- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੀਜੀਆਈ ‘ਚ 14ਵੀਂ ‘ਅੰਮ੍ਰਿਤ’ ਫਾਰਮੇਸੀ ਖੁਲੀ, ਦੇਸ਼ ‘ਚ ਸਭ ਤੋਂ ਵੱਧ ਕੇਂਦਰਾਂ ਦਾ ਰਿਕਾਰਡ

- ਦੇਸ਼ ’ਚ ਸਭ ਤੋਂ ਵੱਧ ਕੇਂਦਰਾਂ ਦਾ ਰਿਕਾਰਡ
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਚੰਡੀਗੜ੍ਹ : ਮਰੀਜ਼ਾਂ ਲਈ ਸਸਤਾ ਇਲਾਜ ਯਕੀਨੀ ਬਣਾਉਣ ਵੱਲ ਪੀਜੀਆਈ ਨੇ ਇੱਕ ਹੋਰ ਵੱਡਾ ਕਦਮ ਚੁੱਕਿਆ ਹੈ। ਸੰਸਥਾ ’ਚ ‘ਅੰਮ੍ਰਿਤ’ ਫਾਰਮੇਸੀ ਦੀ 14ਵੀਂ ਇਕਾਈ ਸ਼ੁਰੂ ਹੋ ਗਈ ਹੈ। ਇਸ ਨਾਲ ਪੀਜੀਆਈ ਨੇ ਦੇਸ਼ ਦੇ ਸਰਕਾਰੀ ਹਸਪਤਾਲਾਂ ਵਿੱਚ ਸਭ ਤੋਂ ਵੱਧ ‘ਅੰਮ੍ਰਿਤ’ ਕੇਂਦਰ ਚਲਾਉਣ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਪੀਜੀਆਈ ਦੇ ਡਾਇਰੈਕਟਰ ਪ੍ਰੋ. ਵਿਵੇਕ ਲਾਲ ਨੇ ਕਿਹਾ ਕਿ ‘ਅੰਮ੍ਰਿਤ’ ਯੋਜਨਾ ਮਰੀਜ਼ਾਂ ਲਈ ਵੱਡੀ ਰਾਹਤ ਬਣ ਕੇ ਸਾਹਮਣੇ ਆ ਰਹੀ ਹੈ। ਆਯੁਸ਼ਮਾਨ ਭਾਰਤ 4×4 ਵਾਂਗ ਕੰਮ ਕਰਦਾ ਹੈ, ਜੋ ਵੱਡੀ ਗਿਣਤੀ ਵਿੱਚ ਆ ਰਹੇ ਮਰੀਜ਼ਾਂ ਦਾ ਭਾਰ ਝੱਲ ਰਿਹਾ ਹੈ। ਉੱਥੇ ‘ਅੰਮ੍ਰਿਤ’ ਇਲਾਜ ਨੂੰ ਸਸਤਾ ਬਣਾਉਣ ’ਚ ਸਭ ਤੋਂ ਵੱਡਾ ਸਹਾਰਾ ਹੈ।
ਨਹਿਰੂ ਐਕਸਟੈਂਸ਼ਨ ਬਲਾਕ ’ਚ ਹੋਈ ਸ਼ੁਰੂਆਤ : ਨਵਾਂ ਕੇਂਦਰ ਨਹਿਰੂ ਐਕਸਟੈਂਸ਼ਨ ਬਲਾਕ ’ਚ ਖੋਲ੍ਹਿਆ ਗਿਆ। ਉਦਘਾਟਨ ਪ੍ਰੋ. ਵਿਵੇਕ ਲਾਲ ਨੇ ਕੀਤਾ। ਇਸ ਮੌਕੇ ਡੀਨ ਅਕੈਡਮਿਕਸ ਪ੍ਰੋ. ਆਰਕੇ ਰਾਠੋ, ਡੀਨ ਰਿਸਰਚ ਪ੍ਰੋ. ਸੰਜੇ ਜੈਨ, ਉਪ ਨਿਰਦੇਸ਼ਕ ਪ੍ਰਸ਼ਾਸਨ ਪੰਕਜ ਰਾਏ, ਐਡੀਸ਼ਨਲ ਮੈਡੀਕਲ ਸੁਪਰਡੈਂਟ ਪ੍ਰੋ. ਸੰਦੀਪ ਬਾਂਸਲ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀ, ਸੀਨੀਅਰ ਡਾਕਟਰ, ਰੈਜ਼ੀਡੈਂਟਸ, ਨਰਸਿੰਗ ਅਧਿਕਾਰੀ ਅਤੇ ਹੋਰ ਕਰਮਚਾਰੀ ਹਾਜ਼ਰ ਰਹੇ। ‘ਅੰਮ੍ਰਿਤ’ ਫਾਰਮੇਸੀ ਦੇ ਉਪ ਪ੍ਰਧਾਨ ਰਾਜੇਸ਼ ਨਾਇਰ ਵੀ ਆਪਣੀ ਟੀਮ ਸਮੇਤ ਮੌਕੇ ’ਤੇ ਮੌਜੂਦ ਰਹੇ।
