ਨਵੇਂ ਸੀਵਰੇਜ ਪ੍ਰਬੰਧਾਂ ਨਾਲ ਮਿਲੇਗਾ ਵੱਡਾ ਲਾਭ : ਸੁਭਾਸ਼ ਸ਼ਰਮਾ ਨਵੇਂ ਸੀਵਰੇਜ ਪ੍ਰਬੰਧਾਂ ਨਾਲ ਮਿਲੇਗਾ ਵੱਡਾ ਲਾਭ : ਸੁਭਾਸ਼ ਸ਼ਰਮਾ
Publish Date: Thu, 29 Oct 2026 09:40 PM (IST)
Updated Date: Thu, 29 Oct 2026 09:43 PM (IST)
ਸੁਰਜੀਤ ਸਿੰਘ ਕੁਹਾੜ, ਪੰਜਾਬੀ ਜਾਗਰਣ ਲਾਲੜੂ : ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਲੜੂ ਅਤੇ ਡੇਰਾਬੱਸੀ ਵਿਚ ਨਵੀਆਂ ਸੀਵਰੇਜ ਲਾਈਨਾਂ ਵਿਛਾ ਕੇ ਲੋਕਾਂ ਨੂੰ ਵੱਡੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਲੜੂ ਵਿਚ ਸੀਵਰੇਜ ਪਾਉਣ ਲਈ ਕਰੀਬ 48 ਕਰੋੜ ਰੁਪਏ ਅਤੇ ਡੇਰਾਬੱਸੀ ਵਿਚ 63 ਕਰੋੜ ਰੁਪਏ ਮਨਜ਼ੂਰ ਹੋਏ ਹਨ, ਜਿਸ ਨਾਲ ਦੋਵਾਂ ਸ਼ਹਿਰਾਂ ਦੇ ਵਸਨੀਕਾਂ ਨੂੰ ਲਾਭ ਮਿਲੇਗਾ। ਸ਼ਰਮਾ ਮੁਤਾਬਿਕ 7.5 ਐੱਮਐੱਲਡੀ ਦੀ ਸਮਰਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਅਤੇ ਐੱਮਪੀਐੱਸ ਹਰੀਪੁਰ ਕੂੜਾ ਵਿਖੇ ਬਣਾਇਆ ਜਾਣਾ ਹੈ ਅਤੇ ਇਸ ਦੇ ਨਾਲ ਅੰਬਾਲਾ ਰੋਡ ਅਤੇ ਪਿੰਡ ਦੰਦਰਾਲਾ, ਪਿੰਡ ਹਰੀਪੁਰ ਕੂੜਾ, ਪਿੰਡ ਦੇਵੀ ਨਗਰ, ਪਿੰਡ ਮਾਹੀਵਾਲਾ, ਪਿੰਡ ਗੁਲਾਬਗੜ੍ਹ ਅਤੇ ਬਰਵਾਲਾ ਰੋਡ ਵਿਚ ਨਵੀਂ ਸੀਵਰੇਜ ਪਾਈਪ ਲਾਈਨ ਪਾ ਕੇ ਸੀਵਰੇਜ ਟਰੀਟਮੈਂਟ ਪਲਾਂਟ ਨਾਲ ਜੋੜਿਆ ਜਾਣਾ ਹੈ। 3.5 ਐੱਮਐੱਲਡੀ ਦੀ ਸਮਰੱਥਾ ਵਾਲਾ ਸੀਵਰੇਜ ਟਰੀਟਮੈਂਟ ਪਲਾਂਟ ਮੁਬਾਰਕਪੁਰ ਵਿਖੇ ਬਣਾਇਆ ਜਾਣਾ ਹੈ। ਇਸ ਜਗ੍ਹਾ ਤੇ ਪਹਿਲਾਂ ਹੀ ਮੌਜੂਦਾ ਐੱਮਪੀਐੱਸ ਬਣਿਆ ਹੋਇਆ ਹੈ। ਮੁਬਾਰਕਪੁਰ ਦਾ ਸੀਵਰੇਜ, ਸੀਵਰੇਜ ਟਰੀਟਮੈਂਟ ਪਲਾਂਟ ਨਾਲ ਜੋੜਿਆ ਜਾਣਾ ਹੈ। 3 ਐੱਮਐੱਲਡੀ ਦੀ ਸਮਰਥਾ ਵਾਲਾ (ਸੀਵਰੇਜ ਟਰੀਟਮੈਂਟ ਪਲਾਂਟ) ਈਸਾਪੁਰ ਵਿਖੇ ਬਣਾਇਆ ਜਾਣਾ ਹੈ। ਇਸ ਜਗ੍ਹਾ ਤੇ ਐੱਮਪੀਐੱਸ ਪਹਿਲਾਂ ਹੀ ਬਣਿਆ ਹੋਇਆ ਹੈ। ਇਸ ਦੇ ਨਾਲ ਲੱਗਦੇ ਪਿੰਡ ਡੇਰਾ ਜਗਾਧਰੀ, ਪਿੰਡ ਧਨੌਨੀ, ਪਿੰਡ ਮਹਿਮਦਪੁਰ, ਪਿੰਡ ਬਾਕਰਪੁਰ ਅਤੇ ਪਿੰਡ ਜਨੇਤਪੁਰ ਵਿਖੇ ਨਵੀਂ ਸੀਵਰੇਜ ਪਾਈਪ ਲਾਈਨ ਪਾ ਕੇ ਇਸ ਸੀਵਰੇਜ ਟਰੀਟਮੈਂਟ ਪਲਾਂਟ ਨਾਲ ਜੋੜਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀ ਸਵੱਛਤਾ ਵਿਚ ਸੀਵਰੇਜ ਪ੍ਰਬੰਧ ਦੀ ਅਹਿਮ ਭੂਮਿਕਾ ਹੁੰਦੀ ਹੈ ਅਤੇ ਇਸ ਕੰਮ ਨੂੰ ਪਹਿਲ ਦੇ ਆਧਾਰ ’ਤੇ ਨੇਪਰੇ ਚਾੜ੍ਹਨ ਲਈ ਉਨ੍ਹਾਂ ਵੱਲੋਂ ਯਤਨ ਕੀਤੇ ਗਏ ਹਨ। ਲਾਲੜੂ ਵਿਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ, ਜਦਕਿ ਸ਼ੁੱਕਰਵਾਰ ਨੂੰ ਡੇਰਾਬੱਸੀ ਵਿਚ ਵੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕ ਭਲਾਈ ਸਕੀਮਾਂ ਦੇ ਨਾਲ-ਨਾਲ ਵਿਕਾਸ ਕਾਰਜ ਵੀ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ।