ਸੈਕਟਰ 28-ਬੀ ’ਚ ਐੱਸਡਬਲਯੂਡੀ ਪਾਈਪਲਾਈਨ ਦੀ ਮੁਰੰਮਤ ਮੁਕੰਮਲ ਸੈਕਟਰ 28-ਬੀ ਵਿੱਚ ਐਸਡਬਲਯੂਡੀ ਪਾਈਪਲਾਈਨ ਦੀ ਮੁਰੰਮਤ ਮੁਕੰਮਲ, ਸੜਕ ਦੀ ਬਹਾਲੀ ਹੁਣ ਇੰਜੀਨੀਅਰਿੰਗ ਵਿਭਾਗ ਦੇ ਜ਼ਿੰਮੇ
Publish Date: Mon, 21 Sep 2026 06:31 PM (IST)
Updated Date: Tue, 22 Sep 2026 04:06 AM (IST)
ਸੜਕ ਦੀ ਬਹਾਲੀ ਹੁਣ ਇੰਜੀਨੀਅਰਿੰਗ ਵਿਭਾਗ ਦੇ ਜ਼ਿੰਮੇ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ: ਭਾਰੀ ਬਾਰਿਸ਼ ਕਾਰਨ ਮੱਧ ਮਾਰਗ, ਸੈਕਟਰ 28-ਬੀ ਨੇੜੇ ਨੁਕਸਾਨੀ ਗਈ ਸੜਕ ਹੇਠਾਂ ਸਟਾਰਮ ਵਾਟਰ ਡਰੇਨੇਜ (ਐਸਡਬਲਯੂਡੀ) ਪਾਈਪਲਾਈਨ ਦੀ ਮੁਰੰਮਤ ਦਾ ਕੰਮ ਨਗਰ ਨਿਗਮ ਨੇ ਮੁਕੰਮਲ ਕਰ ਲਿਆ ਹੈ। ਪਾਈਪਲਾਈਨ ਦੀ ਮੁਰੰਮਤ ਤੋਂ ਬਾਅਦ ਨਿਗਮ ਨੇ ਖੁਦਾਈ ਵਾਲੇ ਹਿੱਸੇ ਨੂੰ ਭਰ ਕੇ ਅਤੇ ਚੰਗੀ ਤਰ੍ਹਾਂ ਕੰਪੈਕਟ ਕਰਕੇ ਸਾਈਟ ਨੂੰ ਸੜਕ ਦੀ ਬਹਾਲੀ ਲਈ ਤਿਆਰ ਕਰ ਦਿੱਤਾ ਹੈ। ਹੁਣ ਪ੍ਰਭਾਵਿਤ ਸੜਕ ਵਾਲੇ ਹਿੱਸੇ ਦੀ ਅੰਤਿਮ ਬਹਾਲੀ ਦਾ ਕੰਮ ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਵੱਲੋਂ ਕੀਤਾ ਜਾਵੇਗਾ। ਨਗਰ ਨਿਗਮ ਦੇ ਅਨੁਸਾਰ, ਐਸਡਬਲਯੂਡੀ ਪਾਈਪਲਾਈਨ ਨੂੰ ਹੋਏ ਨੁਕਸਾਨ ਦੀ ਮੁਰੰਮਤ ਨਿਗਮ ਦੇ ਅਧਿਕਾਰ ਖੇਤਰ ਵਿੱਚ ਸੀ। ਪਾਈਪਲਾਈਨ ਦੀ ਮੁਰੰਮਤ ਦਾ ਕੰਮ ਪੂਰਾ ਕਰਨ ਤੋਂ ਬਾਅਦ ਖੁਦਾਈ ਵਾਲੇ ਹਿੱਸੇ ਵਿੱਚ ਢੁਕਵੀਂ ਸਮੱਗਰੀ ਨੂੰ ਨਿਰਧਾਰਤ ਪਰਤਾਂ ਵਿੱਚ ਪਾਇਆ ਗਿਆ। ਇਸ ਤੋਂ ਬਾਅਦ ਪਾਣੀ ਪਾ ਕੇ ਹਰ ਪਰਤ ਨੂੰ ਚੰਗੀ ਤਰ੍ਹਾਂ ਕੰਪੈਕਟ ਕੀਤਾ ਗਿਆ, ਤਾਂ ਜੋ ਜ਼ਮੀਨ ਵਿੱਚ ਲੋੜੀਂਦੀ ਮਜ਼ਬੂਤੀ ਅਤੇ ਸਥਿਰਤਾ ਆ ਸਕੇ। ਕੰਮ ਪੂਰਾ ਹੋਣ ਤੋਂ ਬਾਅਦ ਸਥਾਨ ਨੂੰ ਸਮਤਲ ਕਰ ਦਿੱਤਾ ਗਿਆ ਹੈ। ਨਗਰ ਨਿਗਮ ਨੇ ਆਪਣੇ ਹਿੱਸੇ ਦਾ ਕੰਮ ਪੂਰਾ ਕਰਨ ਤੋਂ ਬਾਅਦ ਸਬੰਧਤ ਸਾਈਟ ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਨੂੰ ਸੌਂਪ ਦਿੱਤੀ ਹੈ। ਹੁਣ ਸੜਕ ਦੀ ਅੰਤਿਮ ਬਹਾਲੀ, ਯਾਨੀ ਪ੍ਰਭਾਵਿਤ ਹਿੱਸੇ ਨੂੰ ਸੜਕ ਦੇ ਅਨੁਕੂਲ ਤਿਆਰ ਕਰਨ ਦਾ ਕੰਮ ਇੰਜੀਨੀਅਰਿੰਗ ਵਿਭਾਗ ਵੱਲੋਂ ਕੀਤਾ ਜਾਵੇਗਾ। ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਇਸ ਮਾਮਲੇ ਵਿੱਚ ਦੋਵਾਂ ਏਜੰਸੀਆਂ ਦੀਆਂ ਜ਼ਿੰਮੇਵਾਰੀਆਂ ਵੱਖ-ਵੱਖ ਹਨ। ਐਸਡਬਲਯੂਡੀ ਪਾਈਪਲਾਈਨ ਦੀ ਮੁਰੰਮਤ ਅਤੇ ਇਸ ਤੋਂ ਬਾਅਦ ਖੁਦਾਈ ਵਾਲੇ ਹਿੱਸੇ ਨੂੰ ਭਰਨ ਤੇ ਕੰਪੈਕਟ ਕਰਨ ਦਾ ਕੰਮ ਨਗਰ ਨਿਗਮ ਵੱਲੋਂ ਕੀਤਾ ਗਿਆ ਹੈ, ਜਦਕਿ ਸੜਕ ਦੀ ਅੰਤਿਮ ਬਹਾਲੀ ਦਾ ਕੰਮ ਚੰਡੀਗੜ੍ਹ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਦੇ ਜ਼ਿੰਮੇ ਹੈ। ਨਗਰ ਨਿਗਮ ਦਾ ਕਹਿਣਾ ਹੈ ਕਿ ਸਾਈਟ ਨੂੰ ਸਮੇਂ ਸਿਰ ਇੰਜੀਨੀਅਰਿੰਗ ਵਿਭਾਗ ਨੂੰ ਸੌਂਪਣ ਨਾਲ ਸੜਕ ਦੀ ਅਗਲੀ ਬਹਾਲੀ ਦਾ ਕੰਮ ਸ਼ੁਰੂ ਕੀਤਾ ਜਾ ਸਕੇਗਾ। ਇਸ ਨਾਲ ਸੈਕਟਰ 28-ਬੀ ਅਤੇ ਮੱਧ ਮਾਰਗ ਤੋਂ ਆਉਣ-ਜਾਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਹਿੱਸੇ ਕਾਰਨ ਹੋ ਰਹੀ ਪਰੇਸ਼ਾਨੀ ਦੂਰ ਕਰਨ ਵਿੱਚ ਮਦਦ ਮਿਲੇਗੀ।