
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੇਅਰ ਸਰਬਜੀਤ ਸਿੰਘ ਸਮਾਣਾ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

-ਬਰਸਾਤ ਤੋਂ ਬਾਅਦ ਸ਼ਹਿਰ ’ਚ ਕੋਈ ਸੜਕ ਟੁੱਟੀ ਹੋਈ ਨਜ਼ਰ ਨਹੀਂ ਆਵੇਗੀ: ਸਮਾਣਾ
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ,
ਮੁਹਾਲੀ : ਮੁਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਆਪਣੇ ਦਫ਼ਤਰ ਵਿਚ ਸ਼ਹਿਰ ਵਾਸੀਆਂ ਅਤੇ ਨੇੜਲੇ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ ਹਨ ਅਤੇ ਉਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਜ਼ਿਆਦਾਤਰ ਲੋਕਾਂ ਨੇ ਸਫ਼ਾਈ ਵਿਵਸਥਾ, ਕੂੜਾ ਪ੍ਰਬੰਧਨ, ਟੁੱਟੀਆਂ ਗਲੀਆਂ, ਨਾਲੀਆਂ, ਫਿਰਨੀਆਂ, ਸੀਵਰੇਜ ਸਮੱਸਿਆ, ਪੇਵਰ ਬਲਾਕ ਅਤੇ ਪਾਰਕਾਂ ਨੂੰ ਵਿਕਸਤ ਕਰਨ ਦੇ ਮੁੱਦੇ ਚੁੱਕੇ।
ਮੇਅਰ ਸਰਬਜੀਤ ਸਮਾਣਾ ਨੇ ਸਫ਼ਾਈ ਵਿਵਸਥਾ, ਕੂੜਾ ਪ੍ਰਬੰਧਨ, ਪੇਵਰਕ ਬਲਾਕ ਅਤੇ ਪਾਰਕਾਂ ਦੇ ਰੱਖ-ਰਖਾਓ ਬਾਰੇ ਮੌਕੇ ’ਤੇ ਹੀ ਨਿਗਮ ਅਧਿਕਾਰੀਆਂ ਨੂੰ ਬਣਦੀ ਕਾਰਵਾਈ ਅਮਲ ਵਿਚ ਲਿਆਉਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਕੂੜਾ ਪ੍ਰਬੰਧਨ ਦਾ ਵੀ ਜਲਦੀ ਪੱਕਾ ਹੱਲ ਹੋਵੇਗਾ। ਇਸ ਮਾਮਲੇ ਵਿਚ ਸਟਾਫ਼ ਅਤੇ ਠੇਕੇਦਾਰ ਦੀ ਲੇਟ-ਲਤੀਫ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਵਿਕਾਸ ਕੰਮਾਂ ਵਿਚ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਮੇਅਰ ਨੇ ਕਿਹਾ ਕਿ ਬਰਸਾਤ ਦੇ ਮੌਸਮ ਤੋਂ ਤੁਰੰਤ ਬਾਅਦ ਸ਼ਹਿਰ ਵਿਚ ਕੋਈ ਵੀ ਸੜਕ ਟੁੱਟੀ ਹੋਈ ਨਜ਼ਰ ਨਹੀਂ ਆਵੇਗੀ। ਇਸ ਸਬੰਧੀ ਗਮਾਡਾ ਵੱਲੋਂ ਮਿਲਣ ਵਾਲੇ 100 ਕਰੋੜ ਰੁਪਏ ਦੇ ਫੰਡ ਨਾਲ ਸੜਕਾਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 144.65 ਲੱਖ ਰੁਪਏ ਦੀ ਲਾਗਤ ਨਾਲ ਚਾਵਲਾ ਚੌਕ ਫੇਜ਼-7 ਅਤੇ ਫੇਜ਼-3ਬੀ2 ਨੂੰ ਵੰਡਦੀ ਸੜਕ ’ਤੇ ਸੀਵਰੇਜ ਦੀ ਨਵੀਂ ਪਾਈਪਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇੰਜ ਹੀ ਫੇਜ਼-11, ਫੇਜ਼-7 ਅਤੇ ਬਾਵਾ ਵਾਈਟ ਹਾਊਸ ਤੋਂ ਬਲੌਂਗੀ ਤੱਕ ਪਹੁੰਚ ਸੜਕ ਦੇ ਇਕ ਪਾਸੇ ਸੀਵਰੇਜ ਪਾਉਣ ਤੋਂ ਬਾਕੀ ਰਹਿੰਦਾ ਕੰਮ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਵਧੀਆ ਆਵਾਜਾਈ ਸਹੂਲਤਾਂ ਪ੍ਰਦਾਨ ਕਰਨ ਅਤੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੇਅਰ ਨੇ ਦੱਸਿਆ ਕਿ ਮੁਹਾਲੀ ਸ਼ਹਿਰ ਅਤੇ ਨੇੜਲੇ ਪਿੰਡਾਂ ਵਿਚ 700 ਕਰੋੜ ਦੀ ਲਾਗਤ ਨਾਲ ਬਿਜਲੀ ਬੁਨਿਆਦੀ ਢਾਂਚਾ ਬਦਲਿਆ ਜਾਵੇਗਾ। ਲੋਕਾਂ ਦੀ ਮੰਗ ਅਤੇ ਲੋੜ ਅਨੁਸਾਰ ਨਵੇਂ ਟਰਾਂਸਫਾਰਮਰ ਲਗਾਏ ਜਾਣਗੇ ਅਤੇ ਸਾਰੀਆਂ ਪੁਰਾਣੀਆਂ ਕੇਬਲ ਤਾਰਾਂ ਬਦਲੀਆਂ ਜਾਣਗੀਆਂ ਅਤੇ ਸ਼ਹਿਰੀ ਖੇਤਰ ਜ਼ਮੀਨਦੋਜ਼ ਤਾਰਾਂ ਪਾਈਆਂ ਜਾਣਗੀਆਂ। ਇਸ ਨਾਲ ਬਿਜਲੀ ਸਪਲਾਈ ਅਤੇ ਸਪਾਰਕਿੰਗ ਦੀ ਸਮੱਸਿਆ ਨਹੀਂ ਰਹੇਗੀ।