ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਨੂੰ ਯਕੀਨੀ ਬਣਾਉਣ ਵੱਲ ਕੇਂਦਰਿਤ ਕਰਨ ਦੀ ਲੋੜ : ਸੰਧੂ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਨੂੰ ਯਕੀਨੀ ਬਣਾਉਣ ਵੱਲ ਕੇਂਦਰਿਤ ਕਰਨ ਦੀ ਲੋੜ: ਸੰਧੂ
Publish Date: Fri, 09 Oct 2026 07:13 PM (IST)
Updated Date: Fri, 09 Oct 2026 07:14 PM (IST)
- ਡਿਜੀਟਲ ਤਬਦੀਲੀ ਤੇ ਤਕਨੀਕੀ ਆਤਮ-ਨਿਰਭਰਤਾ ‘ਵਿਕਸਿਤ ਭਾਰਤ’ ਦੇ ਵਿਜ਼ਨ ਲਈ ਜ਼ਰੂਰੀ : ਗੌਤਮ - ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਟਿਕਾਊ ਪੈਕੇਜਿੰਗ ’ਚ ਬਦਲ ਸਕਦੀ ਹੈ ਪੰਜਾਬ ਦੀ ਖੇਤੀਬਾੜੀ ਸਮਰੱਥਾ === ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ ਮੁਹਾਲੀ : ਭਾਰਤ ਦੀਆਂ ਇਨਕਿਊਬੇਸ਼ਨ ਸੰਸਥਾਵਾਂ ਨੂੰ ਨਿਵੇਸ਼ਕਾਂ, ਉਦਯੋਗ ਅਤੇ ਨੀਤੀ-ਘਾੜਿਆਂ ਨਾਲ ਜੋੜ ਕੇ ਸਟਾਰਟਅੱਪਸ ਲਈ ਸ਼ੁਰੂਆਤੀ ਪੜਾਅ ਦੇ ਨਿਵੇਸ਼ ਤੱਕ ਪਹੁੰਚ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਨੇ ਇਨਕਿਊਬੇਟਰ ਐਂਡ ਕੈਪੀਟਲ ਸਮਿਟ-2026 ਅਤੇ ਇਸਬੈਕਨ-2026 ਦੌਰਾਨ 20 ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 400 ਤੋਂ ਵੱਧ ਇਨਕਿਊਬੇਟਰ ਸੰਸਥਾਵਾਂ, 100 ਤੋਂ ਵੱਧ ਸਟਾਰਟਅੱਪਸ, 80 ਨਿਵੇਸ਼ਕਾਂ ਅਤੇ 60 ਤੋਂ ਵੱਧ ਸਰਕਾਰੀ, ਨੀਤੀਗਤ ਤੇ ਉਦਯੋਗਿਕ ਨੁਮਾਇੰਦਿਆਂ ਨੂੰ ਇੱਕੋ ਮੰਚ ’ਤੇ ਇਕੱਠਾ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਟੈਕਨਾਲੋਜੀ ਬਿਜ਼ਨਸ ਇਨਕਿਊਬੇਟਰ (ਸੀਯੂ-ਟੀਬੀਆਈ) ਵੱਲੋਂ ਇੰਡੀਅਨ ਸਾਇੰਸ ਐਂਡ ਟੈਕਨਾਲੋਜੀ ਐਂਟਰਪ੍ਰੀਨਿਓਰਜ਼ ਪਾਰਕਸ ਅਤੇ ਬਿਜ਼ਨਸ ਇਨਕਿਊਬੇਟਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਏ ਇਸ ਚਾਰ-ਰੋਜ਼ਾ ਮੈਗਾ ਸੰਮੇਲਨ ਨੇ ਦੇਸ਼ ਭਰ ’ਚ ਵਿਆਪਕ ਸਟਾਰਟਅੱਪ ਵਿਕਾਸ ਲਈ ਸਮੂਹ, ਮੁਹਾਰਤ ਅਤੇ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਦੇ ਯੋਗ ਬਣਾਇਆ। ਜਿਸ ਦਾ ਉਦਘਾਟਨ ਹਰਿਆਣਾ ਦੇ ਰਾਜ ਮੰਤਰੀ ਗੌਰਵ ਗੌਤਮ ਅਤੇ ਰਾਜ ਸਭਾ ਦੇ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨਾਲ ਕੀਤਾ। ਗੌਰਵ ਗੌਤਮ ਨੇ ਕਿਹਾ ਕਿ ਨੌਜਵਾਨਾਂ ਦੀ ਅਗਵਾਈ ਵਾਲੇ ਸਟਾਰਟਅੱਪ, ਡਿਜੀਟਲ ਤਬਦੀਲੀ ਅਤੇ ਤਕਨੀਕੀ ਆਤਮ-ਨਿਰਭਰਤਾ ਵਿਕਸਿਤ ਭਾਰਤ ਦੇ ਵਿਜ਼ਨ ਨੂੰ ਆਕਾਰ ਦੇ ਰਹੇ ਹਨ । ਉਨ੍ਹਾਂ ਕਿਹਾ, ਭਾਰਤ ਦੇ ਨੌਜਵਾਨਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਵਿਕਸਿਤ ਭਾਰਤ 2047’ ਦੇ ਸੁਪਨੇ ਨੂੰ ਸਾਕਾਰ ਕਰਨ ਅਤੇ ਦੇਸ਼ ਨੂੰ ਸਟਾਰਟਅੱਪਸ ਤੇ ਡਿਜੀਟਲ ਤਕਨਾਲੋਜੀ ਤੋਂ ਲੈ ਕੇ ਇਨਕਿਊਬੇਟਰਾਂ ਅਤੇ ਨਵੇਂ ਯੂਨੀਕੋਰਨਜ਼ ਤੱਕ ਹਰ ਖੇਤਰ ’ਚ ਵਿਸ਼ਵ ਦੀ ਅਗਵਾਈ ਕਰਨ ਦੇ ਯੋਗ ਬਣਾਉਣ ਦੀ ਜ਼ਿੰਮੇਵਾਰੀ ਹੈ। ਇਸ ਲਈ ਨੌਜਵਾਨਾਂ ਨੂੰ ਅਸਫ਼ਲਤਾ ਤੋਂ ਡਰਨਾ ਨਹੀਂ ਚਾਹੀਦਾ ਅਤੇ ਅੱਗੇ ਵਧਣ ਲਈ ਲਗਾਤਾਰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਸਤਨਾਮ ਸਿੰਘ ਸੰਧੂ ਨੇ ਕਿਹਾ, ਪੀਐੱਮ ਮੋਦੀ ਵਿਕਸਿਤ ਭਾਰਤ ਦਾ ਸੁਪਨਾ ਅਤੇ ਸੰਕਲਪ ਸਾਕਾਰ ਹੋ ਰਿਹਾ ਹੈ। ਸਾਲ 2047 ਤੱਕ ਦੇਸ਼ ਨੂੰ ਇਕ ਵਿਕਸਿਤ ਰਾਸ਼ਟਰ ’ਚ ਬਦਲਣ ’ਚ ਸਟਾਰਟਅੱਪ ਈਕੋਸਿਸਟਮ ਅਤੇ ਉੱਦਮੀ ਸਭ ਤੋਂ ਅਹਿਮ ਭੂਮਿਕਾ ਨਿਭਾਉਣਗੇ। ਲਗਭਗ 