ਨਿਰੰਕਾਰੀ ਮਿਸ਼ਨ ਵੱਲੋਂ ਪਾਣੀ ਦੀ ਸੰਭਾਲ ਲਈ ਪ੍ਰਾਜੈਕਟ ਅਮ੍ਰਿਤ ਦਾ ਚੌਥਾ ਪੜਾਅ ਹੋਵੇਗਾ ਸ਼ੁਰੂ
ਨਿਰੰਕਾਰੀ ਮਿਸ਼ਨ ਵੱਲੋਂ ਪਾਣੀ ਦੀ ਸੰਭਾਲ ਲਈ ਪ੍ਰੋਜੈਕਟ ਅਮ੍ਰਿਤ ਦਾ ਚੌਥਾ ਪੜਾਅ ਹੋਵੇਗਾ ਸ਼ੁਰੂ
Publish Date: Wed, 18 Feb 2026 08:18 PM (IST)
Updated Date: Wed, 18 Feb 2026 08:21 PM (IST)

ਤਰੁਣ ਭਜਨੀ, ਪੰਜਾਬੀ ਜਾਗਰਣ, ਚੰਡੀਗੜ੍ਹ : ਸੰਤ ਨਿਰੰਕਾਰੀ ਮਿਸ਼ਨ ਦੁਆਰਾ ਪ੍ਰੋਜੈਕਟ ਅਮ੍ਰਿਤ ਅਧੀਨ ਸਵੱਛ ਜਲ-ਸਵੱਛ ਮਨ ਦੇ ਚੌਥੇ ਪੜਾਅ ਦਾ ਕੰਮ ਆਉਣ ਵਾਲੇ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 11:00 ਵਜੇ ਤੱਕ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੂਰੇ ਭਾਰਤ ਵਿੱਚ ਕੀਤਾ ਜਵੇਗਾ। ਸੰਤ ਨਿਰੰਕਾਰੀ ਮਿਸ਼ਨ ਦੇ ਸਕੱਤਰ ਜੋਗਿੰਦਰ ਸੁਖੀਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਵਿਸ਼ਾਲ ਅਭਿਆਨ ਦੇਸ਼ ਭਰ ਵਿੱਚ 1500 ਤੋਂ ਵੱਧ ਸਥਾਨਾਂ ਤੇ ਇੱਕੋ ਸਮੇਂ ਤੇ ਆਯੋਜਿਤ ਕੀਤਾ ਜਾ ਜਾਵੇਗਾ। ਇਸ ਤਰਾਂ ਵਿਆਪਕ ਪੱਧਰ ਤੇ ਕੀਤਾ ਗਿਆ ਇਹ ਯਤਨ ਇਤਿਹਾਸਿਕ ਬਣ ਜਾਵੇਗਾ ਜੋ ਪਾਣੀ ਦੀ ਸੰਭਾਲ ਅਤੇ ਸਫਾਈ ਦੇ ਸੰਦੇਸ਼ ਨੂੰ ਸਮਾਜ ਦੇ ਹਰੇਕ ਵਰਗ ਤੱਕ ਪ੍ਰਭਾਵਸ਼ਾਲੀ ਰੂਪ ਨਾਲ ਪਹੁੰਚਾਏਗਾ। ਚੰਡੀਗੜ੍ਹ ਦੇ ਜ਼ੋਨਲ ਇੰਚਾਰਜ ਓ.ਪੀ. ਨਿਰੰਕਾਰੀ ਨੇ ਦੱਸਿਆ ਕਿ ਪ੍ਰੋਜੈਕਟ ਅੰਮ੍ਰਿਤ ਤਹਿਤ, ਚੰਡੀਗੜ੍ਹ ਜ਼ੋਨ ਵਿੱਚ ਅੱਠ ਤੋਂ ਦਸ ਸ਼ਾਖਾਵਾਂ ਵਿੱਚ ਪਾਣੀ ਦੇ ਸਰੋਤਾਂ ਦੀ ਸਫਾਈ ਕੀਤੀ ਜਾਵੇਗੀ, ਅਤੇ ਹੋਰ ਸ਼ਾਖਾਵਾਂ ਵਿੱਚ ਨਿਰੰਕਾਰੀ ਸਤਸੰਗ ਭਵਨਾਂ ਅਤੇ ਉਨ੍ਹਾਂ ਦੇ ਆਲੇ ਦੁਆਲੇ ਦੇ ਖੇਤਰਾਂ ਦੀ ਸਫਾਈ ਕੀਤੀ ਜਾਵੇਗੀ। ਇਸ ਲੜੀ ਵਿੱਚ, ਚੰਡੀਗੜ੍ਹ ਦੇ ਸੈਕਟਰ 15, 30, 45, ਮਲੋਆ ਅਤੇ ਮਨੀਮਾਜਰਾ ਵਿੱਚ ਸੰਤ ਨਿਰੰਕਾਰੀ ਸਤਸੰਗ ਭਵਨਾਂ ਅਤੇ ਆਲੇ ਦੁਆਲੇ ਦੇ ਖੇਤਰਾਂ ਦੀ ਸਫਾਈ ਕੀਤੀ ਜਾਵੇਗੀ। ਇਸ ਪਹਿਲ ਦਾ ਮੁੱਖ ਉਦੇਸ਼ ਸਮਾਜ ਨੂੰ ਇਹ ਜਾਣਕਾਰੀ ਕਰਵਾਉਣਾ ਹੈ ਪਾਣੀ ਕੋਈ ਸਰੋਤ ਨਹੀਂ ਸਗੋਂ ਜੀਵਨ ਦਾ ਅਧਾਰ ਅਤੇ ਪ੍ਰਮਾਤਮਾ ਦੀ ਅਣਮੁੱਲੀ ਦੇਣ ਹੈ। ਜਿਸ ਦੀ ਰੱਖਿਆ ਕਰਨਾ ਹਰੇਕ ਇਨਸਾਨ ਦਾ ਨੈਤਿਕ ਕਰਤੱਵ ਹੈ। ਸੰਤ ਨਿਰੰਕਾਰੀ ਮਿਸ਼ਨ ਨੇ ਬਾਬਾ ਹਰਦੇਵ ਸਿੰਘ ਦੀਆਂ ਪ੍ਰਰੇਣਾਦਾਈਕ ਸਿੱਖਿਆਵਾਂ ਨੂੰ ਆਪਣਾਉਂਦੇ ਹੋਏ ਸਾਲ 2023 ਵਿੱਚ ਭਾਰਤ ਸਰਕਾਰ ਦੇ ਸਹਿਯੋਗ ਨਾਲ ਮਿਲਕੇ ਪ੍ਰੋਜੈਕਟ ਅਮ੍ਰਿਤ ਸ਼ੁਰੂ ਕੀਤਾ ਗਿਆ ਸੀ। ਇਹ ਪਾਣੀ ਬਚਾਉਣ ਦੀ ਪਹਿਲ ਕਿਸੇ ਇੱਕ ਦਿਨ ਜਾਂ ਅਭਿਆਨ ਤੱਕ ਸੀਮਤ ਨਾ ਰੱਖ ਕੇ ਉਸ ਨੂੰ ਜੀਵਨ ਸ਼ੈਲੀ, ਸੰਸਕਾਰ ਅਤੇ ਸੇਵਾ ਭਾਵ ਦੇ ਰੂਪ ਵਿੱਚ ਪ੍ਰਗਟ ਕਰਨ ਦੀ ਪ੍ਰੇਰਣਾ ਦਿੰਦਾ ਹੈ। ਜਿੱਥੇ ਸਵੱਛ ਜਲ- ਸਵੱਛ ਮਨ ਅਤੇ ਸਵੱਛ ਸਮਾਜ ਦਾ ਨਿਰਮਾਣ ਸਭੰਵ ਹੋ ਸਕੇ। ਨਦੀਆਂ ਝੀਲਾਂ, ਤਲਾਬ, ਖੂਹ ਅਤੇ ਝਰਨਿਆ ਵਰਗੇ ਕੁਦਰਤੀ ਪਾਣੀ ਦੇ ਸਰੋਤਾਂ ਨੂੰ ਸੰਭਾਲਣ ਲਈ ਸਮਰਪਿਤ ਜਨ ਅਦੋਲਨ ਨੇ ਆਪਣੇ ਪਹਿਲੇ ਤਿੰਨ ਪੜਾਵਾਂ ਵਿੱਚ ਸੇਵਾ, ਸਮਰਪਣ ਅਤੇ ਸਾਰਿਆ ਦੀ ਭਾਗੀਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਇਨ੍ਹਾਂ ਉਪਲਬਧੀਆਂ ਤੋਂ ਪ੍ਰੇਰਿਤ ਹੋ ਕੇ ਇਸ ਪੜਾਅ ਵਿੱਚ ਹੋਰ ਜਿਆਦਾ ਵਿਆਪਕ ਸੰਗਠਨ ਅਤੇ ਦੂਰ ਦਰਸ਼ੀ ਦ੍ਰਿਸ਼ਟੀਕੋਣ ਦੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਜਿਸ ਨਾਲ ਸਮਾਜ ਦੇ ਹਰੇਕ ਵਰਗ ਵਿੱਚ ਪ੍ਰਕ੍ਰਿਤੀ ਦੇ ਪ੍ਰਤੀ ਜਾਗਰੂਕਤਾ ਅਤੇ ਸਾਰਿਆ ਦੀ ਭਾਗੀਦਾਰੀ ਇੱਕ ਮਜ਼ਬੂਤ ਭਾਵਨਾਂ ਨੂੰ ਫੈਲਾਉਣ ਦਾ ਯਤਨ ਕਰ ਰਹੀ ਹੈ।