- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਵਲ ਹਸਪਤਾਲ ਦੀ ਪਾਰਕਿੰਗ ’ਚੋਂ ਮੁੜ ਮੋਟਰਸਾਈਕਲ ਚੋਰੀ

ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ, ਖਰੜ : ਸਿਵਲ ਹਸਪਤਾਲ ਖਰੜ ਵਿਚ ਸੁਰੱਖਿਆ ਦੀ ਕਮੀ ਕਾਰਨ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਓਦੋਂ ਸਾਹਮਣੇ ਆਈ ਜਦੋਂ ਇਕ ਵਿਅਕਤੀ ਦਾ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ ਖੜ੍ਹਿਆ ਮੋਟਰਸਾਈਕਲ ਚੋਰੀ ਹੋ ਗਿਆ। ਇਸ ਸਬੰਧੀ ਪੀੜਤ ਅਕਾਸ਼ਦੀਪ ਸਿੰਘ ਵਾਸੀ ਪਿੰਡ ਰੰਗੀਲਪੁਰ ਨੇ ਦੱਸਿਆ ਕਿ ਸਿਵਲ ਹਸਪਤਾਲ ਖਰੜ ਵਿਖੇ ਉਸਦੇ ਰਿਸ਼ਤੇਦਾਰ ਲੜਾਈ ਝਗੜੇ ਵਿਚ ਜ਼ਖਮੀ ਹੋਣ ਕਾਰਨ ਦਾਖ਼ਲ ਹਨ ਅਤੇ ਉਹ ਉਨ੍ਹਾਂ ਦੀ ਦੇਖਭਾਲ ਕਰਨ ਲਈ ਹਸਪਤਾਲ ’ਚ ਆਪਣੇ ਮੋਟਰਸਾਈਕਲ ’ਤੇ ਆਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਸ ਵੱਲੋਂ ਕੱਲ੍ਹ ਦੁਪਹਿਰ ਸਮੇਂ ਮੋਟਰਸਾਈਕਲ ਐਮਰਜੈਂਸੀ ਦੇ ਬਾਹਰ ਬਣੀ ਪਾਰਕਿੰਗ ਵਿਚ ਖੜ੍ਹਾ ਕੀਤਾ ਗਿਆ ਸੀ ਪਰ ਜਦੋਂ ਦੁਪਹਿਰ ਬਾਅਦ ਕਿਸੇ ਕੰਮ ਜਾਣ ਲਈ ਬਾਹਰ ਆਇਆ ਤਾਂ ਐਮਰਜੈਂਸੀ ਦੇ ਬਾਹਰ ਉਸਦਾ ਮੋਟਰਸਾਈਕਲ ਉੱਥੇ ਨਹੀਂ ਸੀ, ਜੋਕਿ ਚੋਰੀ ਹੋ ਚੁੱਕਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਹਸਪਤਾਲ ਦੇ ਦਫ਼ਤਰ ਵਿਚ ਜਾ ਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਤਾਂ ਉਸ ਵਿਚ ਵੇਖਿਆ ਕਿ ਇਕ ਨੌਜਵਾਨ ਉਸ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੋਟਰਸਾਈਕਲ ਚੋਰੀ ਹੋਣ ਦੀ ਸ਼ਿਕਾਇਤ ਖਰੜ ਪੁਲਿਸ ਨੂੰ ਦੇ ਦਿੱਤੀ ਹੈ, ਜਿਨ੍ਹਾਂ ਜਾਂਚ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ ਹੈ।