ਮਾਡਰਨ ਸਰੀਟ ਵੈਂਡਰ ਮਾਰਕੀਟ ਯੋਜਨਾ ਹੋਈ ਫੇਲ੍ਹ, ਸਥਾਨਕ ਲੋਕਾਂ ਦੇ ਵਿਰੋਧ ਕਾਰਨ ਲਟਕਿਆ ਪ੍ਰੋਜੈਕਟ ਮਾਡਰਨ ਸਰੀਟ ਵੈਂਡਰ ਮਾਰਕੀਟ ਯੋਜਨਾ ਹੋਈ ਫੇਲ੍ਹ, ਸਥਾਨਕ ਲੋਕਾਂ ਦੇ ਵਿਰੋਧ ਕਾਰਨ ਲਟਕਿਆ ਪ੍ਰੋਜੈਕਟ
Publish Date: Wed, 16 Sep 2026 08:15 PM (IST)
Updated Date: Thu, 17 Sep 2026 04:06 AM (IST)
ਫੋਟੋ ਕੈਪਸ਼ਨ : ਫੋਟੋ ਕੈਪਸ਼ਨ : ਸੜਕ ਕਿਨਾਰੇ ਲੱਗੀ ਇਕ ਰੇਹੜੀ ਨੂੰ ਲਿਜਾਂਦੇ ਹੋਏ ਨਗਰ ਕੌਂਸਲ ਕਰਮਚਾਰੀ। 30ਪੀ ਤਰਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ ਜ਼ੀਰਕਪੁਰ : ਸ਼ਹਿਰ ਨੂੰ ਟ੍ਰੈਫਿਕ ਜਾਮ ਤੇ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਨਗਰ ਕੌਂਸਲ ਜ਼ੀਰਕਪੁਰ ਵੱਲੋਂ ਤਿਆਰ ਕੀਤਾ ਗਿਆ ਮਾਸਟਰ ਪਲਾਨ ਧਰਾਤਲ ਤੇ ਉਤਰਨ ਤੋਂ ਪਹਿਲਾਂ ਹੀ ਠੁੱਸ ਹੋ ਗਿਆ ਹੈ। ਸ਼ਹਿਰ ਦੀਆਂ 6 ਮੁੱਖ ਥਾਵਾਂ ਤੇ ਆਧੁਨਿਕ ਸਟਰੀਟ ਵੈਂਡਰ ਮਾਰਕੀਟ ਬਣਾਉਣ ਦੀ ਯੋਜਨਾ ਸਥਾਨਕ ਵਾਸੀਆਂ ਦੇ ਭਾਰੀ ਵਿਰੋਧ ਕਾਰਨ ਪੂਰੀ ਤਰ੍ਹਾਂ ਅਧ ਵਿਚਕਾਰ ਲਟਕ ਗਈ ਹੈ। ਜਿੱਥੇ ਰੇਹੜੀ-ਫੜ੍ਹੀ ਵਾਲਿਆਂ ਨੂੰ ਵਿਵਸਥਿਤ ਕਰਕੇ ਕਾਰੋਬਾਰ ਦੇਣ ਦੀ ਤਿਆਰੀ ਸੀ, ਉੱਥੇ ਹੁਣ ਜਨਤਾ ਦੀ ਨਾਰਾਜ਼ਗੀ ਅਤੇ ਪ੍ਰਸ਼ਾਸਨਿਕ ਬੇਬਸੀ ਦੇਖਣ ਨੂੰ ਮਿਲ ਰਹੀ ਹੈ। ਬਲਟਾਣਾ ਤੋਂ ਲੈ ਕੇ ਢਕੌਲੀ ਤੱਕ ਵਿਰੋਧ ਦਾ ਅਜਿਹਾ ਮੋਰਚਾ ਖੁੱਲ੍ਹਿਆ ਕਿ ਨਗਰ ਕੌਂਸਲ ਨੂੰ ਆਪਣੇ ਕਦਮ ਪਿੱਛੇ ਖਿੱਚਣੇ ਪਏ ਅਤੇ ਕੰਮ ਤੁਰੰਤ ਰੋਕਣਾ ਪਿਆ। ਹੁਣ ਪ੍ਰਸ਼ਾਸਨ ਸਾਰੀਆਂ 6 ਥਾਵਾਂ ਦੀ ਯੋਜਨਾ ਨੂੰ ਸਮੇਟ ਕੇ ਕਿਸੇ ਇਕ ਵਿਕਲਪਿਕ ਜਗ੍ਹਾ ਤੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਲੋਕਾਂ ਨੂੰ ਵਿਸ਼ਵਾਸ ਚ ਨਾ ਲੈਣਾ ਪਿਆ ਭਾਰੀ ਨਗਰ ਕੌਂਸਲ ਨੇ ਬਲਟਾਣਾ, ਕਿਸ਼ਨਪੁਰਾ, ਪੀਰਮੁਛੱਲਾ, ਭਬਾਤ, ਰਾਮਗੜ੍ਹ ਭੁੱਡਾ ਅਤੇ ਢਕੌਲੀ ਵਰਗੇ ਪ੍ਰਮੁੱਖ ਇਲਾਕਿਆਂ ਦੀ ਚੋਣ ਕੀਤੀ ਸੀ। ਮਕਸਦ ਸੜਕਾਂ ਕਿਨਾਰੇ ਖੜ੍ਹੇ ਸੈਂਕੜੇ ਵੈਂਡਰਾਂ ਨੂੰ ਇਕ ਛੱਤ ਹੇਠ ਲਿਆਉਣਾ ਸੀ ਪਰ ਸਾਈਟ ਚੋਣ ਤੋਂ ਪਹਿਲਾਂ ਨਿਵਾਸੀਆਂ ਨੂੰ ਵਿਸ਼ਵਾਸ ਚ ਨਾ ਲੈਣਾ ਕੌਂਸਲ ਲਈ ਮੁਸੀਬਤ ਬਣ ਗਿਆ। ਨਿਰਮਾਣ ਸ਼ੁਰੂ ਹੁੰਦਿਆਂ ਹੀ ਆਲੇ-ਦੁਆਲੇ ਦੇ ਰਿਹਾਇਸ਼ੀ ਇਲਾਕਿਆਂ ਦੇ ਲੋਕਾਂ ਨੇ ਸੁਰੱਖਿਆ, ਗੰਦਗੀ, ਪਾਰਕਿੰਗ ਦੀ ਘਾਟ ਅਤੇ ਭੀੜ ਵਧਣ ਦੇ ਡਰੋਂ ਮੋਰਚਾ ਖੋਲ੍ਹ ਦਿੱਤਾ, ਜਿਸ ਕਾਰਨ ਠੇਕੇਦਾਰਾਂ ਨੂੰ ਕੰਮ ਵਿਚਾਲੇ ਹੀ ਛੱਡਣਾ ਪਿਆ। ਪ੍ਰੋਜੈਕਟ ਰੁਕਣ ਦਾ ਸਿੱਧਾ ਅਸਰ ਹੁਣ ਜ਼ੀਰਕਪੁਰ ਦੀਆਂ ਮੁੱਖ ਸੜਕਾਂ ਤੇ ਦਿਸ ਰਿਹਾ ਹੈ। ਵੈਂਡਿੰਗ ਜ਼ੋਨ ਨਾ ਹੋਣ ਕਰਕੇ ਕਾਲਕਾ ਹਾਈਵੇ, ਪਟਿਆਲਾ ਰੋਡ, ਵੀਆਈਪੀ ਰੋਡ ਅਤੇ ਰਿਹਾਇਸ਼ੀ ਕਾਲੋਨੀਆਂ ਦੇ ਮੋੜਾਂ ਤੇ ਰੇਹੜੀ-ਫੜ੍ਹੀ ਵਾਲਿਆਂ ਦਾ ਕਬਜ਼ਾ ਬਰਕਰਾਰ ਹੈ। ਕੋਟਸ)----- ਅਸੀਂ ਸ਼ਹਿਰ ਨੂੰ ਸੁੰਦਰ ਬਣਾਉਣ ਲਈ 6 ਥਾਵਾਂ ਤੇ ਸਟਰੀਟ ਵੈਂਡਰ ਮਾਰਕੀਟ ਦੀ ਰੂਪਰੇਖਾ ਉਲੀਕੀ ਸੀ ਪਰ, ਸਥਾਨਕ ਲੋਕਾਂ ਦੇ ਵਿਰੋਧ ਕਾਰਨ ਇਹ ਕੰਮ ਰੁਕ ਗਿਆ। ਸ਼ਾਇਦ ਅਸੀਂ ਲੋਕਾਂ ਨੂੰ ਇਸ ਦੇ ਲੰਮੇ ਸਮੇਂ ਦੇ ਫ਼ਾਇਦਿਆਂ ਬਾਰੇ ਪੂਰੀ ਤਰ੍ਹਾਂ ਸਮਝਾ ਨਹੀਂ ਸਕੇ। ਜਨਤਾ ਦੀ ਸਹਿਮਤੀ ਤੋਂ ਬਿਨਾਂ ਨਿਰਮਾਣ ਸੰਭਵ ਨਹੀਂ ਹੈ। ਹੁਣ ਅਸੀਂ ਨਵੇਂ ਸਿਰੇ ਤੋਂ ਕਿਸੇ ਇਕ ਜਗ੍ਹਾ ਦੀ ਚੋਣ ਕਰਕੇ ਪਾਇਲਟ ਪ੍ਰੋਜੈਕਟ ਵਜੋਂ ਪਹਿਲੀ ਮਾਰਕੀਟ ਤਿਆਰ ਕਰਾਂਗੇ। ਗੁਰਪ੍ਰੀਤ ਸਿੰਘ ਵਿਰਕ, ਪ੍ਰਧਾਨ, ਨਗਰ ਕੌਂਸਲ ਜ਼ੀਰਕਪੁਰ।