- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਕਟਿਵਾ ਤੇ ਮੋਬਾਈਲ ਸਣੇ ਝਪਟਮਾਰ ਕਾਬੂ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਸੈਕਟਰ-31 ਥਾਣਾ ਪੁਲਿਸ ਨੇ 24 ਘੰਟਿਆਂ ਵਿੱਚ ਸਨੈਚਿੰਗ ਦੀ ਵਾਰਦਾਤ ਸੁਲਝਾ ਕੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ। ਮੁਲਜ਼ਮ ਦੀ ਪਛਾਣ ਰਾਮਦਰਬਾਰ ਫੇਜ਼-2 ਦੇ ਰਹਿਣ ਵਾਲੇ ਵਿਕਾਸ (21) ਵਜੋਂ ਹੋਈ ਹੈ। ਉਸ ਦੇ ਕਬਜ਼ੇ ਤੋਂ ਖੋਹਿਆ ਗਿਆ ਓੱਪੋ ਮੋਬਾਈਲ, ਆਧਾਰ ਕਾਰਡ ਅਤੇ ਵਾਰਦਾਤ ਵਿੱਚ ਵਰਤੀ ਲਾਲ ਰੰਗ ਦੀ ਐਕਟਿਵਾ ਸਕੂਟੀ ਬਰਾਮਦ ਕੀਤੀ ਗਈ। ਪੁਲਿਸ ਮੁਤਾਬਿਕ ਬੀਤੇ ਦਿਨ ਮਾਮਲਾ ਦਰਜ ਕੀਤਾ ਗਿਆ ਸੀ। ਮਲੋਆ ਕਾਲੋਨੀ ਦੇ ਰਹਿਣ ਵਾਲੇ ਕਪਿਲ ਦੇਵ (42) ਨੇ ਦੱਸਿਆ ਕਿ ਉਹ ਇੰਡਸਟ੍ਰੀਅਲ ਏਰੀਆ ਫੇਜ਼-1 ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰਦਾ ਹੈ। 2 ਅਪ੍ਰੈਲ ਸ਼ਾਮ ਕਰੀਬ 4:30 ਵਜੇ ਡਿਊਟੀ ਤੋਂ ਘਰ ਵਾਪਸ ਜਾਂਦੇ ਸਮੇਂ ਟ੍ਰਿਬਿਊਨ ਚੌਕ ਨੇੜੇ ਬੀਟ ਬਾਕਸ ਕੋਲ ਉਹ ਆਪਣੇ ਚਿੱਟੇ ਰੰਗ ਦੇ ਓੱਪੋ ਮੋਬਾਈਲ ’ਤੇ ਕੁਝ ਦੇਖ ਰਿਹਾ ਸੀ। ਇਸ ਦੌਰਾਨ ਬਿਨਾਂ ਨੰਬਰ ਪਲੇਟ ਦੀ ਲਾਲ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਆਏ। ਦੋਸ਼ ਹੈ ਕਿ ਚਾਲਕ ਨੇ ਉਸ ਨੂੰ ਪਿੱਛੋਂ ਫੜ ਲਿਆ, ਜਦਕਿ ਪਿੱਛੇ ਬੈਠੇ ਨੌਜਵਾਨ ਨੇ ਮੋਬਾਈਲ ਖੋਹ ਲਿਆ। ਮੋਬਾਈਲ ਕਵਰ ਵਿੱਚ ਆਧਾਰ ਕਾਰਡ ਵੀ ਸੀ। ਵਾਰਦਾਤ ਤੋਂ ਬਾਅਦ ਦੋਵੇਂ ਫ਼ਰਾਰ ਹੋ ਗਏ। ਜਾਂਚ ਦੌਰਾਨ ਪੁਲਿਸ ਨੇ 4 ਅਪ੍ਰੈਲ ਨੂੰ ਵਿਕਾਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਕਬਜ਼ੇ ’ਚੋਂ ਮੋਬਾਈਲ, ਆਧਾਰ ਕਾਰਡ ਅਤੇ ਵਰਤੀ ਗਈ ਐਕਟਿਵਾ ਬਰਾਮਦ ਹੋਈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ, ਜਦਕਿ ਦੂਜੇ ਮੁਲਜ਼ਮ ਦੀ ਭਾਲ ਜਾਰੀ ਹੈ। ਪੁਲਿਸ ਮੁਤਾਬਿਕ ਵਿਕਾਸ 9ਵੀਂ ਤੱਕ ਪੜ੍ਹਿਆ ਹੋਇਆ ਹੈ ਅਤੇ ਸੈਲੂਨ ਵਿੱਚ ਕੰਮ ਕਰਦਾ ਹੈ।