ਗਿਆਨ ਜੋਤੀ ਇੰਸਟੀਚਿਊਟ ’ਚ 100 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਦਾ ਸਨਮਾਨ
ਗਿਆਨ ਜੋਤੀ ਇੰਸਟੀਚਿਊਟ ਵਿਖੇ 100 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦਾ ਸਨਮਾਨ
Publish Date: Sat, 24 Jan 2026 07:24 PM (IST)
Updated Date: Sun, 25 Jan 2026 04:19 AM (IST)
ਫੋਟੋਂ ਕੈਪਸ਼ਨ : ਗਿਆਨ ਜੋਤੀ ਇੰਸਟੀਚਿਊਟ, ਫੇਜ਼ 2 ਵਿਖੇ ਫੈਕਲਟੀ ਮੈਂਬਰਾਂ ਨਾਲ ਸਨਮਾਨਿਤ ਹੋਏ ਹੋਣਹਾਰ ਵਿਦਿਆਰਥੀ। ਜੀਐੱਸ ਸੰਧੂ, ਪੰਜਾਬੀ ਜਾਗਰਣ ਐੱਸਏਐੱਸ ਨਗਰ : ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਫੇਜ਼-2 ਵੱਲੋਂ ਆਪਣੇ 100 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਤੇ ਫੈਕਲਟੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਜਿਸ ਦੌਰਾਨ ਪੂਰਾ ਕੈਂਪਸ ਜਸ਼ਨ, ਮਾਣ ਤੇ ਤਾੜੀਆਂ ਦੀ ਗੂੰਜ ਨਾਲ ਭਰ ਗਿਆ। ਇਨ੍ਹਾਂ ਵਿਦਿਆਰਥੀਆਂ ਦੇ ਸਮਰਪਣ ਤੇ ਅਨੁਸ਼ਾਸਨ ਨੇ ਸੱਚੀ ਗਿਆਨ ਜੋਤੀ ਭਾਵਨਾ ਨੂੰ ਦਰਸਾਇਆ। ਇਸ ਮੌਕੇ ਵਿਲੱਖਣ ਅਕਾਦਮਿਕ ਯੋਗਦਾਨ ਪਾਉਣ ਵਾਲੇ 12 ਉੱਘੇ ਫੈਕਲਟੀ ਮੈਂਬਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਗਿਆਨ ਜੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਇਹ ਉਪਲਬਧੀਆਂ ਸਾਡੇ ਫੋਕਸ, ਸਖ਼ਤ ਮਿਹਨਤ ਤੇ ਨਿਰੰਤਰ ਤਰੱਕੀ ਦਾ ਪ੍ਰਤੀਬਿੰਬ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਇਹ ਪ੍ਰਾਪਤੀਆਂ ਗਿਆਨ ਜੋਤੀ ਦੇ ਮਾਣ ਤੇ ਉਦੇਸ਼ ’ਚ ਹੋਰ ਵਾਧਾ ਕਰਦੀਆਂ ਹਨ। ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ’ਚ ਨਵਾਂ ਉਤਸ਼ਾਹ ਭਰਿਆ।