2.25 ਲੱਖ ਸਟਾਰਟਅੱਪਸ ਅਤੇ 125 ਤੋਂ ਵੱਧ ਯੂਨੀਕੋਰਨਾਂ ਵਾਲਾ ਭਾਰਤ ਦਾ ਵਧ ਰਿਹਾ ਸਟਾਰਟਅੱਪ ਈਕੋਸਿਸਟਮ ਦੇਸ਼ ਦੀ ਉੱਦਮੀ ਸਮਰੱਥਾ ਨੂੰ ਦਰਸਾਉਂਦਾ ਹੈ। ਹਾਲਾਂਕਿ, ਹੁਣ ਧਿਆਨ ਸਿਰਫ਼ ਗਿਣਤੀ ਵਧਾਉਣ ਤੋਂ ਹਟਾ ਕੇ ਸਟਾਰਟਅੱਪਸ ਦੀ ਗੁਣਵੱਤਾ, ਸਥਿਰਤਾ ਅਤੇ ਵਿਸ਼ਵ ਪੱਧਰੀ ਮੁਕਾਬਲੇਬਾਜ਼ੀ ਨੂੰ ਯਕੀਨੀ ਬਣਾਉਣ ਵੱਲ ਕੇਂਦਰਿਤ ਕਰਨਾ ਚਾਹੀਦਾ ਹੈ। ਕਿਸੇ ਵੀ ਉੱਦਮ ਦੀ ਲੰਬੇ ਸਮੇਂ ਦੀ ਸਥਿਰਤਾ ਲਈ ਮੁਨਾਫ਼ਾ ਕਮਾਉਣਾ ਬਹੁਤ ਜ਼ਰੂਰੀ ਹੈ।ਇਜ਼ਰਾਈਲ ਦੂਤਾਵਾਸ ਦੇ ਇਨੋਵੇਸ਼ਨ ਅਟੈਚੀ ਯੋਵ ਫੇਕੇਟ ਨੇ ਕਿਹਾ, “ਜਿਵੇਂ ਕਿ ਪੰਜਾਬ ਦੀਆਂ ਖੇਤੀਬਾੜੀ ਤਾਕਤਾਂ ਕੀਮਤੀ ਨਵੀਂ ਸਮੱਗਰੀ ਦੀ ਸਿਰਜਣਾ ਲਈ ਨੀਂਹ ਪ੍ਰਦਾਨ ਕਰਦੀਆਂ ਹਨ, ਖੇਤੀਬਾੜੀ ਰਹਿੰਦ-ਖੂੰਹਦ ਤੋਂ ਬਾਇਓ-ਅਧਾਰਤ ਈਕੋ ਜ਼ਿੰਮੇਵਾਰ ਪੈਕੇਜਿੰਗ ਬਣਾਈ ਜਾ ਸਕਦੀ ਹੈ। ਆਈਐੱਸਬੀਏ ਦੇ ਪ੍ਰਧਾਨ ਪ੍ਰਸਾਦ ਮੈਨਨ ਨੇ ਕਿਹਾ, “ਭਾਰਤ ’ਚ ਇਨਕਿਊਬੇਟਰ ਅੰਦੋਲਨ ਦੇ ਸ਼ੁਰੂਆਤੀ ਦਿਨ ਹਨ, ਪਰ ਮੈਨੂੰ ਇਹ ਕਹਿੰਦੇ ਹੋਏ ਬਹੁਤ ਮਾਣ ਹੋ ਰਿਹਾ ਹੈ ਕਿ ਆਈਐਸਬੀਏ ਪੂਰੇ ਭਾਰਤ ਦੇ ਇਨਕਿਊਬੇਟਰਾਂ ਦੀ ਨੁਮਾਇੰਦਗੀ ਕਰਦਾ ਹੈ ਅਤੇ ਅਸੀਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਰੀਆਂ ਆਵਾਜ਼ਾਂ ਸੁਣੀਆਂ ਜਾਣ, ਭਾਵੇਂ ਉਹ ਵੱਡੀਆਂ ਹੋਣ ਜਾਂ ਛੋਟੀਆਂ। ਇਸ ਸੰਮੇਲਨ ਨੇ ਦੇਸ਼ ਭਰ ਤੋਂ ਤਕਨਾਲੋਜੀ ਕਾਰੋਬਾਰੀ ਇਨਕਿਊਬੇਟਰਾਂ, ਅਟਲ ਇਨਕਿਊਬੇਸ਼ਨ ਸੈਂਟਰਾਂ, ਯੂਨੀਵਰਸਿਟੀ ਦੇ ਨਵੀਨਤਾ ਮੁਖੀਆਂ, ਆਈਪੀਆਰ ਮਾਹਰਾਂ, ਸਟਾਰਟਅੱਪ ਸਹਾਇਕ ਸੰਸਥਾਵਾਂ, ਨਿਵੇਸ਼ਕਾਂ, ਨੀਤੀ-ਘਾੜਿਆਂ ਅਤੇ ਕਾਰਪੋਰੇਟ ਨੁਮਾਇੰਦਿਆਂ ਨੂੰ ਇਕ ਮੰਚ ਤੇ ਇਕੱਠਾ ਕੀਤਾ।