ਮੈਡੀਕਲ ਕਾਲਜ ਅਤੇ ਹਸਪਤਾਲ ਭਲਕੇ ਤੋਂ 8 ਵਜੇ ਖੁੱਲ੍ਹੇਗਾ
ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾ, ਓਪੀਡੀ ਪਰਚੀ ਸਵੇਰੇ 7.30 ਵਜੇ ਤੋਂ ਬਣੇਗੀ
Publish Date: Mon, 30 Mar 2026 05:47 PM (IST)
Updated Date: Mon, 30 Mar 2026 05:48 PM (IST)
- ਓਪੀਡੀ ਪਰਚੀ ਸਵੇਰੇ 7.30 ਵਜੇ ਤੋਂ ਬਣੇਗੀ
ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਅਤੇ ਹਸਪਤਾਲ ਫੇਜ਼ 6 ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਸੰਸਥਾ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੰਸਥਾ/ਹਸਪਤਾਲ ਦਾ ਕੰਮਕਾਜੀ/ਓਪੀਡੀ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 2.30 ਵਜੇ ਤੱਕ ਹੋਵੇਗਾ। ਨਵੀਂ ਸਮਾਂ-ਸਾਰਨੀ 1 ਅਪ੍ਰੈਲ, 2026 ਤੋਂ ਲਾਗੂ ਹੋਵੇਗੀ। ਜ਼ਿਕਰਯੋਗ ਹੈ ਕਿ ਸੂਬੇ ਦੇ ਬਾਕੀ ਸਰਕਾਰੀ ਮੈਡੀਕਲ ਕਾਲਜਾਂ ਵਿਚ ਵੀ ਇਹੋ ਸਮਾਂ-ਸਾਰਨੀ ਲਾਗੂ ਹੈ। ਬੁਲਾਰੇ ਨੇ ਸਪੱਸ਼ਟ ਕੀਤਾ ਕਿ ਨਵੀਂ ਸਮਾਂ-ਸਾਰਨੀ ਓਪੀਡੀ ਸੇਵਾਵਾਂ ਵਾਸਤੇ ਹੈ, ਜਦਕਿ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ ਰੋਜ਼ਾਨਾ ਲਗਾਤਾਰ 24 ਘੰਟੇ ਜਾਰੀ ਰਹਿਣਗੀਆਂ। ਓਪੀਡੀ ਪਰਚੀ ਬਣਵਾਉਣ ਦਾ ਸਮਾਂ ਸਵੇਰੇ 7.30 ਵਜੇ ਤੋਂ ਸਵੇਰੇ 11.30 ਵਜੇ ਤੱਕ ਹੋਵੇਗਾ। ਬੁਲਾਰੇ ਮੁਤਾਬਿਕ ਨਵੀਂ ਸਮਾਂ-ਸਾਰਨੀ ਸਿਰਫ਼ ਮੈਡੀਕਲ ਕਾਲਜ ਅਤੇ ਹਸਪਤਾਲ ਫੇਜ਼ 6 ਨਾਲ ਸਬੰਧਿਤ ਹੈ, ਜਦਕਿ ਜ਼ਿਲ੍ਹੇ ਦੀਆਂ ਬਾਕੀ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਸਮੇਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ।