ਮੁਹਾਲੀ ਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਦੇ 4 ਮੈਂਬਰ ਕਾਬੂ
ਮੁਹਾਲੀ ਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਦੇ 4 ਮੈਂਬਰ ਕਾਬੂ,
Publish Date: Wed, 21 Jan 2026 08:35 PM (IST)
Updated Date: Wed, 21 Jan 2026 08:36 PM (IST)

2 ਮੋਟਰਸਾਈਕਲ, 2 ਐਕਟਿਵਾ ਅਤੇ ਇਕ ਟਾਟਾ ਟੈਂਪੂ ਬਰਾਮਦ ਜੀਐੱਸ ਸੰਧੂ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਮੁਹਾਲੀ ਪੁਲਿਸ ਵੱਲੋਂ ਵਾਹਨ ਚੋਰੀ ਕਰਨ ਵਾਲੇ ਇਕ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ 2 ਮੋਟਰਸਾਈਕਲ, 2 ਐਕਟਿਵਾ ਅਤੇ ਟਾਟਾ ਟੈਂਪੂ ਬਰਾਮਦ ਕੀਤੇ ਹਨ। ਡੀਐੱਸਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਐੱਸਐੱਸਪੀ ਹਰਮਨਦੀਪ ਸਿੰਘ ਹਾਂਸ ਦੀਆਂ ਹਦਾਇਤਾਂ ’ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪ੍ਰਿੰਸ ਕੁਮਾਰ ਵਾਸੀ ਪਿੰਡ ਡਡਿਆਨਾ ਕਲਾਂ, ਥਾਣਾ ਹਰਿਆਣਾ, ਜ਼ਿਲ੍ਹਾ ਹੁਸ਼ਿਆਰਪੁਰ (ਹਾਲ ਵਾਸੀ ਪਿੰਡ ਬੱੜਮਾਜਰਾ ਨੇੜੇ ਸਰਕਾਰੀ ਸਕੂਲ) ਸਾਹਿਲ ਵਾਸੀ ਪਿੰਡ ਪਨਸਾਰਿਯਾਂਨ ਥਾਣਾ ਸ਼ਾਮਲੀ, ਜ਼ਿਲ੍ਹਾ ਸ਼ਾਮਲੀ ਅਤੇ ਤੁਲਸੀ ਰਾਮ ਵਾਸੀ ਪਿੰਡ ਪਾਰਾਬਜਰਾ ਥਾਣਾ ਬਲਦੀਰਾਏ ਜ਼ਿਲ੍ਹਾ ਸੁਲਤਾਨਪੁਰ (ਯੂਪੀ) (ਦੋਵੇਂ ਹਾਲ ਵਾਸੀ ਪੀਜੀ ਪਿੰਡ ਕੁੰਬੜਾ) ਅਤੇ ਵਿਸ਼ਾਲ ਗੁਪਤਾ ਵਾਸੀ ਪਿੰਡ ਰਾਮਗੜ੍ਹ ਨੇੜੇ ਬਾਜ਼ਾਰ ਵਿਸ਼ੇਸ਼ਾਗੰਜ ਜ਼ਿਲ੍ਹਾ ਅਮੇਨੀ ਲਖਨਓ (ਹਾਲ ਵਾਸੀ ਪਿੰਡ ਕੰਬਾਲਾ) ਨੂੰ ਗ੍ਰਿਫ਼ਤਾਰ ਕਰਕੇ 2 ਮੋਟਰਸਾਈਕਲ, 2 ਐਕਟਿਵਾ ਅਤੇ ਟਾਟਾ ਟੈਂਪੂ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰਿੰਸ ਕੁਮਾਰ ਅਤੇ ਸਾਹਿਲ ਦੋਵੇਂ ਹੀ ਮੁਹਾਲੀ ਦੇ ਵੱਖ-ਵੱਖ ਏਰੀਏ ਤੋਂ ਮੋਟਰਸਾਈਕਲ ਚੋਰੀ ਕਰਨ ਤੋਂ ਬਾਅਦ ਉਸਦੇ ਸਾਰੇ ਪੁਰਜੇ ਖੋਲ੍ਹ ਕੇ ਸਾਰਾ ਸਾਮਾਨ ਆਪਣੇ ਜਾਣਕਾਰ ਕਬਾੜੀਏ ਤੁਲਸੀ ਰਾਮ ਨੂੰ ਸਕਰੈਪ ਦੇ ਰੇਟ ’ਤੇ (3000-3500 ਵਿਚ) ਵੇਚ ਦਿੰਦੇ ਸੀ। ਉਨ੍ਹਾਂ ਦੱਸਿਆ ਕਿ ਤੁਲਸੀ ਰਾਮ ਕਬਾੜੀਆ ਅੱਗੇ ਆਪਣੇ ਸਾਥੀ ਕਬਾੜੀਏ ਵਿਸ਼ਾਲ ਗੁਪਤਾ ਨੂੰ ਇਹ ਸਾਮਾਨ (5000-7000) ਤੱਕ ਵੇਚ ਦਿੰਦਾ ਸੀ ਅਤੇ ਵਿਸ਼ਾਲ ਗੁਪਤਾ ਵਾਸੀ ਸੈਕਟਰ 45 ਬੜੈਲ ਚੰਡੀਗੜ੍ਹ ਵੀ ਅੱਗੇ ਆਪਣੇ ਜਾਣਕਾਰ ਕਬਾੜੀਏ ਸੁਰੇਸ਼ ਕਬਾੜੀਆ ਵਾਸੀ ਚੰਡੀਗੜ੍ਹ ਸੈਕਟਰ 45 ਬੜੈਲ ਚੰਡੀਗੜ੍ਹ ਨੂੰ ਸਕੈਪ ਦੇ ਰੇਟਾਂ ’ਤੇ ਵੇਚ ਦਿੰਦਾ ਸੀ ਅਤੇ ਚੋਰੀ ਕੀਤੇ ਗਏ ਵਾਹਨਾਂ ਨੂੰ ਸਕਰੈਪ ਬਣਾ ਦਿੱਤਾ ਜਾਂਦਾ ਸੀ। ਇਸ ਮਾਮਲੇ ਵਿਚ ਸੁਰੇਸ਼ ਵਾਸੀ ਸੈਕਟਰ 45 ਬੜੈਲ ਚੰਡੀਗੜ੍ਹ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਸ ਨੂੰ ਗ੍ਰਿਫ਼ਤਾਰ ਕਰਨਾ ਅਜੇ ਬਾਕੀ ਹੈ। ਇਸ ਸਬੰਧੀ ਥਾਣਾ ਫੇਜ਼ 11 ਮੁਹਾਲੀ ਵਿਖੇ ਬੀਐੱਨਐੱਸ ਦੀ ਧਾਰਾ 303 (2), 317 (2) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।