ਬੈਂਕ ਘਪਲੇ ਅਤੇ ਨਾਜਾਇਜ਼ ਰੇਹੜੀਆਂ ਸਬੰਧੀ ਡੀਐੱਸਪੀ ਨੂੰ ਸੌਂਪਿਆ ਮੰਗ ਪੱਤਰ
ਬੈਂਕ ਘਪਲੇ ਅਤੇ ਨਾਜਾਇਜ਼ ਰੇਹੜੀਆਂ ਸਬੰਧੀ ਡੀਐੱਸਪੀ ਨੂੰ ਸੌਂਪਿਆ ਮੰਗ ਪੱਤਰ
Publish Date: Thu, 08 Oct 2026 07:16 PM (IST)
Updated Date: Thu, 08 Oct 2026 07:17 PM (IST)
ਰੋਹਿਤ ਗੁਪਤਾ, ਪੰਜਾਬੀ ਜਾਗਰਣ, ਮਾਜਰੀ : ਲੋਕ ਹਿੱਤ ਮਿਸ਼ਨ ਬੀਕੇਯੂ ਪੰਜਾਬ ਵੱਲੋਂ ਕੋਆਪ੍ਰਟਿਵ ਬੈਂਕ ਸਿਆਲਬਾ ਦੇ ਘਪਲੇ ਦੇ ਪੀੜ੍ਹਤ ਖਪਤਕਾਰਾਂ ਨੂੰ ਰਕਮ ਵਾਪਸੀ ਅਤੇ ਕੁਰਾਲੀ ਤੋਂ ਮੁੱਲਾਂਪੁਰ ਸੜਕ ’ਤੇ ਲੱਗੀਆਂ ਰੇਹੜੀਆਂ ਸਬੰਧੀ ਡੀਐੱਸਪੀ ਖਰੜ-2 ਮੁੱਲਾਂਪੁਰ ਨੂੰ ਮਿਲਕੇ ਮਸਲਿਆਂ ਦੇ ਹੱਲ ਲਈ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਮਿਸ਼ਨ ਆਗੂ ਗੁਰਮੀਤ ਸਿੰਘ ਸ਼ਾਂਟੂ, ਰਵਿੰਦਰ ਸਿੰਘ ਬਜੀਦਪੁਰ ਤੇ ਭਗਤ ਸਿੰਘ ਭਗਤ ਮਾਜਰਾ ਸਮੇਤ ਵਫ਼ਦ ਨੇ ਡੀਐੱਸਪੀ ਹਰਕੀਰਤ ਸਿੰਘ ਨੂੰ ਮਿਲਣ ਉਪਰੰਤ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ ਸਾਲ ਉਕਤ ਬੈਂਕ ਚ ਹੋਏ ਕਰੋੜਾਂ ਦੇ ਘਪਲੇ ਦਾ ਸ਼ਿਕਾਰ ਹੋਏ ਬਹੁਤੇ ਖਪਤਕਾਰਾਂ ਨੂੰ ਅਜੇ ਤੱਕ ਇਕ ਫੁੱਟੀ ਕੌਡੀ ਰਕਮ ਵੀ ਵਾਪਸ ਨਹੀਂ ਕੀਤੀ ਗਈ। ਜਿਸ ਕਾਰਨ ਮਿਸ਼ਨ ਵੱਲੋਂ 12 ਅਕਤੂਬਰ ਨੂੰ ਬੈਂਕ ਅੱਗੇ ਧਰਨਾ ਰੱਖਿਆ ਗਿਆ ਹੈ। ਇਸੇ ਤਰ੍ਹਾਂ ਕੁਰਾਲੀ ਤੋਂ ਮੁੱਲਾਂਪੁਰ ਗਰੀਬਦਾਸ ਤੱਕ ਸੜਕ ਕੰਢੇ ਸੈਕੜਿਆਂ ਦੀ ਗਿਣਤੀ ਚ ਲੱਗੀਆਂ ਰੇਹੜੀਆਂ, ਫੜ੍ਹੀਆਂ ਜੋਕਿ ਹਾਦਸਿਆਂ ਦਾ ਕਾਰਨ ਬਣ ਰਹੀਆਂ ਨੇ, ਉਨ੍ਹਾਂ ਨੂੰ ਹਟਾਉਣ ਸਮੇਤ ਦੋਵਾਂ ਮਸਲਿਆਂ ਦੇ ਹੱਲ ਲਈ ਜਲਦੀ ਐਕਸ਼ਨ ਕਰਨ ਦੀ ਅਪੀਲ ਕੀਤੀ ਗਈ। ਇਸ ਬਾਰੇ ਡੀਐੱਸਪੀ ਹਰਕੀਰਤ ਸਿੰਘ ਨੇ ਮਿਸ਼ਨ ਦੇ ਵਫ਼ਦ ਨੂੰ ਮਸਲਿਆਂ ਦੇ ਹੱਲ ਦਾ ਭਰੋਸਾ ਦਿੱਤਾ।