ਮੁਹਾਲੀ ’ਚ 'ਅਨਪਾਲਿਸ਼ਡ ਦਾਲਾਂ' ਦਾ ਨਵਾਂ ਆਊਟਲੈੱਟ ਖੁੱਲ੍ਹਿਆ ਆਊਟਲੈੱਟ ਦਾ ਉਦਘਾਟਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਉਪ ਜਥੇਦਾਰ ਗਿਆਨੀ ਜੋਤ ਇੰਦਰ ਸਿੰਘ ਦੁਆਰਾ ਕੀਤਾ ਗਿਆ।
Publish Date: Sat, 05 Sep 2026 07:40 PM (IST)
Updated Date: Sun, 06 Sep 2026 04:05 AM (IST)
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਸ਼ੁੱਧ ਤੇ ਰਵਾਇਤੀ ਭੋਜਨ ਦੀ ਭਾਲ ਕਰਨ ਵਾਲਿਆਂ ਲਈ ਮੁਹਾਲੀ ♥’ਚ ਇਕ ਨਵਾਂ ਵਿਕਲਪ ਉਭਰ ਕੇ ਸਾਹਮਣੇ ਆਇਆ ਹੈ। ਭਾਈ ਮਤੀ ਦਾਸ ਭਾਈ ਸਤੀ ਦਾਸ ਬਰਾਂਡ ਤਹਿਤ ਅਣਪਾਲਿਸ਼ਡ ਦਾਲਾਂ ਦਾ ਇਕ ਨਵਾਂ ਆਊਟਲੈੱਟ ਸੈਕਟਰ 67, ਮੁਹਾਲੀ ’ਚ ਖੁੱਲ੍ਹਿਆ ਹੈ। ਇਸ ਆਊਟਲੈੱਟ ਦਾ ਉਦਘਾਟਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਉਪ ਜਥੇਦਾਰ ਗਿਆਨੀ ਜੋਤ ਇੰਦਰ ਸਿੰਘ ਦੁਆਰਾ ਕੀਤਾ ਗਿਆ। ਇਸ ਨਵੇਂ ਆਊਟਲੈੱਟ ਦੀ ਵਿਲੱਖਣਤਾ ਨਾ ਸਿਰਫ਼ ਇਸ ਦੇ ਵਪਾਰਕ ਸੁਭਾਅ ’ਚ ਹੈ, ਸਗੋਂ ਇਸ ਦੀ ਇਤਿਹਾਸਕ ਵਿਰਾਸਤ ਤੇ ਪਰਿਵਾਰਕ ਪਰੰਪਰਾ ’ਚ ਵੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨੌਵੀਂ ਪੀੜ੍ਹੀ ਦੇ ਚੇਲੇ ਭਾਈ ਚਰਨਜੀਤ ਸਿੰਘ ਤੇ ਭਾਈ ਹਰਿੰਦਰ ਸਿੰਘ, ਮੁਹਾਲੀ ’ਚ ਆਪਣੇ ਪਰਿਵਾਰਕ ਉੱਦਮ ਦਾ ਪਹਿਲਾ ਸਟੋਰ ਖੋਲ੍ਹ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਉਤਪਾਦ ਮੁੱਖ ਤੌਰ ਤੇ ਉੱਤਰ ਪ੍ਰਦੇਸ਼ ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਉਨ੍ਹਾਂ ਦੇ ਹਲਦੀ ਤੇ ਮਿਰਚ ਦੇ ਮਸਾਲੇ ਪੂਰੀ ਤਰ੍ਹਾਂ ਸ਼ੁੱਧ ਹਨ। ਬੀਐੱਮਐੱਸ ਸੈਕਟਰ 67 ਆਊਟਲੈੱਟ ਦੀ ਫਰੈਂਚਾਇਜ਼ੀ ਕਮਲਜੀਤ ਕੌਰ ਨੇ ਦੱਸਿਆ ਕਿ ਇਹ ਮੁਹਾਲੀ, ਚੰਡੀਗੜ੍ਹ ’ਚ ਉਨ੍ਹਾਂ ਦਾ ਪਹਿਲਾ ਆਊਟਲੈੱਟ ਹੈ। ਚਰਨਜੀਤ ਸਿੰਘ ਤੇ ਹਰਿੰਦਰ ਸਿੰਘ ਨੇ ਦੱਸਿਆ ਕਿ ਘਰੇਲੂ ਬਣੇ ਮਸਾਲੇ ਤੇ ਤੇਲ ਵੀ ਜਲਦੀ ਹੀ ਉਪਲਬਧ ਹੋਣਗੇ। ਸਿਰਫ਼ ਉਹੀ ਚੀਜ਼ਾਂ ਸਟਾਕ ਕੀਤੀਆਂ ਜਾਣਗੀਆਂ, ਜਿਨ੍ਹਾਂ ਦੀ ਗੁਣਵੱਤਾ ਤੇ ਪਰਿਵਾਰ ਨੂੰ ਪੂਰਾ ਭਰੋਸਾ ਹੈ।