- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਸਾਹਿਤ ਸਭਾ ਖਰੜ ਦੀ ਮਹੀਨਾਵਾਰ ਹੋਈ ਸਾਹਿਤਕ ਇਕੱਤਰਤਾ

ਮਹਿਰਾ, ਪੰਜਾਬੀ ਜਾਗਰਣ, ਖਰੜ : ਪੰਜਾਬੀ ਸਾਹਿਤ ਸਭਾ (ਰਜਿ.) ਖਰੜ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਹੋਈ। ਪ੍ਰਧਾਨਗੀ ਮੰਡਲ ਵਿਚ ਮਨਮੋਹਨ ਸਿੰਘ ਦਾਊਂ ਸ਼੍ਰੋਮਣੀ ਸਾਹਿਤਕਾਰ, ਬਲਵਿੰਦਰ ਸਿੰਘ ਢਿੱਲੋਂ ਕਾਰਜਕਾਰੀ ਇੰਜੀਨੀਅਰ (ਰਿਟਾ) ਪੇਂਡੂ ਵਿਕਾਸ ਤੇ ਅਮਰੀਕ ਸਿੰਘ ਹੈਪੀ, ਪਰਮਜੀਤ ਸਿੰਘ ਮਾਨ ਪ੍ਰਸਿੱਧ ਕਹਾਣੀਕਾਰ, ਸ਼ਾਮਲ ਹੋਏ। ਸ਼ੁਰੂਆਤ ਵਿਚ ਪ੍ਰਸਿੱਧ ਹਾਸਰਸ ਲੇਖਕ ਕੇਐੱਲ ਗਰਗ ਅਤੇ ਪ੍ਰਸਿੱਧ ਫੋਟੋਗਰਾਫਰ ਹਰਭਜਨ ਸਿੰਘ ਬਾਜਵਾ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਉਪਰੰਤ ਰਚਨਾਵਾਂ ਦੇ ਚੱਲੇ ਦੌਰ ਵਿਚ ਬੰਤ ਸਿੰਘ, ਦਲਬੀਰ ਸਿੰਘ ਸਰੋਆ, ਐਡਵੋਕੇਟ ਨੀਲਮ ਨਾਰੰਗ, ਗਾਇਕ ਤੇ ਗੀਤਕਾਰ ਰਾਜੂ ਨਹਰ, ਮੰਦਰ ਗਿੱਲ ਸਾਹਿਬ ਚੰਦੀਆ, ਅਮਰਜੀਤ ਕੌਰ ਮਰਿੰਡਾ, ਰਮਨ ਸੰਧੂ, ਰੁਪਿੰਦਰ ਕੌਰ ਹੁੰਦਲ, ਸੁਨੀਲਮ ਮੰਡ, ਰਤਨ ਬਾਬਕ ਵਾਲਾ, ਡਾ. ਜਸਪਾਲ ਜੱਸੀ, ਹਰਜੀਤ ਮਾਵੀ, ਸ਼ੌਕਇੰਦਰ ਕੋਰਾ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਡਾ. ਰਜਿੰਦਰ ਸਿੰਘ ਕੁਰਾਲੀ ਅਤੇ ਮਨਮੋਹਨ ਸਿੰਘ ਦਾਊਂ ਨੇ ਸਤਵਿੰਦਰ ਸਿੰਘ ਮੜੌਲਵੀ ਦੀਆਂ ਕਹਾਣੀਆਂ ’ਤੇ ਵਿਚਾਰ ਚਰਚਾ ਕੀਤੀ। ਇਸ ਉਪਰੰਤ ਬਲਵਿੰਦਰ ਸਿੰਘ ਢਿੱਲੋਂ ਅਤੇ ਅਮਰੀਕ ਸਿੰਘ ਹੈਪੀ ਨੂੰ ਸਾਹਿਤ ਸਭਾ ਵੱਲੋਂ ਮੋਮੈਂਟੋ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਸਭਾ ਦੇ ਪ੍ਰਧਾਨ ਗੁਰਮੀਤ ਸਿੰਘ ਸਿੰਗਲ ਨੇ ਧੰਨਵਾਦੀ ਸ਼ਬਦ ਕਹੇ। ਮੰਚ ਸੰਚਾਲਕ ਡਾ. ਜਸਪਾਲ ਜੱਸੀ ਨੇ ਆਪਣੀਆਂ ਆਲੋਚਨਾਤਮਕ ਟਿੱਪਣੀਆਂ ਨਾਲ ਬਾਖ਼ੂਬੀ ਨਿਭਾਇਆ।