- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਪ ਅਤੇ ਅਕਾਲੀ ਦਲ ਨਾਲ ਜੁੜੇ ਮੁਸਲਿਮ ਆਗੂ ਕਾਂਗਰਸ ’ਚ ਸ਼ਾਮਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਕਪੁਰ : ਬਲਟਾਣਾ ਸਥਿਤ ਨਿਊ ਫਰਨੀਚਰ ਅਤੇ ਸਟੀਲ ਮਾਰਕੀਟ ਵਿਚ ਕਾਂਗਰਸ ਪਾਰਟੀ ਵੱਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਆਯੋਜਨ ਸ਼ਮਸ਼ਾਦ ਅਹਿਮਦ ਅੰਸਾਰੀ ਵੱਲੋਂ ਕੀਤਾ ਗਿਆ, ਜਿਸ ਵਿਚ ਵੱਡੀ ਗਿਣਤੀ ’ਚ ਸਥਾਨਕ ਲੋਕਾਂ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਵਿਚ ਗੁਰਤੇਜ ਸਿੰਘ ਬੈਨੀਪਾਲ, ਸੀਨੀਅਰ ਕਾਂਗਰਸ ਆਗੂ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਰਣਜੀਤ ਸਿੰਘ ਰੈੱਡੀ, ਐੱਮਸੀ ਅਤੇ ਸਾਬਕਾ ਪ੍ਰਧਾਨ ਨਗਰ ਨਿਗਮ ਡੇਰਾਬੱਸੀ, ਚੰਡੀਗੜ੍ਹ ਕਾਂਗਰਸ ਮਾਈਨੋਰਿਟੀ ਡਿਪਾਰਟਮੈਂਟ ਦੇ ਚੇਅਰਮੈਨ ਅਸਿਫ ਚੌਧਰੀ, ਚੰਡੀਗੜ੍ਹ ਕਾਂਗਰਸ ਦੇ ਪ੍ਰਦੇਸ਼ ਸਕੱਤਰ ਇਮਰਾਨ ਮੰਸੂਰੀ, ਚੰਡੀਗੜ੍ਹ ਕਾਂਗਰਸ ਮਾਈਨੋਰਿਟੀ ਡਿਪਾਰਟਮੈਂਟ ਦੇ ਜਨਰਲ ਸਕੱਤਰ ਮੁਹੰਮਦ ਉਸਮਾਨ ਅਤੇ ਸਾਹਿਲ ਅਲਵੀ ਸਮੇਤ ਕਈ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਰਹੇ। ਇਸ ਦੌਰਾਨ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨਾਲ ਜੁੜੇ ਮੁਸਲਿਮ ਆਗੂਆਂ ਅਤੇ ਸਮਰਥਕਾਂ ਨੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਕਾਂਗਰਸੀ ਆਗੂਆਂ ਵੱਲੋਂ ਪਾਰਟੀ ਵਿਚ ਸ਼ਾਮਲ ਹੋਏ ਨਵੇਂ ਸਾਥੀਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਸ਼ਮਸ਼ਾਦ ਅਹਿਮਦ ਅੰਸਾਰੀ ਨੂੰ ਡੇਰਾਬੱਸੀ ਕਾਂਗਰਸ ਮਾਈਨੋਰਿਟੀ ਡਿਪਾਰਟਮੈਂਟ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਪ੍ਰੋਗਰਾਮ ਵਿਚ ਹਰਿੰਦਰ ਸਿੰਘ, ਫਰਨੀਚਰ ਅਤੇ ਸਟੀਲ ਮਾਰਕੀਟ ਪ੍ਰਧਾਨ, ਹਾਜੀ ਮੁਬਾਰਕ, ਸ਼ੌਕਤ ਅਲੀ, ਇਸਰਾਰ ਅਲੀ, ਹਾਜੀ ਯਾਸੀਨ, ਅਨਵਰ ਸਿੱਦੀਕੀ, ਰਿਆਸਤ, ਸ਼ਮੀਮ ਪ੍ਰਧਾਨ, ਯਾਸੀਨ, ਤਾਰਿਕ, ਇਕਬਾਲ, ਹਕੀਮ, ਜਾਵੇਦ, ਰਈਸ ਅਹਿਮਦ, ਆਰਿਫ, ਬਰਕਤ, ਸਾਹਿਲ, ਨੌਸ਼ਾਦ ਬਾਬਾ, ਨਫੀਸ ਅਹਿਮਦ, ਹਾਜੀ ਇਕਬਾਲ, ਹਾਜੀ ਸ਼ਮਸ਼ੇਰ ਸਮੇਤ ਵੱਡੀ ਗਿਣਤੀ ’ਚ ਸਥਾਨਕ ਲੋਕ ਮੌਜੂਦ ਰਹੇ।