-----
ਹਰ ਮਰੀਜ਼ ਨੂੰ ਸਸਤਾ ਤੇ ਵਧੀਆ ਇਲਾਜ ਮਿਲਣਾ ਚਾਹੀਦਾ : ਪ੍ਰੋ. ਲਾਲ
ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਲਾਲ ਨੇ ਕਿਹਾ ਕਿ ਹਰ ਮਰੀਜ਼ ਦਾ ਹੱਕ ਹੈ ਕਿ ਉਸ ਨੂੰ ਵਧੀਆ ਤੇ ਕਿਫਾਇਤੀ ਇਲਾਜ ਮਿਲੇ। ‘ਅੰਮ੍ਰਿਤ’ ਰਾਹੀਂ ਅਸੀਂ ਮਿਆਰੀ ਕੰਪਨੀਆਂ ਦੀਆਂ ਦਵਾਈਆਂ ਘੱਟ ਕੀਮਤ ’ਤੇ ਦੇ ਰਹੇ ਹਾਂ। ਇਸ ਨਾਲ ਮਰੀਜ਼ਾਂ ਦੀ ਜੇਬ ’ਤੇ ਪੈਂਦਾ ਬੋਝ ਕਾਫੀ ਘਟਦਾ ਹੈ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ ਮਰੀਜ਼ਾਂ ਤੱਕ ਸੇਵਾਵਾਂ ਪਹੁੰਚਾ ਰਹੀ ਹੈ, ਜਦਕਿ ‘ਅੰਮ੍ਰਿਤ’ ਇਲਾਜ ਨੂੰ ਹੋਰ ਸੋਖਾਲਾ ਤੇ ਸਸਤਾ ਬਣਾਉਂਦੀ ਹੈ। ਦੋਵੇਂ ਮਿਲ ਕੇ ਲੋਕਾਂ ਲਈ ਵੱਡੀ ਸਹੂਲਤ ਬਣ ਰਹੇ ਹਨ।
ਇਹ ਧੰਧਾ ਨਹੀਂ, ਮਰੀਜ਼ ਭਲਾਈ ਦੀ ਮੁਹਿੰਮ : ਪ੍ਰੋ. ਲਾਲ ਨੇ ਸਪੱਸ਼ਟ ਕਿਹਾ ਕਿ ‘ਅੰਮ੍ਰਿਤ’ ਕੋਈ ਵਪਾਰਕ ਕੰਮ ਨਹੀਂ। ਇਹ ਮਰੀਜ਼ਾਂ ਦੀ ਭਲਾਈ ਲਈ ਚੱਲ ਰਹੀ ਮੁਹਿੰਮ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਮਰੀਜ਼ਾਂ ਲਈ ਸਭ ਤੋਂ ਪ੍ਰਭਾਵਸ਼ਾਲੀ ਕਦਮਾਂ ’ਚੋਂ ਇੱਕ ਹੈ। ਉਨ੍ਹਾਂ ਨੇ ਇਸ ਪਹਿਲ ਲਈ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ।
24 ਘੰਟੇ ਸੇਵਾ, ਹੋਰ ਕੇਂਦਰ ਵੀ ਆਉਣਗੇ : ਡਾਇਰੈਕਟਰ ਨੇ ਦੱਸਿਆ ਕਿ ਇਸ ਵੇਲੇ 14 ਕੇਂਦਰ ਚੱਲ ਰਹੇ ਹਨ ਅਤੇ ਜਲਦੀ 2-3 ਹੋਰ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਕਾਰਡੀਓਲੋਜੀ ਤੇ ਐਮਰਜੈਂਸੀ ਵਰਗੇ ਵੱਧ ਭਾਰ ਵਾਲੇ ਹਿੱਸਿਆਂ ‘ਚ 24 ਘੰਟੇ ਸੇਵਾ ਵਾਲੇ ਕੇਂਦਰ ਬਣਾਏ ਜਾ ਰਹੇ ਹਨ, ਤਾਂ ਜੋ ਮਰੀਜ਼ਾਂ ਨੂੰ ਤੁਰੰਤ ਦਵਾਈ ਮਿਲ ਸਕੇ। ਉਨ੍ਹਾਂ ਕਿਹਾ ਕਿ ਵਧਦੇ ਮਰੀਜ਼ਾਂ ਨੂੰ ਦੇਖਦਿਆਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ‘ਅੰਮ੍ਰਿਤ’ ਕੇਂਦਰਾਂ |ਚ ਦਵਾਈਆਂ ਦੀ ਘਾਟ ਨਾ ਹੋਵੇ ਅਤੇ ਸੇਵਾ ਬਿਨਾਂ ਰੁਕਾਵਟ ਚੱਲਦੀ ਰਹੇ।
