ਕੁਝ ਦਿਨਾਂ ਦੀ ਖ਼ਰੀਦ ਪਿੱਛੋਂ ਮੰਡੀਆਂ ’ਚ ਝੋਨਾ ਹੋਇਆ ਜਮਾਂ : ਥੇੜੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮਹੀਨਾਵਾਰ ਬੈਠਕ ਹੋਈ,
Publish Date: Mon, 05 Oct 2026 05:14 PM (IST)
Updated Date: Mon, 05 Oct 2026 05:17 PM (IST)
ਅਮਨਪ੍ਰੀਤ ਖਾਨਪੁਰੀ, ਪੰਜਾਬੀ ਜਾਗਰਣ ਖਰੜ : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਮਹੀਨਾਵਾਰ ਬੈਠਕ ਪਿੰਡ ਦੇਹਕਲਾਂ ਦੇ ਕਮਲੀ ਸੈਂਟਰ ਵਿਚ ਪ੍ਰਧਾਨ ਰਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੂਬਾ ਪੱਧਰੀ ਆਗੂ ਮਿਹਰ ਸਿੰਘ ਥੇੜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕ ਅਕਤੂਬਰ ਤੋਂ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਗਈ ਹੈ। ਮੰਡੀਆਂ ਵਿਚ ਲਿਫਟਿੰਗ ਦੇ ਪ੍ਰਬੰਧ ਨਾ ਹੋਣ ਕਾਰਨ ਕੁਝ ਦਿਨਾਂ ਦੀ ਖ਼ਰੀਦ ਤੋਂ ਬਾਅਦ ਮੰਡੀਆਂ ਵਿਚ ਵੱਡੀ ਮਾਤਰਾ ’ਚ ਝੋਨਾ ਇਕੱਠਾ ਹੋਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਖ਼ਰੀਦ ਸਮੇਂ ਵਰਤੀ ਜਾਂਦੀ ਮੌਸਚਰ ਮਸ਼ੀਨ ਮਾਰਕੀਟ ਕਮੇਟੀ ਵੱਲੋਂ ਚੈੱਕ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਆੜ੍ਹਤੀਆਂ ਦੀਆਂ ਮਸ਼ੀਨਾਂ ਅਲੱਗ-ਅਲੱਗ ਰਿਪੋਰਟਾਂ ਦੇ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹਾਈਬ੍ਰਿਡ ਝੋਨੇ ਦਾ ਬੀਜ ਬੀਜਿਆ ਸੀ, ਜਿਸ ਦੀ ਖ਼ਰੀਦ ਹੋਣੀ ਚਾਹੀਦੀ ਹੈ। ਇਸ ਮੌਕੇ ਬਹਾਦਰ ਸਿੰਘ ਨਿਆਮੀਆਂ, ਹਕੀਕਤ ਸਿੰਘ ਘੜੂੰਆਂ, ਹਰਚੰਦ ਸਿੰਘ ਗੜਾਂਗਾ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਘੜੂੰਆਂ, ਅਜੈਬ ਸਿੰਘ ਘੜੂੰਆਂ, ਕਰਨੈਲ ਸਿੰਘ ਚੋਲਟਾ, ਮਹਿੰਦਰ ਸਿੰਘ, ਅਵਤਾਰ ਸਿੰਘ, ਪਵਨ ਕੁਮਾਰ ਰੰਗੀਆਂ, ਹਰਬਚਨ ਲਾਲ, ਤਰਸੇਮ ਸਿੰਘ ਘੜੂੰਆਂ, ਅਵਤਾਰ ਸਿੰਘ ਸਕਰੂਲਾਂਪੁਰ, ਹਰਵਿੰਦਰ ਸਿੰਘ ਟੋਨੀ ਡੇਰਾਬੱਸੀ, ਫੱਗੂ ਸਿੰਘ ਜਾਸਤਨਾ, ਅਮਰਜੀਤ ਸਿੰਘ ਧੜਾਕ, ਰਣਧੀਰ ਸਿੰਘ ਕੁੰਬੜਾ, ਕੁਲਬੀਰ ਸਿੰਘ ਜਲਾਲਪੁਰ, ਅਵਤਾਰ ਸਿੰਘ ਮੱਕੜਾਂ ,ਉਜਾਗਰ ਸਿੰਘ ਧੜਾਕ, ਜਸਬੀਰ ਸਿੰਘ ਘੋਗਾ ਤੇ ਹੋਰ ਕਿਸਾਨ ਆਗੂ ਮੌਜੂਦ ਸਨ।