ਪ੍ਰਾਈਵੇਟ ਸਿੱਖਿਆ ਅਦਾਰੇ ਦੇ ਇਕ ਵਿਦਿਆਰਥੀ ਦਾ ਕਤਲ
ਪ੍ਰਾਈਵੇਟ ਸਿੱਖਿਆ ਅਦਾਰੇ ਦੇ ਇਕ ਵਿਦਿਆਰਥੀ ਦਾ ਕਤਲ
Publish Date: Thu, 02 Apr 2026 09:34 PM (IST)
Updated Date: Thu, 02 Apr 2026 09:37 PM (IST)

ਮਹਿਰਾ, ਪੰਜਾਬੀ ਜਾਗਰਣ, ਖਰੜ : ਖਰੜ ਦੇ ਇਕ ਪ੍ਰਾਈਵੇਟ ਦੇ ਸਿੱਖਿਆ ਅਦਾਰੇ ਦੇ ਇਕ ਐੱਲਐੱਲਬੀ ਦੇ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪੁਲਿਸ ਨੇ ਇਕ ਲੜਕੀ ਸਮੇਤ ਚਾਰ ਕਥਿਤ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਅਮਨ ਦਈਆ ਉਮਰ 22 ਸਾਲ ਐੱਲਐੱਲਬੀ ਦੇ ਤੀਜੇ ਸਾਲ ਦੇ ਵਿਦਿਆਰਥੀ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਬੀਤੇ ਦਿਨੀਂ ਨੂੰ ਅਮਨ ਦੇ ਦੋਸਤਾਂ ਦਾ ਫ਼ੋਨ ਆਇਆ ਸੀ ਕਿ ਅਮਨ ’ਤੇ ਕਿਸੀ ਨੇ ਹਮਲਾ ਕਰ ਦਿੱਤਾ ਹੈ, ਉਸ ਨੂੰ ਹਸਪਤਾਲ ਲੈ ਕੇ ਜਾ ਰਹੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਮਨ ਉਨ੍ਹਾਂ ਨੂੰ ਪਹਿਲਾਂ ਵੀ ਕੁਝ ਨੌਜਵਾਨਾਂ ਵੱਲੋਂ ਤੰਗ ਕੀਤੇ ਜਾਣ ਦੀ ਸ਼ਿਕਾਇਤ ਕਰ ਚੁੱਕਾ ਸੀ ਅਤੇ ਘਟਨਾ ਵਾਲੇ ਦਿਨ ਵੀ ਜਦੋਂ ਉਹ ਆਪਣੀ ਇਕ ਦੋਸਤ ਨੂੰ ਉਸਦੇ ਫਲੈਟ ਛੱਡਣ ਗਿਆ ਤਾਂ ਉਥੇ ਤਿੰਨ ਨੌਜਵਾਨ ਆ ਗਏ ਅਤੇ ਉਸ ਦੀ ਦੋਸਤ ਲਵੀਸਾ ਨੇ ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਅੱਜ ਇਸ ਨੂੰ ਨਾ ਛੱਡਿਓ। ਇਸ ਤੋਂ ਬਾਅਦ ਉਕਤ ਨੌਜਵਾਨਾਂ ਵੱਲੋਂ ਚਾਕੂ ਦੇ ਨਾਲ ਅਮਨ ਉੱਪਰ ਵਾਰ ਕੀਤਾ ਅਤੇ ਇਸ ਦੌਰਾਨ ਅਮਨ ਗੰਭੀਰ ਰੂਪ ਵਿਚ ਜ਼ਖ਼ਮ ਹੋ ਗਿਆ ਅਤੇ ਅਮਨ ਵੱਲੋਂ ਭੱਜ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਉਪਰੰਤ ਅਮਨ ਦੇ ਕੁਝ ਦੋਸਤਾਂ ਨੇ ਉਸ ਨੂੰ ਚੰਡੀਗੜ੍ਹ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਕਿ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਉਸਦੀ ਮੌਤ ਹੋ ਗਈ। ਪੁਲਿਸ ਅਨੁਸਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪੁਰਾਣੀ ਰੰਜਿਸ਼ ਕਾਰਨ ਝਗੜਾ ਹੋਇਆ ਜਾਪਦਾ ਹੈ।