ਰਾਧਾ ਅਸ਼ਟਮੀ ਉਤਸਵ ਸਬੰਧੀ ਦੂਜੇ ਦਿਨ ਕੱਢੀ ਪ੍ਰਭਾਤ ਫੇਰੀ ਰਾਧਾ ਅਸ਼ਟਮੀ ਉਤਸਵ ਦੇ ਸਬੰਧ ਵਿਚ ਦੂਜੇ ਦਿਨ ਕੱਢੀ ਪ੍ਰਭਾਤ ਫੇਰੀ
Publish Date: Wed, 16 Sep 2026 08:02 PM (IST)
Updated Date: Thu, 17 Sep 2026 04:06 AM (IST)
ਫੋਟੋ ਕੈਪਸ਼ਨ : ਪ੍ਰਭਾਤ ਫੇਰੀ ਕੱਢਦੇ ਹੋਏ ਸ਼੍ਰੀ-ਸ਼੍ਰੀ ਬਾਂਕੇ ਬਿਹਾਰੀ ਮੰਦਰ ਦੇ ਸ਼ਰਧਾਲੂ, ਸੇਵਕ ਅਤੇ ਹੋਰ। 28ਪੀ ਮਹਿਰਾ, ਪੰਜਾਬੀ ਜਾਗਰਣ ਖਰੜ : ਸ਼੍ਰੀ-ਸ਼੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਸੰਮਤੀ, ਲਾਂਡਰਾਂ ਰੋਡ ਖਰੜ ਵੱਲੋਂ ਰਾਧਾ ਅਸ਼ਟਮੀ ਉਤਸਵ ਦੇ ਸਬੰਧ ’ਚ ਦੂਜੇ ਦਿਨ ਸਵੇਰੇ 5 ਵਜੇ ਪ੍ਰਭਾਤ ਫੇਰੀ ਕੱਢੀ ਗਈ। ਪ੍ਰਭਾਤ ਫੇਰੀ ਕਾਲੜਾ ਗਲੀ ਤੋਂ ਸ਼ੁਰੂ ਹੋ ਕੇ ਗਰੀਨ ਐਵੇਨਿਊ ਤੱਕ ਕੱਢੀ ਗਈ। ਇਸ ਦੌਰਾਨ ਸ਼ਰਧਾਲੂਆਂ ਨੇ ਭਜਨ-ਕੀਰਤਨ ਕਰਦੇ ਹੋਏ ਭਗਵਾਨ ਸ਼੍ਰੀ ਬਾਂਕੇ ਬਿਹਾਰੀ ਜੀ ਅਤੇ ਸ਼੍ਰੀ ਰਾਧਾ ਰਾਣੀ ਦਾ ਗੁਣਗਾਨ ਕੀਤਾ। ਪ੍ਰਭਾਤ ਫੇਰੀ ਦੌਰਾਨ ਰਾਜੇਸ਼ ਗਰਗ, ਰਜਿੰਦਰ ਗਰਗ, ਵਿੱਕੀ, ਰਜਨੀਸ਼ ਸ਼ਰਮਾ, ਨਰੇਸ਼ ਗੁਪਤਾ, ਪ੍ਰੇਮ ਗੋਇਲ, ਗਰਗ ਜਵੈਲਰ, ਪੁਨੀਤ ਮੈਡੀਕਲ, ਵਿਜੈ ਗੋਇਲ, ਨੀਤੂ ਗੋਇਲ, ਪ੍ਰਿਯ ਗੋਇਲ, ਵੀਰੇਨ ਗਰਗ, ਹਿਮਾਂਸ਼ੂ ਕਾਂਸਲ, ਨਵੀਨ ਜੈਨ, ਭਰਤ ਜੈਨ, ਸੋਨੂ ਬੱਟੂ, ਸੁਰਿੰਦਰ ਟਰੇਡਰਜ਼, ਰਾਕੇਸ਼ ਭੱਲਾ, ਹੀਰਾ ਸਿੰਘ, ਯਸ਼ਪਾਲ ਸੂਦ ਜਿੰਮੀ, ਬਿੱਲਾ ਹੌਲਦਾਰ, ਮਨੀ ਜੈਨ, ਅੰਕਿਤ ਜੈਨ, ਪੂਜਾ ਸਚਦੇਵਾ, ਬੱਬੀ, ਰਾਜੇਸ਼ ਸੂਦ, ਪ੍ਰਦੀਪ ਸੂਦ (ਕੌਸ਼ਲ ਪਲਾਈਵੁੱਡ), ਕੁਲਦੀਪ ਪਰਾਸ਼ਰ ਆਦਿ ਦੇ ਘਰਾਂ ਵਿਚ ਕੀਰਤਨ ਕੀਤਾ ਗਿਆ। ਕੀਰਤਨ ਮੰਡਲੀ ’ਚ ਮੀਨਾਕਸ਼ੀ ਤਾਂਗੜੀ, ਰਜਨੀ ਬੱਟੂ, ਸੁਨੀਤਾ ਰਾਣਾ, ਲਤਾ, ਨੀਲਮ, ਪ੍ਰਵੇਸ਼ ਸ਼ਰਮਾ, ਊਸ਼ਾ ਧੀਮਾਨ, ਸੀਮਾ ਅਤੇ ਸਰਿਤਾ ਸ਼ਰਮਾ ਨੇ ਭਜਨ-ਕੀਰਤਨ ਪੇਸ਼ ਕੀਤਾ। ਇਸ ਮੌਕੇ ਸ਼੍ਰੀ-ਸ਼੍ਰੀ ਬਾਂਕੇ ਬਿਹਾਰੀ ਮੰਦਰ ਗਊਸ਼ਾਲਾ ਸੇਵਾ ਸੰਮਤੀ ਦੇ ਮੈਂਬਰ ਭੁਪਿੰਦਰ ਸ਼ਰਮਾ, ਡਾ. ਮਹਿੰਦਰ ਸਿੰਘ, ਮੈਨੇਜਰ ਮੋਹਿੰਦਰ ਕੁਮਾਰ ਬਜਾਜ, ਅਮਿਤ ਸੇਠੀ, ਗੌਰਵ ਤੇ ਕਰਨ ਸਮੇਤ ਹੋਰ ਸ਼ਰਧਾਲੂ ਵੀ ਹਾਜ਼ਰ ਰਹੇ। ਪ੍ਰਭਾਤ ਫੇਰੀ ਦੌਰਾਨ ਪੂਰਾ ਮਾਹੌਲ “ਜੈ ਸ਼੍ਰੀ ਰਾਧੇ, ਜੈ ਸ਼੍ਰੀ ਕ੍ਰਿਸ਼ਨ” ਦੇ ਜੈਕਾਰਿਆਂ ਨਾਲ ਭਗਤੀਮਈ ਬਣਿਆ ਰਿਹਾ।