1963 ਤੋਂ ਸੇਵਾ ’ਚ ਅੱਗੇ ਪੀਜੀਆਈ : ਪ੍ਰੋ. ਲਾਲ ਨੇ ਮੰਨਿਆ ਕਿ ਹਰ ਪ੍ਰਣਾਲੀ ਵਿੱਚ ਕੁਝ ਨਾ ਕੁਝ ਚੁਣੌਤੀਆਂ ਹੁੰਦੀਆਂ ਹਨ। ਅਸੀਂ ਉਨ੍ਹਾਂ ਨੂੰ ਹੌਲੀ-ਹੌਲੀ ਠੀਕ ਕਰ ਰਹੇ ਹਾਂ। ਦਵਾਈਆਂ ਦੀ ਉਪਲਬਧਤਾ ਤੇ ਰਿਫੰਡ ਵਰਗੀਆਂ ਗੱਲਾਂ ’ਤੇ ਮੰਤਰਾਲੇ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੀਜੀਆਈ 1963 ਤੋਂ ਮਰੀਜ਼ ਸੇਵਾ ਦਾ ਵੱਡਾ ਕੇਂਦਰ ਬਣਿਆ ਹੋਇਆ ਹੈ ਅਤੇ ਇੱਥੇ ਦੀਆਂ ਸਹੂਲਤਾਂ ਦੁਨੀਆ ਦੇ ਵਧੀਆ ਸੰਸਥਾਵਾਂ ਦੇ ਬਰਾਬਰ ਹਨ। ਸੰਸਥਾ ਲਗਾਤਾਰ ਆਪਣੇ ਢਾਂਚੇ ਨੂੰ ਹੋਰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਜੋ ਕੰਮ ਔਖੇ ਲੱਗਦੇ ਸਨ। ਜਿਵੇਂ ਕ੍ਰਿਟੀਕਲ ਕੇਅਰ ’ਚ ‘ਅੰਮ੍ਰਿਤ’ ਦਾ ਵਿਸਥਾਰ ਹੁਣ ਹਕੀਕਤ ਬਣ ਗਏ ਹਨ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ 2026 ਨੂੰ ਪੀਜੀਆਈ ’ਚ ਕਨਵੋਕੇਸ਼ਨ ਸਮਾਗਮ ਹੋਵੇਗਾ। ਜਿਸ ’ਚ ਕੇਂਦਰੀ ਸਿਹਤ ਮੰਤਰੀ ਸ਼ਾਮਲ ਹੋਣਗੇ। ਇਸ ਮੌਕੇ ਨਿਊਰੋਸਾਇੰਸ, ਮਾਂ-ਬੱਚਾ ਸਿਹਤ ਅਤੇ ਕ੍ਰਿਟੀਕਲ ਕੇਅਰ ਨਾਲ ਜੁੜੇ ਵੱਡੇ ਪ੍ਰਾਜੈਕਟਾਂ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਹੈ।
ਪ੍ਰਸ਼ਾਸਕੀ ਸੁਧਾਰਾਂ ’ਚ ਆਈ ਤੇਜ਼ੀ : ਪ੍ਰੋ. ਲਾਲ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਵਿੱਤੀ ਤੇ ਪ੍ਰਸ਼ਾਸਕੀ ਪ੍ਰਕਿਰਿਆਵਾਂ ਹੋਰ ਆਸਾਨ ਹੋਈਆਂ ਹਨ। ਇਸ ਨਾਲ ਖ਼ਰੀਦ ਪ੍ਰਕਿਰਿਆ ਤੇਜ਼ ਹੋਈ ਹੈ ਅਤੇ ਮਰੀਜ਼ਾਂ ਨੂੰ ਮਿਲ ਰਹੀਆਂ ਸੇਵਾਵਾਂ ਵਿੱਚ ਵੀ ਸੁਧਾਰ ਆਇਆ ਹੈ। ਇਸ ਦਾ ਫਾਇਦਾ ‘ਅੰਮ੍ਰਿਤ’ ਕੇਂਦਰਾਂ ਦੇ ਵਿਸਥਾਰ ਨੂੰ ਵੀ ਮਿਲ ਰਿਹਾ ਹੈ।