ਸੈਕਟਰ 56 ਦੇ 320 ਸਮਾਲ ਫਲੈਟਸ ਲਈ ਪਾਣੀ ਸਹੂਲਤ ਪ੍ਰੋਜੈਕਟ ਦਾ ਉਦਘਾਟਨ
ਸੈਕਟਰ 56 ਦੇ 320 ਸਮਾਲ ਫਲੈਟਸ ਲਈ ਪਾਣੀ ਸਹੂਲਤ ਪ੍ਰੋਜੈਕਟ ਦਾ ਉਦਘਾਟਨ
Publish Date: Sat, 04 Apr 2026 07:31 PM (IST)
Updated Date: Sun, 05 Apr 2026 04:08 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਚੰਡੀਗੜ੍ਹ ਦੇ ਸਰਬਪੱਖੀ ਵਿਕਾਸ ਲਈ ਮਨੀਸ਼ ਤਿਵਾੜੀ ਵੱਲੋਂ ਅੱਜ 320 ਸਮਾਲ ਫਲੈਟਸ ਸੈਕਟਰ 56 ਵਿਖੇ ਵਿਛਾਈਆਂ ਗਈਆਂ ਪਾਣੀ ਦੀਆਂ ਪਾਈਪਾਂ ਤੇ ਵਾਟਰ ਮੀਟਰ ਚੈਂਬਰਾਂ ਦਾ ਉਦਘਟਨ ਕੀਤਾ ਗਿਆ। ਇਸ ਕੰਮ ਵਾਸਤੇ ਸੰਸਦ ਮੈਂਬਰ ਵੱਲੋਂ 13 ਲੱਖ 63 ਹਜਾਰ ਰੁਪਏ ਦੀ ਗ੍ਰਾਂਟ ਆਪਣੇ ਐੱਮਪੀ ਕੋਟੇ ’ਚੋਂ ਜਾਰੀ ਕੀਤੀ ਗਈ ਸੀ। ਇਸ ਦੌਰਾਨ ਤਿਵਾੜੀ ਨਾਲ ਇਲਾਕਾ ਕੌਂਸਲਰ ਮਨੱਵਰ, ਚੰਡੀਗੜ੍ਹ ਕਾਂਗਰਸ ਪ੍ਰਧਾਨ ਐੱਚਐੱਸ ਲੱਕੀ ਵੀ ਮੌਜੂਦ ਰਹੇ। ਇਸ ਮੌਕੇ ਬੋਲਦਿਆਂ ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਤੇ ਉਨ੍ਹਾਂ ਨੂੰ ਮੁੱਢਲੀਆਂ ਸੁਵਿਧਾਵਾਂ ਪ੍ਰਦਾਨ ਕਰਨਾ ਉਹ ਆਪਣੀ ਜ਼ਿੰਮੇਵਾਰੀ ਸਮਝਦੇ ਹਨ। ਇਸ ਲਈ ਉਹ ਆਪਣੇ ਅਖਤਿਆਰੀ ਕੋਟੇ ’ਚੋਂ ਲਗਾਤਾਰ ਵੱਖ-ਵੱਖ ਵਿਕਾਸ ਕਾਰਜਾਂ ਲਈ ਫੰਡ ਜਾਰੀ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰੋਜੈਕਟ ਨਾਲ ਇਲਾਕੇ ਦੇ ਲੋਕਾਂ ਸਾਫ-ਸੁਥਰਾ ਪਾਣੀ ਮਿਲੇਗਾ, ਜਿਸ ਦੀ ਲੰਬੇ ਸਮੇਂ ਤੋਂ ਮੰਗ ਚੱਲ ਰਹੀ ਸੀ। ਇਸ ਦੌਰਾਨ ਚੰਡੀਗ਼ੜ੍ਹ ਕਾਂਗਰਸ ਦੇ ਪ੍ਰਧਾਨ ਲੱਕੀ ਤੇ ਕੌਂਸਲਰ ਮਨੱਵਰ ਨੇ ਸੰਸਦ ਮੈਂਬਰ ਮਨੀਸ਼ ਤਿਵਾੜੀ ਦਾ ਇਲਾਕੇ ਦੇ ਵਿਕਾਸ ਲਈ ਫੰਡ ਜਾਰੀ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਵਿਕਾਸ ਦੀ ਸਿਆਸਤ ਉੱਪਰ ਭਰੋਸਾ ਕਰਦੀ ਹੈ ਤੇ ਇਹ ਪ੍ਰੋਜੈਕਟ ਉਸ ਦੀ ਉਦਾਹਰਣ ਹੈ।