ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਪ੍ਰਸਤਾਵ ਅਨੁਸਾਰ ਸ਼ਹਿਰ ਵਿਚ ਦੋ ਅਜਿਹੀਆਂ ਢੁਕਵੀਆਂ ਥਾਵਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਇਹ ਨਾਈਟ ਫੂਡ ਸਟਰੀਟਾਂ ਬਣਾਈਆਂ ਜਾਣਗੀਆਂ। ਫਿਲਹਾਲ ਸ਼ਹਿਰ ਦੇ ਕਈ ਬਾਜ਼ਾਰਾਂ ’ਚ ਰਾਤ ਸਮੇਂ ਸੜਕ ਕਿਨਾਰੇ ਬਿਨਾਂ ਕਿਸੇ ਯੋਜਨਾ ਦੇ ਮੋਮੋਜ਼, ਚਾਟ, ਬਰਗਰ ਅਤੇ ਹੋਰ ਫਾਸਟ ਫੂਡ ਦੀਆਂ ਕਥਿਤ ਅਣਅਧਿਕਾਰਤ ਰੇਹੜੀਆਂ ਲੱਗਦੀਆਂ ਹਨ। ਜਿਨ੍ਹਾਂ ਦੁਕਾਨਦਾਰ ਵੀ ਕਾਫ਼ੀ ਔਖੇ ਹਨ, ਉੱਥੇ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਲੇਕਿਨ ਹੁਣ ਇਸ ਨਵੀਂ ਯੋਜਨਾ ਨਾਲ ਫੂਡ ਵੈਂਡਰਾਂ ਨੂੰ ਇਕ ਨਿਸ਼ਚਿਤ ਅਤੇ ਸੰਗਠਿਤ ਸਥਾਨ ਮਿਲੇਗਾ ਅਤੇ ਉਨ੍ਹਾਂ ਲਈ ਲਾਇਸੈਂਸ ਪ੍ਰਣਾਲੀ ਵੀ ਲਾਗੂ ਕੀਤੀ ਜਾਵੇਗੀ। ਇਹ ਯੋਜਨਾ ਸਿਰ੍ਹੇ ਚੜ੍ਹਨ ਨਾਲ ਰਾਤ ਦੇ ਸਮੇਂ ਖਾਣ-ਪੀਣ ਦੇ ਸ਼ੌਕੀਨਾਂ ਨੂੰ ਮੌਜਾਂ ਲੱਗਣੀਆਂ ਸੁਭਾਵਿਕ ਹਨ। ਮੁਹਾਲੀ ਨਗਰ ਨਿਗਮ ਦੀ ਇੰਜੀਨੀਅਰਿੰਗ ਸ਼ਾਖਾ ਨੂੰ ਡੀਪੀਆਰ ਤਿਆਰ ਕਰਨ ਅਤੇ ਅਧਿਕਾਰੀਆਂ ਦੀ ਇਕ ਵਿਸ਼ੇਸ਼ ਕਮੇਟੀ ਗਠਿਤ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਸੋਮਵਾਰ ਨੂੰ ਹਾਊਸ ਦੀ ਮੀਟਿੰਗ ਵਿਚ ਕਾਬਜ਼ ਧਿਰ ਅਤੇ ਵਿਰੋਧੀ ਧਿਰ ਦੇ ਕੌਂਸਲਰਾਂ ਦੀ ਸਹਿਮਤੀ ਤੋਂ ਬਾਅਦ ਇਸ ਯੋਜਨਾ ਤੇ ਅੱਗੇ ਦੀ ਕਾਰਵਾਈ ਤੇਜ਼ੀ ਨਾਲ ਸ਼ੁਰੂ ਹੋਣ ਦੀ ਉਮੀਦ ਹੈ। ਮਿਲਣਗੀਆਂ ਇਹ ਵਿਸ਼ੇਸ਼ ਸਹੂਲਤਾਂ ਸ਼ਹਿਰ ਵਾਸੀਆਂ ਨੂੰ ਰਾਤ ਦੇ ਸਮੇਂ ਸੁਰੱਖਿਅਤ, ਸਾਫ਼-ਸੁਥਰਾ ਅਤੇ ਗੁਣਵੱਤਾ ਭਰਪੂਰ ਭੋਜਨ ਮਿਲੇਗਾ। ਸਟਰੀਟ ਵਿਚ ਯੋਗ ਰੋਸ਼ਨੀ, ਪੀਣ ਵਾਲਾ ਸਾਫ਼ ਪਾਣੀ, ਜਨਤਕ ਪਖਾਨੇ, ਕੂੜਾ ਪ੍ਰਬੰਧਨ ਅਤੇ ਬੈਠਣ ਦੀ ਉੱਚਿਤ ਵਿਵਸਥਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਫਾਇਰ ਸੇਫ਼ਟੀ, ਸੀਸੀਟੀਵੀ ਕੈਮਰੇ ਅਤੇ ਟ੍ਰੈਫ਼ਿਕ ਪ੍ਰਬੰਧਨ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਨਿਯਮਾਂ ਦੀ ਸਖ਼ਤੀ ਨਾਲ ਹੋਵੇਗੀ ਪਾਲਣਾ ਇਸ ਪ੍ਰਸਤਾਵ ਵਿਚ ਸਟਰੀਟ ਵੈਂਡਰਜ਼ ਐਕਟ, ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ, ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਐਕਟ ਅਤੇ ਐਫ਼ਐਸਐਸਏਆਈ ਨਿਯਮਾਂ ਤਹਿਤ ਸਬੰਧਤ ਵਿਅਕਤੀਆਂ ਨੂੰ ਲਾਇਸੈਂਸ ਅਤੇ ਸੰਚਾਲਨ ਦੀ ਵਿਵਸਥਾ ਤੈਅ ਕੀਤੀ ਜਾਵੇਗੀ। ਨਿਗਮ ਵੱਲੋਂ ਸਖ਼ਤੀ ਨਾਲ ਨਿਯਮ ਲਾਗੂ ਕੀਤੇ ਜਾਣਗੇ। ਖਾਣ-ਪੀਣ ਦੇ ਸਮਾਨ ਦੀ ਗੁਣਵੱਤਾ ਨੂੰ ਧਿਆਨ ਵੀ ਰੱਖਿਆ ਜਾਵੇਗਾ। ਮੁਹਾਲੀ, ਪੰਜਾਬ ਦੀ ਮਿੰਨੀ ਰਾਜਧਾਨੀ ਵਜੋਂ ਵਿਕਸਤ ਹੋ ਰਿਹਾ ਹੈ। ਕੋਟਸ)-----ਇੱਥੇ ਬੁਨਿਆਦੀ ਸਹੂਲਤਾਂ ਤੇ ਰੁਜ਼ਗਾਰ ਦੀਆਂ ਬਹੁਤ ਸਾਰੀਆਂ ਸੰਭਾਵਨਾ ਹਨ। ਸ਼ਹਿਰ ’ਚ ਬਾਹਰਲੇ ਸੂਬਿਆਂ ਤੇ ਜ਼ਿਲ੍ਹਿਆਂ ਦੇ ਨੌਕਰੀਪੇਸ਼ਾ ਵਿਅਕਤੀ ਅਤੇ ਉੱਚ ਸਿੱਖਿਆ ਹਾਸਲ ਕਰਨ ਲਈ ਆਉਂਦੇ ਜ਼ਿਆਦਾਤਰ ਲੜਕੇ-ਲੜਕੀਆਂ ਪੀਜੀ ’ਚ ਰਹਿੰਦੇ ਹਨ, ਜੋ ਬਾਜ਼ਾਰ ’ਚ ਜਾ ਕੇ ਬਾਹਰੋਂ ਮੰਗਵਾ ਖਾਣਾ ਖਾਂਦੇ ਹਨ। ਅਜਿਹੇ ਵਿਅਕਤੀਆਂ ਲਈ ਨਾਈਟ ਫੂਡ ਸਟਰੀਟ ਵਧੇਰੇ ਲਾਹੇਵੰਦ ਸਾਬਤ ਹੋਵੇਗੀ। – ਸਰਬਜੀਤ ਸਿੰਘ ਸਮਾਣਾ, ਮੇਅਰ, ਮੁਹਾਲੀ।